ਪੇਈਚਿੰਗ (ਅਨਸ)-ਕੋਰੋਨਾ ਮਰੀਜ਼ ਹੁਣ ਡੇਢ ਰੁਪਏ ਦੀ ਸ਼ੂਗਰ ਦੀ ਦਵਾਈ ਮੇਟਫਾਰਮਿਨ ਨਾਲ ਵੀ ਠੀਕ ਹੋ ਰਹੇ ਹਨ। ਚੀਨ ਦੇ ਵੁਹਾਨ ਦੇ ਡਾਕਟਰਾਂ ਨੇ ਕੁਝ ਕੇਸ ਸਟੱਡੀ ਦੇ ਆਧਾਰ ’ਤੇ ਇਹ ਗੱਲ ਕਹੀ ਹੈ। ਉਥੇ, ਅਮਰੀਕਾ ਦੀ ਮਿੰਨੇਸੋਟਾ ਯੂਨੀਵਰਸਿਟੀ ਦੇ ਖੋਜਕਾਰਾਂ ਦਾ ਵੀ ਕਹਿਣਾ ਹੈ ਕਿ ਮੇਟਫਾਰਮਿਨ ਦਵਾਈ ਕੋਰੋਨਾ ਮਰੀਜ਼ਾਂ ਦੀ ਮੌਤ ਦੇ ਖਤਰੇ ਨੂੰ ਘੱਟ ਕਰ ਸਕਦੀ ਹੈ। ਮਿੰਨੇਸੋਟਾ ਯੂਨੀਵਰਸਿਟੀ ਨੇ ਲਗਭਗ 6,000 ਮਰੀਜ਼ਾਂ ’ਤੇ ਸਟੱਡੀ ਕੀਤੀ ਸੀ।
‘ਦ ਸਨ ’ਚ ਛਪੀ ਰਿਪੋਰਟ ਮੁਤਾਬਕ, ਬ੍ਰਿਟੇਨ ਦੀ ਮੁੱਖ ਸਿਹਤ ਸੰਸਥਾ ਨੈਸ਼ਨਲ ਹੈਲਥ ਸਰਵਿਸ ਪਹਿਲਾਂ ਤੋਂ ਦਵਾਈ ਦਾ ਇਸਤੇਮਾਲ ਕਰ ਰਹੀ ਹੈ। ਸ਼ੂਗਰ ਦੇ ਨਾਲ-ਨਾਲ ਬ੍ਰੈਸਟ ਕੈਂਸਰ ਅਤੇ ਦਿਲ ਸਬੰਧੀ ਬੀਮਾਰੀਆਂ ’ਚ ਵੀ ਇਸ ਦਵਾਈ ਨਾਲ ਲਾਭ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਹ ਦਵਾਈ ਬਹੁਤ ਸਸਤੀ ਹੈ ਅਤੇ ਭਾਰਤ ’ਚ ਮੇਟਫਾਰਮਿਨ 500 ਐੱਮ. ਜੀ. ਦੇ ਇਕ ਟੈਬਲੇਟ ਦੀ ਕੀਮਤ ਸਿਰਫ ਡੇਢ ਰੁਪਏ ਹੈ। ਟਾਈਪ 2 ਸ਼ੂਗਰ ਦੇ ਇਲਾਜ ਲਈ 1950 ਦੇ ਦਹਾਕੇ ਤੋਂ ਹੀ ਇਸ ਦਵਾਈ ਦੀ ਵਰਤੋਂ ਕੀਤੀ ਜਾ ਰਹੀ ਹੈ।
ਖੋਜ ਮੁਤਾਬਕ ਸ਼ੂਗਰ ਨਾਲ ਪੀੜਤ ਜੋ ਲੋਕ ਕੋਰੋਨਾ ਇਨਫੈਕਟਿਡ ਹੋਏ ਅਤੇ ਮੇਟਫਾਰਮਿਨ ਦਵਾਈ ਲੈ ਰਹੇ ਸਨ ਉਨ੍ਹਾਂ ਮੌਤ ਦੀ ਦਰ ਇਹ ਦਵਾਈ ਨਹੀਂ ਲੈਣ ਵਾਲੇ ਸ਼ੂਗਰ ਦੇ ਮਰੀਜ਼ਾਂ ਦੀ ਤੁਲਨਾ ’ਚ ਘੱਟ ਸੀ। ਡਾਕਟਰਾਂ ਨੇ ਕੋਰੋਨਾ ਨਾਲ ਗੰਭੀਰ ਰੂਪ ਨਾਲ ਬੀਮਾਰ ਪਏ 104 ਮਰੀਜ਼ਾਂ ਦੇ ਡਾਟਾ ਦੀ ਸਟੱਡੀ ਕੀਤੀ ਜਿਨ੍ਹਾਂ ਨੇ ਮੇਟਫਾਰਮਿਨ ਦਵਾਈ ਲਈ ਸੀ। ਇਸ ਦੌਰਾਨ ਧਿਆਨ ਰੱਖਿਆ ਗਿਆ ਕਿ ਜਿਨ੍ਹਾਂ ਮਰੀਜ਼ਾਂ ਨਾਲ ਮੁਕਾਬਲਾ ਕੀਤਾ ਜਾ ਰਿਹਾ ਹੈ, ਉਹ ਵੀ ਉਸੇ ਉਮਰ ਅਤੇ ਲਿੰਗ ਦੇ ਹੋਣ।
ਸਟੱਡੀ ਦੌਰਾਨ ਵੁਹਾਨ ਦੇ ਡਾਕਟਰਾਂ ਨੂੰ ਪਤਾ ਲੱਗਾ ਕਿ ਮੇਟਫਾਰਮਿਨ ਲੈਣ ਵਾਲੇ ਸਿਰਫ 3 ਮਰੀਜ਼ਾਂ ਦੀ ਮੌਤ ਹੋਈ ਸੀ, ਜਦਕਿ ਇੰਨੇ ਹੀ ਗੰਭੀਰ 22 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਜਿਨ੍ਹਾਂ ਨੇ ਇਹ ਦਵਾਈ ਨਹੀਂ ਖਾਧੀ ਸੀ। ਕੁਝ ਸਟੱਡੀਜ ’ਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਮੋਟਾਪੇ ਦੇ ਸ਼ਿਕਾਰ ਜੋ ਲੋਕ ਸ਼ੂਗਰ ਨਾਲ ਪੀੜਤ ਨਹੀਂ ਹਨ ਉਨ੍ਹਾਂ ਦੇ ਭਾਰ ਘਟਾਉਣ ’ਚ ਇਹ ਦਵਾਈ ਮੱਦਦ ਕਰਦੀ ਹੈ।
ਸਾਇੰਸਦਾਨਾਂ ਨੇ ਕੋਵਿਡ-19 ਦੇ ਪ੍ਰਸਾਰ ਦਾ ਅਨੁਮਾਨ ਲਾਉਣ ਲਈ ਵੈਦਰ ਫਾਰੀਕਾਸਟ ਤਕਨੀਕ ਦੀ ਕੀਤੀ ਵਰਤੋਂ
NEXT STORY