ਮਾਸਕੋ— ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਬੁਲਾਰੇ ਨੇ ਬ੍ਰਿਟੇਨ 'ਚ ਇਕ ਸਾਬਕਾ ਜਾਸੂਸ ਨੂੰ ਜ਼ਹਿਰ ਦੇਣ ਦੇ ਮਾਮਲੇ 'ਚ ਬੁੱਧਵਾਰ ਨੂੰ ਬ੍ਰਿਟੇਨ ਦੇ ਬੇਬੁਨਿਆਦ ਦੋਸ਼ ਤੇ ਅਲਟੀਮੇਟਮ ਨੂੰ ਖਾਰਿਜ ਕਰ ਦਿੱਤਾ ਹੈ। ਕ੍ਰੈਮਲਿਨ ਦੇ ਬੁਲਾਰੇ ਦਿਮਿਤ੍ਰੀ ਪੇਸਕੋਵ ਨੇ ਪੱਤਰਕਾਰਾਂ ਨੂੰ ਕ੍ਰੈਮਲਿਨ ਵਲੋਂ ਪਹਿਲੀ ਵਾਰ ਜਨਤਕ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਉਨ੍ਹਾਂ ਨੂੰ ਅਕਲ ਆਵੇਗੀ। ਬ੍ਰਿਟੇਨ ਦਾ ਦੋਸ਼ ਹੈ ਕਿ ਸਾਬਕਾ ਡਬਲ ਏਜੰਟ ਸਰਗੇਈ ਸਕਰੀਪਾਲ ਨੂੰ ਜ਼ਹਿਰ ਦੇ ਕੇ ਉਨ੍ਹਾਂ ਦੇ ਕਤਲ ਦੀ ਕੋਸ਼ਿਸ਼ ਦੇ ਪਿੱਛੇ ਰੂਸ ਦਾ ਹੱਥ ਹੈ। ਬੀਤੇ ਦਿਨ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਬ੍ਰਿਟੇਨ 'ਚ ਸਾਬਕਾ ਜਾਸੂਸ ਨੂੰ ਜ਼ਹਿਰ ਦੇਣ ਦੀ ਪਰਿਸਥਿਤੀ ਸਪੱਸ਼ਟ ਕਰਨ ਲਈ ਬ੍ਰਿਟਿਸ਼ ਪ੍ਰਧਾਨ ਮੰਤਰੀ ਥੇਰੇਸਾ ਮੇਅ ਵਲੋਂ ਤੈਅ ਸਮਾਂਸੀਮਾ ਖਾਰਿਜ ਕਰ ਦਿੱਤੀ ਸੀ। ਪੇਸਕੋਵ ਨੇ ਕਿਹਾ ਕਿ ਬ੍ਰਿਟੇਨ 'ਚ ਹੋਏ ਹਾਦਸੇ ਦਾ ਮਾਸਕੋ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਕਥਿਤ ਮਾਮਲੇ 'ਤੇ ਕਾਰਵਾਈ ਕਰਦਿਆਂ ਰੂਸ ਦੇ ਹਾਈ-ਲੇਵਲ ਦੇ 23 ਡਿਪਲੋਮੈਟਾਂ ਨੂੰ ਬ੍ਰਿਟੇਨ ਤੋਂ ਬਾਹਰ ਕੱਢਣ ਦਾ ਹੁਕਮ ਸੁਣਾਇਆ ਹੈ। ਰਸ਼ੀਅਨ ਡਿਪਲੋਮੈਟਾਂ ਨੂੰ ਕੱਢੇ ਜਾਣ 'ਤੇ ਅਜੇ ਰੂਸ ਦੀ ਪ੍ਰਤੀਕਿਰਿਆ ਨਹੀਂ ਆਈ ਹੈ।
ਬ੍ਰਿਟੇਨ ਨੇ ਜਾਸੂਸ ਨੂੰ ਜ਼ਹਿਰ ਦੇਣ ਕਾਰਨ ਰੂਸ ਦੇ 23 ਡਿਪਲੋਮੈਟਾਂ ਨੂੰ ਦਿੱਤਾ ਦੇਸ਼ ਨਿਕਾਲਾ
NEXT STORY