ਇੰਟਰਨੈਸ਼ਨਲ ਡੈਸਕ - ਲੰਡਨ 'ਚ ਇੱਕ ਵੱਡਾ ਹਵਾਈ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਇਥੇ ਕਤਰ ਏਅਰਵੇਜ਼ ਅਤੇ ਇਕ ਬ੍ਰਿਟਿਸ਼ ਏਅਲਾਈਨ ਦਾ ਜਹਾਜ਼ ਸੰਘਣੀ ਧੁੰਦ ਆਪਸ ਵਿੱਚ ਟਕਰਾਉਣ ਦੇ ਬਹੁਤ ਨੇੜੇ ਆ ਗਏ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਕਤਰ ਏਅਰਵੇਜ਼ ਹੀਥਰੋ ਏਅਰਪੋਰਟ ਉੱਤੇ ਉਤਰਣ ਦੀ ਤਿਆਰੀ ਕਰ ਰਿਹਾ ਸੀ, ਤੇ ਦੂਜੇ ਪਾਸੇ ਬ੍ਰਿਟਿਸ਼ ਏਅਲਾਈਨਜ਼ ਦਾ ਜਹਾਜ਼ ਲੰਡਨ ਸਿਟੀ ਏਅਰਪੋਰਟ ਤੋਂ ਉੱਡਾਣ ਭਰ ਰਿਹਾ ਸੀ।
ਲੰਡਨ ਵਿੱਚ ਛਾਈ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਸੀ, ਜਿਸ ਨਾਲ ਹਵਾਈ ਟਰੈਫਿਕ ਕੰਟਰੋਲ ਲਈ ਵੀ ਸਥਿਤੀ ਬਹੁਤ ਨਾਜ਼ੁਕ ਬਣ ਗਈ। ਦੋਵੇਂ ਜਹਾਜ਼ ਸਿਰਫ਼ ਕੁਝ ਸਕਿੰਟਾਂ ਦੀ ਦੂਰੀ 'ਤੇ ਸੀ ਅਤੇ ਕਿਸੇ ਵੀ ਸਮੇਂ ਹਾਦਸਾ ਵਾਪਰ ਸਕਦਾ ਸੀ। ਸਮੇਂ ਸਿਰ ਹਵਾਈ ਟਰੈਫਿਕ ਕੰਟਰੋਲ ਦੀ ਸੂਝ-ਬੂਝ ਅਤੇ ਐਮਰਜੈਂਸੀ ਪ੍ਰੋਟੋਕੋਲ ਕਾਰਨ ਇਹ ਹਾਦਸਾ ਟਲ ਗਿਆ। ਜਹਾਜ਼ਾਂ 'ਚ ਮੌਜੂਦ ਕਰੂ ਮੈਂਬਰਾਂ ਅਤੇ ਕੰਟਰੋਲ ਟਾਵਰ ਵਿਚ ਹਲਚਲ ਮਚ ਗਈ ਸੀ।
ਇਸ ਘਟਨਾ ਨੇ ਦੁਬਾਰਾ ਹਵਾਈ ਯਾਤਰਾ ਵਿਚ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ, ਖ਼ਾਸ ਕਰਕੇ ਜਦੋਂ ਵਿਜ਼ੀਬਿਲਟੀ ਘੱਟ ਹੋਵੇ। ਇਹ ਹਾਦਸਾ ਇੱਕ ਚਿਤਾਵਨੀ ਹੈ ਕਿ ਕਿੰਨੀ ਤੇਜ਼ੀ ਨਾਲ ਹਵਾਈ ਯਾਤਰਾ 'ਚ ਛੋਟੀ ਜਿਹੀ ਲਾਪਰਵਾਹੀ ਭਿਆਨਕ ਨਤੀਜੇ ਦੇ ਸਕਦੀ ਹੈ।
51.8 ਡਿਗਰੀ ਤਕ ਪਹੁੰਚਿਆ ਸੰਯੁਕਤ ਅਰਬ ਅਮੀਰਾਤ ’ਚ ਤਾਪਮਾਨ
NEXT STORY