ਮੈਕਸਿਕੋ ਸਿਟੀ- ਮੱਧ ਮੈਕਸੀਕੋ ਵਿੱਚ ਇੱਕ ਛੋਟੇ ਕਿਸਾਨ ਭਾਈਚਾਰੇ ਦੇ ਲੋਕਾਂ ਅਤੇ ਇੱਕ ਅਪਰਾਧਿਕ ਗਿਰੋਹ ਦੇ ਬੰਦੂਕਧਾਰੀਆਂ ਵਿਚਾਲੇ ਹੋਈ ਝੜਪ ਵਿੱਚ ਸ਼ੁੱਕਰਵਾਰ ਨੂੰ ਗਿਆਰਾਂ ਲੋਕਾਂ ਦੀ ਮੌਤ ਹੋ ਗਈ। ਸੋਸ਼ਲ ਮੀਡੀਆ 'ਤੇ ਮੌਜੂਦ ਵੀਡੀਓ 'ਚ ਪਿੰਡ ਦੇ ਲੋਕ ਰਾਈਫਲਾਂ ਲਏ ਗੈਂਗ ਦੇ ਮੈਂਬਰਾਂ ਦਾ ਪਿੱਛਾ ਕਰਦੇ ਦਿਖਾਈ ਦੇ ਰਹੇ ਹਨ ਅਤੇ ਇਸ ਦੌਰਾਨ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਮੈਕਸਿਕੋ ਪੁਲਸ ਨੇ ਦੱਸਿਆ ਕਿ ਇਹ ਝੜਪ ਰਾਜਧਾਨੀ ਮੈਕਸਿਕੋ ਸਿਟੀ ਤੋਂ ਲਗਭਗ 130 ਕਿਲੋਮੀਟਰ ਦੱਖਣ-ਪੱਛਮ ਵਿੱਚ ਟੇਕਸਕਲਟਿਟਲਨ ਪਿੰਡ ਵਿੱਚ ਹੋਈ।
ਪੜ੍ਹੋ ਇਹ ਅਹਿਮ ਖ਼ਬਰ-ਗਾਜ਼ਾ ’ਚ ਭਾਰਤੀ ਮੂਲ ਦੇ ਇਕ ਹੋਰ ਫ਼ੌਜੀ ਦੀ ਮੌਤ, ਹੁਣ ਤੱਕ 4 ਭਾਰਤੀ ਫ਼ੌਜੀਆਂ ਨੇ ਗੁਆਈ ਜਾਨ
ਪੁਲਸ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚੋਂ ਅੱਠ ਇੱਕ ਅਪਰਾਧਿਕ ਗਿਰੋਹ ਦੇ ਮੈਂਬਰ ਸਨ, ਜਦਕਿ ਤਿੰਨ ਪਿੰਡ ਦੇ ਵਸਨੀਕ ਸਨ। ਪੁਲਸ ਨੇ ਗਿਰੋਹ ਦੀ ਪਛਾਣ ਨਹੀਂ ਕੀਤੀ, ਪਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਇੱਕ ਹਿੰਸਕ ਗਿਰੋਹ ਫੈਮਿਲਿਆ ਮਿਕੋਆਕਾਨਾ, ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਇਸ ਖੇਤਰ ਵਿੱਚ ਸਰਗਰਮ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਿਊਯਾਰਕ 'ਚ ਯਹੂਦੀ ਧਾਰਮਿਕ ਸਥਾਨ ਦੇ ਬਾਹਰ ਗੋਲੀਬਾਰੀ, ਮੁਲਜ਼ਮ ਗ੍ਰਿਫ਼ਤਾਰ
NEXT STORY