ਹਰਾਰੇ– ਜ਼ਿੰਬਾਬਵੇ ਦੀ ਰਾਜਧਾਨੀ ਹਰਾਰੇ ਤੋਂ ਲਗਭਗ 40 ਕਿਲੋਮੀਟਰ ਉੱਤਰ ਵਿਚ ਮਜੋਵੇ ਖਾਨ ਵਿਚ ਧਮਾਕੇ ਤੋਂ ਬਾਅਦ ਸ਼ਾਫਟ ਦੇ ਢਹਿਣ ਨਾਲ ਉਸ ’ਤੇ ਕੰਮ ਕਰ ਰਹੇ ਘੱਟ ਤੋਂ ਘੱਟ 8 ਮਜ਼ਦੂਰਾਂ ਦੀ ਮੌਤ ਹੋ ਗਈ। ਜ਼ਿੰਬਾਬਵੇ ਸਰਕਾਰ ਦੇ ਸੂਚਨਾ ਮੰਤਰਾਲਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਾਰਾਲਾ ਨੇ ਟਵੀਟ ਕੀਤਾ,‘‘ਨਾਜਾਇਜ਼ ਖਾਨ ਵਿਚ ਇਹ ਹਾਦਸਾ ਵਾਪਰਿਆ। ਸਰਕਾਰ ਨੂੰ ਮਜੋਵੇ ਦੇ ਜੰਬੋ ਖਾਨ ਦੇ ਇਸ ਦਰਦਨਾਕ ਹਾਦਸੇ ਬਾਰੇ ਸੂਚਨਾ ਮਿਲੀ।’’ ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਲੋਕ ਨਾਜਾਇਜ਼ ਰੂਪ ਵਿਚ ਖਾਨ ਵਿਚ ਕੰਮ ਕਰ ਰਹੇ ਸਨ, ਡਾਇਨਾਮਾਈਟ ਧਮਾਕੇ ਕਾਰਨ ਸ਼ਾਫਟ ਢਹਿ ਗਿਆ। ਮੰਤਰਾਲਾ ਅਨੁਸਾਰ 8 ਲਾਸ਼ਾਂ ਹੁਣ ਤੱਕ ਕੱਢੀਆਂ ਗਈਆਂ ਹਨ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
ਚੀਨ 'ਚ ਪਹਿਲੀ ਵਾਰ ਕੈਮਰੇ 'ਚ ਕੈਦ ਹੋਇਆ ਰੰਗਹੀਣ ਪਾਂਡਾ
NEXT STORY