ਬੋਗੋਟਾ— ਦੱਖਣੀ ਅਮਰੀਕੀ ਦੇਸ਼ ਕੋਲੰਬੀਆ ਦੇ ਕੌਕਾ ਸੂਬੇ 'ਚ ਇਕ ਹਥਿਆਰਬੰਦ ਸਮੂਹ ਵਲੋਂ ਕੀਤੇ ਗਏ ਹਮਲੇ 'ਚ ਘੱਟ ਤੋਂ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਤੇ ਇਸ ਘਟਨਾ 'ਚ ਹੋਰ 6 ਲੋਕ ਜ਼ਖਮੀ ਹੋਏ ਹਨ। ਕੋਲੰਬੀਆ ਦੀ ਫੌਜ ਨੇ ਇਕ ਬਿਆਨ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਬਿਆਨ ਮੁਤਾਬਕ ਮੰਗਲਵਾਰ ਸ਼ਾਮ ਕੌਕਾ ਸੂਬੇ ਦੇ ਟੁਕੇਯੋ 'ਚ ਇਕ ਹਥਿਆਰਬੰਦ ਸਮੂਹ ਵਲੋਂ ਕੀਤੇ ਗਏ ਹਮਲੇ 'ਚ ਘੱਟ ਤੋਂ ਘੱਟ ਪੰਜ ਪੁਲਸ ਕਰਮਚਾਰੀ ਮਾਰੇ ਗਏ ਹਨ। ਕੁਝ ਸਥਾਨਕ ਏਜੰਸੀਆਂ ਮੁਤਾਬਕ ਮਾਰੇ ਗਏ ਲੋਕਾਂ 'ਚ ਇਕ ਸਥਾਨਕ ਧਾਰਮਿਕ ਨੇਤਾ ਦੇ ਵੀ ਸ਼ਾਮਲ ਹੋਣ ਦੀ ਸੂਚਨਾ ਹੈ।
ਜਾਪਾਨ 'ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 12
NEXT STORY