ਲੀਮਾ (ਏਜੰਸੀ)- ਪੇਰੂ ਦੇ ਟੇਕਨਾ ਖੇਤਰ ਵਿਚ ਕੋਸਟਨੇਰਾ ਹਾਈਵੇਅ 'ਤੇ 3 ਵਾਹਨਾਂ ਦੀ ਟੱਕਰ ਵਿਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਐਤਵਾਰ ਰਾਤ ਨੂੰ ਲਾ ਯਾਰਾਡਾ-ਲੋਸ ਪਾਲੋਸ ਜ਼ਿਲ੍ਹੇ ਵਿੱਚ 'ਏਲ ਚਾਸਕੀ' ਵਜੋਂ ਜਾਣੇ ਜਾਂਦੇ 31 ਕਿਲੋਮੀਟਰ ਨੇੜੇ ਵਾਪਰਿਆ, ਜਿਸ ਵਿੱਚ ਵਿਲਕਾ ਟਰਾਂਸਪੋਰਟ ਕੰਪਨੀ ਦੀ ਇੱਕ ਬੱਸ, ਇੱਕ ਪ੍ਰਾਈਵੇਟ ਕਾਰ ਅਤੇ ਐਂਡੀਅਨ ਉਤਪਾਦਾਂ ਅਤੇ ਭੇਡਾਂ ਨੂੰ ਲੈ ਕੇ ਜਾ ਰਿਹਾ ਇੱਕ ਟਰੱਕ ਸ਼ਾਮਲ ਸੀ। ਇਕ ਨਿਊਜ਼ ਏਜੰਸੀ ਨੇ ਸਰਕਾਰੀ ਨਿਊਜ਼ ਏਜੰਸੀ ਐਂਡੀਨਾ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਹਾਦਸੇ ਤੋਂ ਬਾਅਦ ਬੱਸ ਯਾਤਰੀ ਅਤੇ ਟਰੱਕ ਡਰਾਈਵਰ ਮਲਬੇ ਵਿੱਚ ਫਸ ਗਏ, ਜਦੋਂਕਿ ਪ੍ਰਾਈਵੇਟ ਕਾਰ ਵਿੱਚ ਸਵਾਰ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ: ਜਾਪਾਨ ਨੂੰ ਮਿਲਿਆ ਨਵਾਂ ਪ੍ਰਧਾਨ ਮੰਤਰੀ
ਗਵਾਹਾਂ ਨੇ ਦੱਸਿਆ ਕਿ ਪ੍ਰਾਈਵੇਟ ਕਾਰ ਗਲਤ ਲੇਨ ਨੂੰ ਪਾਰ ਕਰ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਕਾਰ ਦੇ ਅੰਦਰੋਂ ਬੀਅਰ ਦੇ ਕੈਨ ਮਿਲਣ 'ਤੇ ਸ਼ੱਕ ਪੈਦਾ ਹੋਇਆ ਹੈ ਕਿ ਡਰਾਈਵਰ ਨਸ਼ੇ ਵਿੱਚ ਸੀ। ਇਸ ਘਟਨਾ ਸਬੰਧੀ ਸੂਚਨਾ ਮਿਲਦੇ ਹੀ ਐਮਰਜੈਂਸੀ ਸੇਵਾਵਾਂ ਮੌਕੇ 'ਤੇ ਪਹੁੰਚ ਗਈਆਂ। ਹਿਪੋਲੀਟੋ ਯੂਨਾਨਿਊ ਖੇਤਰੀ ਹਸਪਤਾਲ ਦੇ ਡਾਇਰੈਕਟਰ ਐਡੀ ਵਿਸੇਂਟ ਚੋਕ ਨੇ ਪੁਸ਼ਟੀ ਕੀਤੀ ਕਿ ਐਤਵਾਰ ਰਾਤ ਨੂੰ 16 ਜ਼ਖ਼ਮੀ ਪੀੜਤਾਂ ਨੂੰ ਦਾਖਲ ਕਰਵਾਇਆ ਗਿਆ ਸੀ। ਸੋਮਵਾਰ ਸਵੇਰ ਤੱਕ 6 ਨੂੰ ਛੁੱਟੀ ਦੇ ਦਿੱਤੀ ਗਈ ਸੀ, 10 ਅਜੇ ਵੀ ਹਸਪਤਾਲ ਵਿੱਚ ਦਾਖ਼ਲ ਸਨ।
ਇਹ ਵੀ ਪੜ੍ਹੋ: US 'ਚ ਤੂਫ਼ਾਨ 'ਹੈਲੇਨ' ਨੇ ਹੁਣ ਤੱਕ ਲਈ 107 ਲੋਕਾਂ ਦੀ ਜਾਨ, ਰਾਸ਼ਟਰਪਤੀ ਬਾਈਡੇਨ ਕਰਨਗੇ ਹਵਾਈ ਸਰਵੇਖਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਕੂਲ ਬੱਸ ਨੂੰ ਲੱਗੀ ਅੱਗ , 25 ਲੋਕਾਂ ਦੀ ਮੌਤ ਦਾ ਖਦਸ਼ਾ
NEXT STORY