ਗੁਰਦਾਸਪੁਰ/ਸਰਗੋਧਾ, (ਵਿਨੋਦ)- ਇਕ ਨਾਬਾਲਿਗ ਨੌਕਰਾਣੀ ਨੂੰ ਉਸ ਦੇ ਮਾਲਕ ਤੇ ਪਰਿਵਾਰ ਨੇ ਚਾਕਲੇਟ ਚੋਰੀ ਕਰਨ ਦੇ ਦੋਸ਼ ਵਿਚ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਮਾਰ ਦਿੱਤਾ।
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਪੀੜਤ ਦੇ ਪਿਤਾ ਸਨਾਉੱਲਾ ਨੇ ਦੱਸਿਆ ਕਿ ਰਾਵਲਪਿੰਡੀ ਦੇ ਇਕ ਵਪਾਰੀ ਅਬਦੁਲ ਰਸ਼ੀਦ ਨੇ ਆਪਣੇ ਪਰਿਵਾਰ ਦੀ ਮਦਦ ਕਰਨ ਲਈ ਲੱਗਭਗ 2 ਸਾਲ ਪਹਿਲਾਂ ਉਸ ਦੀ ਧੀ ਇਕਰਾ (15) ਨੂੰ ਆਪਣੇ ਘਰ ਰੱਖਿਆ ਸੀ। ਕੁਝ ਦਿਨ ਪਹਿਲਾਂ ਵਪਾਰੀ ਤੇ ਉਸ ਦੇ ਪਰਿਵਾਰ ਨੇ ਉਸ ਦੀ ਧੀ ’ਤੇ ਚਾਕਲੇਟ ਚੋਰੀ ਕਰਨ ਦਾ ਦੋਸ਼ ਲਾ ਕੇ ਉਸ ਨੂੰ ਬੁਰੀ ਤਰ੍ਹਾਂ ਤਸੀਹੇ ਦੇ ਕੇ ਮਾਰ ਦਿੱਤਾ। ਪੁਲਸ ਨੇ ਕਾਰੋਬਾਰੀ ਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
PM ਮੋਦੀ ਤੇ ਟੈਸਲਾ ਦੇ ਸੀਈਓ Elon Musk ਵਿਚਾਲੇ ਮੁਲਾਕਾਤ, ਦੁਵੱਲੇ ਸਬੰਧਾਂ 'ਤੇ ਹੋ ਰਹੀ ਚਰਚਾ
NEXT STORY