ਵਾਸ਼ਿੰਗਟਨ (ਏਪੀ)- ਤਕਨਾਲੋਜੀ ਕੰਪਨੀ ਮੈਟਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਆਪਣੇ ਖ਼ਿਲਾਫ਼ ਦਾਇਰ ਕੀਤੇ ਗਏ ਮੁਕੱਦਮੇ ਦਾ ਨਿਪਟਾਰਾ ਕਰਨ ਲਈ 25 ਮਿਲੀਅਨ ਅਮਰੀਕੀ ਡਾਲਰ (2 ਕਰੋੜ 50 ਲੱਖ ਅਮਰੀਕੀ ਡਾਲਰ) ਦਾ ਭੁਗਤਾਨ ਕਰਨ ਲਈ ਸਹਿਮਤ ਹੋ ਗਈ ਹੈ। ਇਹ ਜਾਣਕਾਰੀ ਤਿੰਨ ਅਧਿਕਾਰੀਆਂ ਨੇ ਦਿੱਤੀ ਜੋ ਇਸ ਮਾਮਲੇ ਤੋਂ ਜਾਣੂ ਸਨ। ਇਹ ਮੁਕੱਦਮਾ 6 ਜਨਵਰੀ, 2021 ਨੂੰ ਕੈਪੀਟਲ (ਅਮਰੀਕੀ ਸੰਸਦ ਭਵਨ) 'ਤੇ ਹੋਏ ਹਮਲੇ ਤੋਂ ਬਾਅਦ ਮੈਟਾ ਵੱਲੋਂ ਡੋਨਾਲਡ ਟਰੰਪ ਦੇ ਖਾਤਿਆਂ ਨੂੰ ਮੁਅੱਤਲ ਕਰਨ ਤੋਂ ਬਾਅਦ ਦਾਇਰ ਕੀਤਾ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ- Canada ਦੇ ਇਮੀਗ੍ਰੇਸ਼ਨ ਬੈਕਲਾਗ 'ਚ 6.4 ਪ੍ਰਤੀਸ਼ਤ ਦੀ ਗਿਰਾਵਟ, PR ਲਈ 8% ਦਾ ਵਾਧਾ
ਮੈਟਾ ਨੇ ਅਜਿਹੇ ਸਮੇਂ ਵਿਚ ਮੁਕੱਦਮੇ ਦਾ ਨਿਪਟਾਰਾ ਕਰਨ ਲਈ ਭੁਗਤਾਨ ਕਰਨ ਲਈ ਸਹਿਮਤੀ ਦਿੱਤੀ ਹੈ, ਜਦੋਂ ਕੰਪਨੀ ਇਸਦੇ ਸੀ.ਈ.ਓ ਮਾਰਕ ਜ਼ੁਕਰਬਰਗ ਅਤੇ ਹੋਰ ਵੱਡੀਆਂ ਤਕਨਾਲੋਜੀ ਕੰਪਨੀਆਂ ਨਵੇਂ ਟਰੰਪ ਪ੍ਰਸ਼ਾਸਨ ਦੇ ਅਨੁਕੂਲ ਹੋਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਸਮਝੌਤੇ ਬਾਰੇ ਗੱਲ ਕੀਤੀ। ਇਨ੍ਹਾਂ ਵਿੱਚੋਂ ਦੋ ਅਧਿਕਾਰੀਆਂ ਨੇ ਕਿਹਾ ਕਿ ਸਮਝੌਤੇ ਦੀਆਂ ਸ਼ਰਤਾਂ ਦੇ ਤਹਿਤ ਟਰੰਪ ਨਾਲ ਜੁੜੇ ਇੱਕ ਗੈਰ-ਮੁਨਾਫ਼ਾ ਸੰਗਠਨ ਨੂੰ 22 ਮਿਲੀਅਨ ਅਮਰੀਕੀ ਡਾਲਰ (2 ਕਰੋੜ 20 ਲੱਖ ਅਮਰੀਕੀ ਡਾਲਰ) ਦਿੱਤੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਫਲਸਤੀਨ ਲਈ ਜਿਨ੍ਹਾਂ ਲਾਏ ਸਨ ਨਾਅਰੇ, ਉਨ੍ਹਾਂ ਦਾ ਹੁੱਕਾ-ਪਾਣੀ ਬੰਦ ਕਰਨਗੇ ਟਰੰਪ!
NEXT STORY