ਵਾਸ਼ਿੰਗਟਨ (ਭਾਸ਼ਾ)- ਲੁਈਸਿਆਨਾ ਤੋਂ ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰ ਮਾਈਕ ਜੌਹਨਸਨ ਨੂੰ ਪ੍ਰਤੀਨਿਧੀ ਸਭਾ ਦਾ ਸਪੀਕਰ ਚੁਣ ਲਿਆ ਗਿਆ ਹੈ, ਜਿਸ ਨਾਲ ਅਮਰੀਕੀ ਰਾਜਨੀਤੀ ਵਿਚ 3 ਹਫਤਿਆਂ ਤੋਂ ਚੱਲ ਰਹੀ ਅਨਿਸ਼ਚਿਤਤਾ ਦਾ ਅੰਤ ਹੋ ਗਿਆ ਹੈ। ਪ੍ਰਤੀਨਿਧੀ ਸਭਾ ਦੇ ਸਪੀਕਰ ਦਾ ਅਹੁਦਾ ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਰਾਜਨੀਤਿਕ ਅਹੁਦਿਆਂ ਵਿੱਚੋਂ ਇੱਕ ਹੁੰਦਾ ਹੈ ਅਤੇ ਅਮਰੀਕਾ ਦੇ ਰਾਸ਼ਟਰਪਤੀ ਤੋਂ ਬਾਅਦ ਉੱਤਰਾਧਿਕਾਰੀ ਦੀ ਕਤਾਰ ਵਿੱਚ ਤੀਜੇ ਸਥਾਨ 'ਤੇ ਮੰਨਿਆ ਜਾਂਦਾ ਹੈ। ਅਮਰੀਕੀ ਇਤਿਹਾਸ 'ਚ ਪਹਿਲੀ ਵਾਰ ਕੇਵਿਨ ਮੈਕਕਾਰਥੀ ਨੂੰ ਸਪੀਕਰ ਦੇ ਅਹੁਦੇ ਤੋਂ ਹਟਾਏ ਜਾਣ ਦੇ 3 ਹਫ਼ਤੇ ਬਾਅਦ ਬੁੱਧਵਾਰ ਨੂੰ ਜੌਹਨਸਨ ਨੂੰ ਬੇਹੱਦ ਸਖ਼ਤ ਮੁਕਾਬਲੇ ਵਿਚ ਕਾਂਗਰਸ 'ਚ 209 ਦੇ ਮੁਕਾਬਲੇ 220 ਵੋਟਾਂ ਨਾਲ ਚੁਣਿਆ ਗਿਆ। 435 ਮੈਂਬਰੀ ਸਦਨ ਵਿੱਚ ਰਿਪਬਲਿਕਨ ਪਾਰਟੀ ਕੋਲ ਡੈਮੋਕ੍ਰੇਟਿਕ ਪਾਰਟੀ ਦੀਆਂ 212 ਸੀਟਾਂ ਦੇ ਮੁਕਾਬਲੇ 221 ਸੀਟਾਂ ਨਾਲ ਮਾਮੂਲੀ ਬਹੁਮਤ ਹਾਸਲ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਮੁੜ ਗੋਲੀਬਾਰੀ ਨਾਲ ਦਹਿਲਿਆ ਅਮਰੀਕਾ, ਹਮਲਾਵਰ ਨੇ ਕੀਤੀ ਤਾਬੜ-ਤੋੜ ਫਾਈਰਿੰਗ, 22 ਲੋਕਾਂ ਦੀ ਮੌਤ
ਪ੍ਰਤੀਨਿਧੀ ਸਭਾ ਦੇ 56ਵੇਂ ਸਪੀਕਰ ਜੌਹਨਸਨ (51) ਪੇਸ਼ੇ ਤੋਂ ਵਕੀਲ ਹਨ ਅਤੇ ਲੁਈਸਿਆਨਾ ਦੇ ਚੌਥੇ ਕਾਂਗਰੇਸ਼ਨਲ ਜਿਲ੍ਹੇ ਤੋਂ ਚਾਰ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਕਾਂਗਰਸ ਨੂੰ ਆਪਣੇ ਪਹਿਲੇ ਸੰਬੋਧਨ ਵਿੱਚ ਜੌਹਨਸਨ ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾ ਵਿਧਾਨਿਕ ਏਜੰਡਾ ਇਜ਼ਰਾਈਲ ਦੇ ਸਮਰਥਨ ਵਿੱਚ ਇੱਕ ਪ੍ਰਸਤਾਵ ਪੇਸ਼ ਕਰਨਾ ਹੋਵੇਗਾ, ਇੱਕ ਅਜਿਹਾ ਦੇਸ਼ ਜੋ ਇਸ ਮਹੀਨੇ ਦੇ ਸ਼ੁਰੂ ਵਿੱਚ ਹਮਾਸ ਵੱਲੋਂ ਕੀਤੇ ਅੱਤਵਾਦੀ ਹਮਲੇ ਦਾ ਸ਼ਿਕਾਰ ਹੋਇਆ ਸੀ। ਉਨ੍ਹਾਂ ਕਿਹਾ ਕਿ ਅਸੀਂ ਨਾ ਸਿਰਫ਼ ਇਜ਼ਰਾਈਲ ਸਗੋਂ ਪੂਰੀ ਦੁਨੀਆ ਨੂੰ ਦਿਖਾਉਣ ਜਾ ਰਹੇ ਹਾਂ ਕਿ ਹਮਾਸ ਦੀ ਬੇਰਹਿਮੀ, ਜਿਸ ਨੂੰ ਅਸੀਂ ਆਪਣੇ ਟੈਲੀਵਿਜ਼ਨ ਸਕਰੀਨਾਂ 'ਤੇ ਦੇਖਿਆ ਹੈ, ਉਹ ਬੇਹੱਦ ਦੁਖਦ ਅਤੇ ਗਲਤ ਹੈ।
ਇਹ ਵੀ ਪੜ੍ਹੋ: ਗਾਜ਼ਾ 'ਚ ਜੰਗਬੰਦੀ ਤੋਂ ਇਜ਼ਰਾਈਲ ਦੀ ਕੋਰੀ ਨਾਂਹ, ਕਿਹਾ- ਹਮਾਸ ਨੂੰ ਨਸ਼ਟ ਕਰਨਾ ਸਾਡਾ ਫਰਜ਼
ਉਨ੍ਹਾਂ ਦੀ ਮੁੱਖ ਚੁਣੌਤੀ ਖ਼ਰਚਾ ਬਿੱਲ ਪਾਸ ਕਰਕੇ ਅਤੇ ਇਜ਼ਰਾਈਲ ਅਤੇ ਯੂਕ੍ਰੇਨ ਵਿੱਚ ਯੁੱਧ ਦੇ ਵਿੱਤ ਪੋਸ਼ਣ ਲਈ ਰਾਸ਼ਟਰਪਤੀ ਜੋਅ ਬਾਈਡੇਨ ਦੇ 100 ਅਰਬ ਅਮਰੀਕੀ ਡਾਲਰ ਜਾਰੀ ਕਰਨ ਦੀ ਬੇਨਤੀ ਨੂੰ ਮਨਜ਼ੂਰੀ ਦੇ ਕੇ 'ਸਰਕਾਰੀ ਸ਼ਟਡਾਊਨ' ਤੋਂ ਬਚਣਾ ਹੋਵੇਗਾ। ਅਮਰੀਕਾ ਵਿੱਚ 'ਸਰਕਾਰੀ ਸ਼ਟਡਾਊਨ' ਉਸ ਸਥਿਤੀ ਵਿਚ ਹੁੰਦਾ ਹੈ, ਜਦੋਂ ਕਾਂਗਰਸ ਫੈਡਰਲ ਸਰਕਾਰ ਨੂੰ ਵਿੱਤ ਪੋਸ਼ਣ ਦੇਣ ਲਈ ਅਗਲਾ ਵਿੱਤੀ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਉਸ ਨੂੰ ਲੋੜੀਂਦਾ ਫੰਡ ਜਾਰੀ ਨਹੀਂ ਕਰਦੀ ਹੈ। ਜੌਹਨਸਨ ਦੀ ਉਮੀਦਵਾਰੀ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਮਰਥਨ ਦਿੱਤਾ ਸੀ। ਜੌਹਨਸਨ ਨੇ ਕਿਹਾ ਕਿ ਉਹ 15 ਜਨਵਰੀ ਜਾਂ 15 ਅਪ੍ਰੈਲ ਤੱਕ ਸਰਕਾਰ ਨੂੰ ਫੰਡ ਦੇਣ ਲਈ ਇੱਕ ਛੋਟੀ ਮਿਆਦ ਦੇ ਉਪਾਅ ਦਾ ਪ੍ਰਸਤਾਵ ਰੱਖਣਗੇ।
ਇਹ ਵੀ ਪੜ੍ਹੋ: ਭਾਰਤ ਮਗਰੋਂ ਹੁਣ ਚੀਨ ਨਾਲ ਉਲਝਿਆ ਕੈਨੇਡਾ, ਚੀਨ ਨੇ ਰੱਜ ਕੇ ਕੀਤੀ ਝਾੜ-ਝੰਬ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਵੱਡੀ ਖ਼ਬਰ: ਮੁੜ ਗੋਲੀਬਾਰੀ ਨਾਲ ਦਹਿਲਿਆ ਅਮਰੀਕਾ, ਹਮਲਾਵਰ ਨੇ ਕੀਤੀ ਤਾਬੜ-ਤੋੜ ਫਾਈਰਿੰਗ, 22 ਲੋਕਾਂ ਦੀ ਮੌਤ
NEXT STORY