ਮੈਕਸੀਕੋ ਸਿਟੀ (ਭਾਸ਼ਾ)- ਮੈਕਸੀਕੋ ਵਿੱਚ ਜਲ ਸੈਨਾ ਦੇ ਕਰਮਚਾਰੀਆਂ ਨੇ ਪ੍ਰਸ਼ਾਂਤ ਤੱਟ ਤੋਂ ਲਗਭਗ 200 ਸਮੁੰਦਰੀ ਮੀਲ (360 ਕਿਲੋਮੀਟਰ) ਦੂਰ 3 ਟਨ ਕੋਕੀਨ ਲੈ ਕੇ ਜਾ ਰਹੀ ਇੱਕ ਕਿਸ਼ਤੀ ਨੂੰ ਜ਼ਬਤ ਕੀਤਾ ਹੈ। ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਮੈਕਸੀਕਨ ਨੇਵੀ ਨੇ ਕਿਹਾ ਕਿ ਕਿਸ਼ਤੀ 'ਤੇ ਸਵਾਰ 3 ਸ਼ੱਕੀ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।
ਕਿਸ਼ਤੀ ਵਿੱਚ 80 ਬੋਰੀਆਂ ਸਨ, ਜਿਸ ਵਿੱਚ 6,130 ਪੌਂਡ (2,800 ਕਿਲੋਗ੍ਰਾਮ) ਕੋਕੀਨ ਸੀ। ਸ਼ੱਕੀਆਂ ਕੋਲੋਂ ਦੋ ਆਊਟਬੋਰਡ ਮੋਟਰਾਂ ਅਤੇ ਲਗਭਗ 40 ਗੈਲਨ (150 ਲੀਟਰ) ਗੈਸੋਲੀਨ ਵਾਲਾ ਇੱਕ ਟੈਂਕ ਸੀ। ਨੇਵੀ ਨੂੰ ਕੁਇੰਟਾਨਾ ਰੂ ਰਾਜ ਵਿੱਚ ਅਕੁਮਲ ਰਿਜ਼ੋਰਟ ਦੇ ਸਮੁੰਦਰੀ ਤੱਟ ਤੋਂ ਲਗਭਗ 55 ਪੌਂਡ (25 ਕਿਲੋਗ੍ਰਾਮ) ਕੋਕੀਨ ਦੀ ਇੱਕ ਬੋਰੀ ਤੈਰਦੀ ਹੋਈ ਮਿਲੀ।
ਨਿਊਜ਼ੀਲੈਂਡ ਨੇ ਨਸ਼ੀਲੇ ਪਦਾਰਥ ਦੀ ਖੇਪ ਕੀਤੀ ਬਰਾਮਦ, ਸੰਗਠਿਤ ਅਪਰਾਧ 'ਤੇ ਕੀਤੀ ਕਾਰਵਾਈ
NEXT STORY