ਵਾਸ਼ਿੰਗਟਨ— ਹਾਲ ਹੀ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਵਿਦੇਸ਼ ਮੰਤਰੀ ਰੇਕਸ ਟਿਲਰਸਨ ਨੂੰ ਹਟਾ ਕੇ ਸੀ.ਆਈ.ਏ. ਦੇ ਡਾਇਰੈਕਟਰ ਮਾਈਕ ਪੋਂਪੀਓ ਨੂੰ ਨਵਾਂ ਵਿਦੇਸ਼ ਮੰਤਰੀ ਨਿਯੁਕਤ ਕੀਤਾ ਹੈ। ਟਰੰਪ ਦੇ ਇਸ ਅਚਾਨਕ ਕੀਤੇ ਫੈਸਲੇ ਨੇ ਸਾਰਿਆਂ ਨੂੰ ਹੈਰਾਨ ਤਾਂ ਕੀਤਾ ਹੀ ਪਰ ਇਸ ਕਦਮ ਨੂੰ ਪਾਕਿਸਤਾਨ ਦੇ ਨਜ਼ਰੀਏ ਤੋਂ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਅਸਲ 'ਚ ਪਾਕਿਸਤਾਨ ਨੂੰ ਲੈ ਕੇ ਮਾਈਕ ਪੋਂਪੀਓ ਦਾ ਰਵੱਈਆ ਬਹੁਤ ਸਖਤ ਰਿਹਾ ਹੈ। ਇਸ ਸਾਲ ਜਨਵਰੀ 'ਚ ਵੀ ਪੋਂਪੀਓ ਨੇ ਪਾਕਿਸਤਾਨ ਨੂੰ ਫਟਕਾਰ ਲਾਉਂਦੇ ਹੋਏ ਕਿਹਾ ਸੀ ਕਿ ਜੇਕਰ ਉਸ ਨੇ ਅੱਤਵਾਦ ਨੂੰ ਖਤਮ ਨਹੀਂ ਕੀਤਾ ਤਾਂ ਫਿਰ ਅਮਰੀਕਾ ਆਪਣਾ ਕਦਮ ਚੁੱਕਣ 'ਤੇ ਮਜਬੂਰ ਹੋ ਜਾਵੇਗਾ।
ਪਾਕਿਸਤਾਨ 'ਤੇ ਸਖਤ ਪੋਂਪੀਓ
ਅਮਰੀਕਾ ਨੇ ਅੱਤਵਾਦ ਨੂੰ ਲੈ ਕੇ ਪਾਕਿਸਤਾਨ ਨੂੰ ਹਮੇਸ਼ਾ ਹੀ ਫਟਕਾਰ ਲਾਈ ਹੈ। ਟਰੰਪ ਨੇ ਸਾਲ 2018 ਦੀ ਸ਼ੁਰੂਆਤ 'ਚ ਐਲਾਨ ਕੀਤਾ ਸੀ ਕਿ ਪਾਕਿਸਤਾਨ ਨੂੰ ਉਦੋਂ ਤੱਕ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਦਿੱਤੀ ਜਾਵੇਗੀ ਜਦੋਂ ਤੱਕ ਉਹ ਆਪਣੇ ਇਥੇ ਪਲ ਰਹੇ ਅੱਤਵਾਦ ਨੂੰ ਜੜੋਂ ਖਤਮ ਨਹੀਂ ਕਰ ਦਿੰਦਾ। ਇਸ ਤੋਂ ਬਾਅਦ ਟਰੰਪ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਫੌਜੀ ਮਦਦ ਦੇ ਇਲਾਵਾ ਬਾਕੀ ਸੁਰੱਖਿਆ ਸਬੰਧੀ ਮਦਦ ਵੀ ਬੰਦ ਕਰ ਦਿੱਤੀ ਸੀ। ਟਰੰਪ ਦੇ ਇਸ ਰੁਖ 'ਤੇ ਟਿਲਰਸਨ ਦਾ ਰਵੱਈਆ ਨਰਮ ਸੀ। ਪਾਕਿਸਤਾਨ 'ਚ ਅੱਤਵਾਦ ਨੂੰ ਖਤਮ ਕਰਨ ਦੀ ਚੁਣੌਤੀ ਦੇ ਬਾਵਜੂਦ ਪਾਕਿਸਤਾਨ 'ਤੇ ਇਸ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ ਤੇ ਜਮਾਤ-ਉਦ-ਦਾਵਾ ਵਰਗੇ ਅੱਤਵਾਦੀ ਸੰਗਠਨ ਅਰਾਮ ਨਾਲ ਸਰਗਰਮ ਰਹੇ। ਇਸ ਅੱਤਵਾਦੀ ਸੰਗਠਨ ਦੇ ਸਰਗਨੇ ਹਾਫਿਜ਼ ਸਈਦ ਨੂੰ ਹੁਣ ਸਿਆਸਤ 'ਚ ਵੀ ਐਂਟਰੀ ਮਿਲ ਗਈ ਹੈ।
ਸਿਰਫ ਪਾਕਿਸਤਾਨ ਹੀ ਨਹੀਂ ਬਲਕਿ ਦੱਖਣੀ ਏਸ਼ੀਆ ਨੀਤੀ ਤੇ ਅਫਗਾਨਿਸਤਾਨ ਨੂੰ ਲੈ ਕੇ ਵੀ ਟਿਲਰਸਨ ਦਾ ਰਵੱਈਆ ਨਰਮ ਦੇਖਣ ਨੂੰ ਮਿਲਿਆ ਸੀ। ਅਮਰੀਕਾ ਅਫਗਾਨਿਸਤਾਨ 'ਚ ਭਾਰਤ ਦੀ ਭੂਮਿਕਾ ਨੂੰ ਲੈ ਕੇ ਤੇ ਵਿਸਥਾਰ ਦੇਣ ਦੀ ਨੀਤੀ ਨੂੰ ਮਜ਼ਬੂਤੀ ਬਣਾਉਣਾ ਚਾਹੁੰਦਾ ਹੈ। ਇੰਨਾ ਹੀ ਨਹੀਂ ਭਾਰਤ ਅਮਰੀਕਾ ਦੀ ਦੱਖਣੀ ਏਸ਼ੀਆ ਨੀਤੀ ਦਾ ਅਹਿਮ ਹਿੱਸਾ ਰਿਹਾ ਹੈ। ਇਸ ਨੀਤੀ ਦੇ ਰਾਹੀਂ ਅਮਰੀਕਾ ਨੇ ਪਾਕਿਸਤਾਨ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਹੁਣ ਉਹ ਕਮਜ਼ੋਰ ਹੋ ਗਿਆ ਹੈ।
ਭਾਰਤ ਲਈ ਨਵੀਆਂ ਉਮੀਦਾਂ ਹਨ ਪੋਂਪੀਓ
ਪੋਂਪੀਓ ਦੇ ਵਿਦੇਸ਼ ਮੰਤਰੀ ਬਣ ਜਾਣ ਨਾਲ ਭਾਰਤ ਦੀਆਂ ਉਮੀਦਾਂ ਵਧ ਗਈਆਂ ਹਨ। ਜ਼ਿਕਰਯੋਗ ਹੈ ਕਿ ਅੱਤਵਾਦ ਨੂੰ ਲੈ ਕੇ ਅਮਰੀਕਾ ਤੇ ਭਾਰਤ ਹਮੇਸ਼ਾ ਹੀ ਇਕਜੁੱਟ ਰਹੇ ਹਨ। ਭਾਰਤ, ਅਮਰੀਕਾ ਦੀਆਂ ਨਵੀਆਂ ਨੀਤੀਆਂ ਦਾ ਹਿੱਸਾ ਰਿਹਾ ਹੈ। ਉਮੀਦ ਲਗਾਈ ਜਾ ਰਹੀ ਹੈ ਕਿ ਪੋਂਪੀਓ ਦਾ ਰਵੱਈਆ ਪਾਕਿਸਤਾਨ 'ਤੇ ਹੋਰ ਸਖਤ ਹੋਵੇਗਾ।
ਸਾਬਕਾ ਜਾਸੂਸ ਨੂੰ ਜ਼ਹਿਰ ਦੇਣ ਦੇ ਬ੍ਰਿਟੇਨ ਦੇ ਦੋਸ਼ਾਂ ਨੂੰ ਰੂਸ ਨੇ ਕੀਤਾ ਖਾਰਿਜ
NEXT STORY