ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਯੂਕੇ ਸਰਕਾਰ ਨੇ ਬਹੁਤ ਹੱਦ ਤੱਕ ਲੋਕਾਂ ਨੂੰ ਰਾਹਤ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਤਹਿਤ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦੀ ਵਿੱਤੀ ਸਹਾਇਤਾ ਵੀ ਸ਼ਾਮਿਲ ਹੈ। ਇਸੇ ਲੜੀ ਤਹਿਤ ਹੁਣ ਲੱਖਾਂ ਯੂਕੇ ਵਾਸੀ 812 ਪੌਂਡ ਦੀ ਸਹਾਇਤਾ ਰਾਸ਼ੀ ਪ੍ਰਾਪਤ ਕਰ ਸਕਦੇ ਹਨ। ਇਸ ਲਈ ਉਹਨਾਂ ਦਾ ਯੂਨੀਵਰਸਲ ਕ੍ਰੈਡਿਟ (ਯੂ.ਸੀ.) ਦਾ ਦਾਅਵੇਦਾਰ ਹੋਣਾ ਜ਼ਰੂਰੀ ਹੈ।
ਯੂ.ਸੀ. ਦੇ ਦਾਅਵੇਦਾਰ ਕੋਰੋਨਾ ਵਾਇਰਸ ਸੰਕਟ ਦੇ ਮੱਦੇਨਜ਼ਰ ਐਮਰਜੈਂਸੀ ਖਰਚਿਆਂ ਨੂੰ ਪੂਰਾ ਕਰਨ ਲਈ ਰਕਮ ਹਾਸਲ ਕਰ ਸਕਦੇ ਹਨ। ਇਸ ਵਿਚ ਐਮਰਜੈਂਸੀ ਵਿਚ ਘਰੇਲੂ ਖਰਚਿਆਂ ਤੋਂ ਲੈ ਕੇ ਹਰ ਚੀਜ਼ ਸ਼ਾਮਲ ਹੋ ਸਕਦੀ ਹੈ, ਜਿਵੇਂ ਨੌਕਰੀ ਪ੍ਰਾਪਤ ਕਰਨ ਵਿਚ ਸਹਾਇਤਾ, ਨਵਾਂ ਵਰਤੋਂਯੋਗ ਸਮਾਨ ਲੈਣਾ, ਇਥੋਂ ਤੱਕ ਕਿ ਅੰਤਿਮ ਸੰਸਕਾਰ ਦੇ ਖਰਚੇ ਵੀ ਹਨ। ਇਸ ਸਹਾਇਤਾ ਵਿਚ ਸਭ ਤੋਂ ਛੋਟੀ ਜਿਹੀ ਰਕਮ ਜੋ ਯੂਕੇ ਵਾਸੀ ਉਧਾਰ ਲੈ ਸਕਦੇ ਹੋ ਇਸ ਸਮੇਂ 100 ਪੌਂਡ ਹੈ, ਪਰ ਜੇ ਤੁਸੀਂ ਇਕੱਲੇ ਨਹੀਂ ਤਾਂ 348 ਪੌਂਡ ਤੱਕ ਦਾ ਦਾਅਵਾ ਕਰ ਸਕਦੇ ਹੋ ਅਤੇ ਜੇ ਪਰਿਵਾਰ ਵਿਚ ਬੱਚੇ ਹਨ ਤਾਂ 812 ਪੌਂਡ ਪ੍ਰਾਪਤ ਕਰ ਸਕਦੇ ਹੋ। ਇਸ ਲਈ ਬੇਨਤੀਕਰਤਾ ਕੋਲ ਕੋਈ ਬਕਾਇਦਾ ਪੇਸ਼ਗੀ ਲੋਨ ਨਹੀਂ ਹੋਣਾ ਚਾਹੀਦਾ। ਇਸ ਦੇ ਦਾਅਵੇਦਾਰ ਸਰਕਾਰੀ ਵੈੱਬਸਾਈਟ ਜਾਂ ਡੀ.ਡਬਲਯੂ.ਪੀ. ਪੋਰਟਲ ਰਾਹੀਂ ਰਕਮ ਲਈ ਅਪਲਾਈ ਕਰ ਸਕਦੇ ਹਨ।
ਆਕਸਫੋਰਡ ਦੁਨੀਆ ਦੀ ਬਿਹਤਰੀਨ ਯੂਨੀਵਰਸਿਟੀ, ਗਲੋਬਲ ਰੈਂਕਿੰਗ 'ਚ ਮਿਲਿਆ ਖਿਤਾਬ
NEXT STORY