ਸਿਓਲ (ਏਜੰਸੀ)- ਦੱਖਣੀ ਕੋਰੀਆ ਦੀ 81 ਸਾਲਾ ਫੈਸ਼ਨ ਮਾਡਲ ਚੋਈ ਸੂਨ-ਹਵਾ ਨੇ ਦੇਸ਼ ਦੇ ਰਾਸ਼ਟਰੀ ਸੁੰਦਰਤਾ ਮੁਕਾਬਲੇ ਵਿੱਚ ਆਪਣੇ ਪੋਤੇ-ਪੋਤੀਆਂ ਦੀ ਉਮਰ ਦੇ ਮੁਕਾਬਲੇਬਾਜ਼ਾਂ ਦਾ ਮੁਕਾਬਲਾ ਕਰਦਿਆਂ ‘Best Dresser’ ਦਾ ਖਿਤਾਬ ਜਿੱਤਿਆ, ਪਰ ਉਹ ਸਭ ਤੋਂ ਵੱਡੀ ਉਮਰ ਦੀ 'ਮਿਸ ਯੂਨੀਵਰਸ' ਮੁਕਾਬਲੇਬਾਜ਼ ਬਣਨ ਤੋਂ ਖੁੰਝ ਗਈ। ਮੋਤੀਆਂ ਨਾਲ ਜੜਿਆ ਸਫੇਦ ਗਾਊਨ ਪਹਿਨ ਕੇ ਸਫੇਦ ਵਾਲਾਂ ਵਾਲੀ ਚੋਈ ਸੂਨ-ਹਵਾ ਸੋਮਵਾਰ ਨੂੰ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਦੇ ਇਕ ਹੋਟਲ 'ਚ ਆਯੋਜਿਤ ਮਿਸ ਯੂਨੀਵਰਸ ਕੋਰੀਆ ਮੁਕਾਬਲੇ 'ਚ ਸਟੇਜ 'ਤੇ ਆਈ ਅਤੇ ਉਨ੍ਹਾਂ ਨੇ ਗਾਇਕੀ ਮੁਕਾਬਲੇ 'ਚ ਪੇਸ਼ਕਾਰੀ ਦਿੱਤੀ।ਉਹ ਤਾਜ ਤੋਂ ਖੁੰਝ ਗਈ, ਪਰ ਉਨ੍ਹਾਂ ਨੇ 'ਬੈਸਟ ਡਰੈਸਰ' ਦਾ ਖਿਤਾਬ ਆਪਣੇ ਨਾਮ ਕਰ ਲਿਆ।
ਇਹ ਵੀ ਪੜ੍ਹੋ: 3 ਵਾਹਨਾਂ ਦੀ ਹੋਈ ਭਿਆਨਕ ਟੱਕਰ, 9 ਲੋਕਾਂ ਦੀ ਦਰਦਨਾਕ ਮੌਤ
ਫੈਸ਼ਨ ਸਕੂਲ ਦੀ 22 ਸਾਲਾ ਵਿਦਿਆਰਥਣ ਹਾਨ ਏਰੀਅਲ ਨੇ ਇਹ ਮੁਕਾਬਲਾ ਜਿੱਤਿਆ ਅਤੇ ਉਹ ਨਵੰਬਰ ਵਿੱਚ ਹੋਣ ਵਾਲੇ 73ਵੇਂ ਮਿਸ ਯੂਨੀਵਰਸ ਮੁਕਾਬਲੇ ਲਈ ਮੈਕਸੀਕੋ ਸਿਟੀ ਜਾਵੇਗੀ। ਸਾਬਕਾ ਹਸਪਤਾਲ ਕਰਮਚਾਰੀ ਚੋਈ ਨੇ 70 ਦੇ ਦਹਾਕੇ ਵਿੱਚ ਆਪਣਾ ਮਾਡਲਿੰਗ ਕਰੀਅਰ ਸ਼ੁਰੂ ਕੀਤਾ ਸੀ। ਉਨ੍ਹਾਂ ਨੂੰ ਇਸ ਮਹੀਨੇ ਦੀ ਸ਼ੁਰੂਆਤ 'ਚ 31 ਹੋਰ ਮੁਕਾਬਲੇਬਾਜ਼ਾਂ ਨਾਲ 'ਮਿਸ ਯੂਨੀਵਰਸ ਕੋਰੀਆ' ਮੁਕਾਬਲੇਬਾਜ਼ਾਂ ਦੀ ਅੰਤਿਮ ਸੂਚੀ 'ਚ ਸ਼ਾਮਲ ਕੀਤਾ ਗਿਆ ਸੀ। ਚੋਈ ਨੇ ਸੋਮਵਾਰ ਦੇ ਮੁਕਾਬਲੇ ਤੋਂ ਕੁਝ ਘੰਟੇ ਪਹਿਲਾਂ ਇਕ ਨਿਊਜ਼ ਏਜੰਸੀ ਨੂੰ ਕਿਹਾ, "ਇਸ ਉਮਰ ਵਿਚ ਵੀ ਮੇਰੇ ਵਿਚ ਮੌਕਿਆਂ ਦਾ ਇਸਤੇਮਾਲ ਕਰਨ ਅਤੇ ਚੁਣੌਤੀਆਂ ਲੈਣ ਦੀ ਹਿੰਮਤ ਹੈ। ਮੈਂ ਚਾਹੁੰਦੀ ਹਾਂ ਕਿ ਲੋਕ ਮੈਨੂੰ ਦੇਖਣ ਅਤੇ ਮਹਿਸੂਸ ਕਰਨ ਕਿ ਜਦੋਂ ਤੁਸੀਂ ਆਪਣੀਆਂ ਪਸੰਦੀਦਾ ਚੀਜ਼ਾਂ ਲੱਭ ਲੈਂਦੇ ਹੋ ਅਤੇ ਉਸ ਸੁਫ਼ਨੇ ਨੂੰ ਹਾਸਲ ਕਰਨ ਲਈ ਖ਼ੁਦ ਨੂੰ ਚੁਣੌਤੀ ਦਿੰਦੇ ਹੋ ਤਾਂ ਤੁਸੀਂ ਸਿਹਤਮੰਦ ਰਹਿ ਸਕਦੇ ਹੋ ਅਤੇ ਜੀਵਨ ਵਿੱਚ ਖੁਸ਼ਹਾਲੀ ਪ੍ਰਾਪਤ ਕਰ ਸਕਦੇ ਹੋ।"
ਇਹ ਵੀ ਪੜ੍ਹੋ: ਜਾਪਾਨ ਨੂੰ ਮਿਲਿਆ ਨਵਾਂ ਪ੍ਰਧਾਨ ਮੰਤਰੀ
ਇੱਕ ਸਾਲ ਪਹਿਲਾਂ, ਚੋਈ ਲਈ ਇਸ ਮੁਕਾਬਲੇ ਵਿੱਚ ਹਿੱਸਾ ਲੈਣਾ ਅਸੰਭਵ ਸੀ, ਕਿਉਂਕਿ 'ਮਿਸ ਯੂਨੀਵਰਸ' ਮੁਕਾਬਲੇ ਵਿਚ ਸਿਰਫ਼ 18 ਤੋਂ 28 ਸਾਲ ਦੀਆਂ ਔਰਤਾਂ ਹੀ ਹਿੱਸਾ ਲੈ ਸਰਦੀਆਂ ਸਨ। ਇਸ ਉਮਰ ਸੀਮਾ ਦੀ ਲੰਬੇ ਸਮੇਂ ਤੋਂ ਆਲੋਚਨਾ ਹੋ ਰਹੀ ਸੀ ਅਤੇ ਮੁਕਾਬਲੇ ਨੂੰ ਹੋਰ ਆਧੁਨਿਕ ਅਤੇ ਵਿਵਿਧ ਬਣਾਉਣ ਦੀਆਂ ਕੋਸ਼ਿਸ਼ਾਂ ਤਹਿਤ ਇਸ ਸਾਲ ਇਹ ਸੀਮਾ ਹਟਾ ਹਟਾ ਦਿੱਤੀ ਗਈ।
ਇਹ ਵੀ ਪੜ੍ਹੋ: US 'ਚ ਤੂਫ਼ਾਨ 'ਹੈਲੇਨ' ਨੇ ਹੁਣ ਤੱਕ ਲਈ 107 ਲੋਕਾਂ ਦੀ ਜਾਨ, ਰਾਸ਼ਟਰਪਤੀ ਬਾਈਡੇਨ ਕਰਨਗੇ ਹਵਾਈ ਸਰਵੇਖਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
UK 'ਚ ਗਤਕਾ ਚੈਂਪੀਅਨਸ਼ਿਪ, ਤਨਮਨਜੀਤ ਸਿੰਘ ਢੇਸੀ ਨੇ ਸ਼ੇਅਰ ਕੀਤੀਆਂ ਤਸਵੀਰਾਂ
NEXT STORY