ਮੈਕਸੀਕੋ ਸਿਟੀ (ਵਾਰਤਾ) ਮੈਕਸੀਕੋ ਦੀ ਰਾਜਧਾਨੀ ਮੈਕਸੀਕੋ ਸਿਟੀ ਵਿਚ ਇਕ ਮੈਟਰੋ ਟਰੇਨ ਦੇ ਪਟੜੀ ਤੋਂ ਉਤਰ ਜਾਣ ਕਾਰਨ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ। ਮੈਕਸੀਕੋ ਸਿਟੀ ਦੀ ਮੇਅਰ ਕਲਾਉਡੀਆ ਸ਼ੇਨਬੌਮ ਨੇ ਟਵੀਟ ਕੀਤਾ ਕਿ ਜ਼ਖਮੀਆਂ ਨੂੰ ਸਥਾਨਕ ਹਸਪਤਾਲਾਂ ਵਿਚ ਲਿਜਾਇਆ ਗਿਆ ਹੈ ਅਤੇ ਰੇਲ ਗੱਡੀਆਂ ਵਿਚ ਫਸੇ ਚਾਰ ਲੋਕਾਂ ਵਿਚੋਂ ਤਿੰਨ ਨੂੰ ਬਚਾ ਲਿਆ ਗਿਆ ਹੈ। ਜ਼ਖ਼ਮੀਆਂ ਵਿਚੋਂ ਟਰੇਨ ਦਾ ਡਰਾਈਵਰ ਗੰਭੀਰ ਹਾਲਤ ਵਿਚ ਹੈ।
ਇਹ ਹਾਦਸਾ ਸ਼ਨੀਵਾਰ ਸਵੇਰੇ ਮੈਟਰੋ ਲਾਈਨ 3 'ਤੇ ਲਾ ਰਜ਼ਾ ਅਤੇ ਪੋਤਰੇਰੋ ਸਟੇਸ਼ਨਾਂ ਵਿਚਕਾਰ ਹੋਇਆ। ਮੈਕਸੀਕੋ ਸਿਟੀ ਦੇ ਅਟਾਰਨੀ ਜਨਰਲ ਦੇ ਦਫਤਰ ਨੇ ਟਵੀਟ ਕੀਤਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਰਾਹਤ ਟੀਮਾਂ ਨੂੰ ਘਟਨਾ ਵਾਲੀ ਥਾਂ 'ਤੇ ਰਵਾਨਾ ਕਰ ਦਿੱਤਾ ਗਿਆ ਹੈ।
ਰਾਸ਼ਟਰਪਤੀ ਆਂਡਰੇਸ ਨੇ ਪ੍ਰਗਟਾਇਆ ਦੁੱਖ
ਇਸ ਦੌਰਾਨ ਮੈਕਸੀਕੋ ਦੇ ਰਾਸ਼ਟਰਪਤੀ ਆਂਡਰੇਸ ਮੈਨੁਅਲ ਲੋਪੇਜ਼ ਓਬਰਾਡੋਰ ਨੇ ਟਵੀਟ ਕੀਤਾ ਕਿ "ਮੈਕਸੀਕੋ ਸਿਟੀ ਮੈਟਰੋ ਵਿੱਚ ਹੋਏ ਹਾਦਸੇ ਲਈ ਮੈਨੂੰ ਅਫਸੋਸ ਹੈ। ਜਾਣਕਾਰੀ ਮੁਤਾਬਕ ਬਦਕਿਸਮਤੀ ਨਾਲ ਇੱਕ ਵਿਅਕਤੀ ਦੀ ਜਾਨ ਚਲੀ ਗਈ ਅਤੇ ਕਈ ਜ਼ਖ਼ਮੀ ਹੋਏ ਹਨ। ਪੀੜਤਾਂ ਪ੍ਰਤੀ ਮੇਰੀ ਪੂਰੀ ਸੰਵੇਦਨਾ ਹੈ।" ਇੱਕ ਹੋਰ ਟਵੀਟ ਵਿੱਚ ਓਬਰਾਡੋਰ ਨੇ ਕਿਹਾ ਕਿ "ਸ਼ੁਰੂ ਤੋਂ ਮੈਕਸੀਕੋ ਸਿਟੀ ਦੇ ਸਿਵਲ ਕਰਮਚਾਰੀ ਰਾਹਤ ਕਾਰਜਾਂ ਵਿੱਚ ਹਿੱਸਾ ਲੈ ਰਹੇ ਹਨ, ਜਿਨ੍ਹਾਂ ਨੂੰ ਸਾਡਾ ਪੂਰਾ ਸਮਰਥਨ ਹੈ।"
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ ਨੇ 2022 'ਚ ਪਾਕਿਸਤਾਨ ਨੂੰ ਦਿੱਤੀ ਛੇ ਕਰੋੜ ਡਾਲਰ ਦੀ ਮਦਦ
NEXT STORY