ਵਿਨੀਪੈਗ: ਕੈਨੇਡਾ ਤੋਂ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਚਾਰ ਮਹੀਨੇ ਤੋਂ ਲਾਪਤਾ ਪੰਜਾਬੀ ਨੌਜਵਾਨ ਦੀ ਲਾਸ਼ ਵੈਲੀ ਰਿਵਰ ਵਿਚੋਂ ਬਰਾਮਦ ਕੀਤੀ ਗਈ ਹੈ। ਵਿਨੀਪੈਗ ਦੇ 23 ਸਾਲਾ ਮਨਚਲਪ੍ਰੀਤ ਸਿੰਘ ਨੂੰ ਆਖਰੀ ਵਾਰ 28 ਮਾਰਚ ਦੀ ਸ਼ਾਮ ਫੋਰਟ ਰਿਚਮੰਡ ਇਲਾਕੇ ਵਿਚ ਦੇਖਿਆ ਗਿਆ ਸੀ ਅਤੇ ਉਸ ਦੀ ਭਾਲ ਵਿਚ ਜੁਟੀ ਪੁਲਿਸ ਨੇ ਲੋਕਾਂ ਤੋਂ ਮਦਦ ਵੀ ਮੰਗੀ ਸੀ। 5 ਫੁੱਟ 10 ਇੰਚ ਕੱਦ ਅਤੇ ਦਰਮਿਆਨੇ ਸਰੀਰ ਵਾਲਾ ਮਨਚਲਪ੍ਰੀਤ ਸਿੰਘ ਸੇਖੋਂ ਅਕਸਰ ਹੀ ਸੇਂਟ ਵਾਇਟਲ ਪਾਰਕ, ਬਰਡਜ਼ ਹਿਲ ਪਾਰਕ ਅਤੇ ਦੱਖਣੀ ਵਿੰਨੀਪੈਗ ਦੇ ਇਲਾਕਿਆਂ ਵੱਲ ਆਉਂਦਾ-ਜਾਂਦਾ ਨਜ਼ਰ ਆਉਂਦਾ ਸੀ ਪਰ ਗੁੰਮਸ਼ੁਦਗੀ ਮਗਰੋਂ ਉਸ ਦੀ ਕੋਈ ਉਘ-ਸੁੱਘ ਨਾ ਲੱਗ ਸਕੀ।
ਪੜ੍ਹੋ ਇਹ ਅਹਿਮ ਖ਼ਬਰ-ਮਹਾਨ ਨਾਸਾ ਪੁਲਾੜ ਯਾਤਰੀ ਜਿਮ ਲੋਵੇਲ ਦਾ ਦੇਹਾਂਤ
ਪਿਛਲੇ ਦਿਨੀਂ ਮੈਨੀਟੋਬਾ ਦੇ ਡੌਫ਼ਿਨ ਕਸਬੇ ਨੇੜੇ ਵੈਲੀ ਰਿਵਰ ਵਿਚੋਂ ਇਕ ਲਾਸ਼ ਬਰਾਮਦ ਕੀਤੀ ਗਈ ਜਿਸਦੀ ਪਛਾਣ ਕਰਨੀ ਸੰਭਵ ਨਹੀਂ ਸੀ। ਹਾਲਾਤ ਦੀ ਨਜ਼ਾਕਤ ਨੂੰ ਸਮਝਦਿਆਂ ਆਰ.ਸੀ.ਐਮ.ਪੀ. ਵੱਲੋਂ ਲਾਸ਼ ਦਾ ਡੀ.ਐਨ.ਏ. ਨਮੂਨਾ ਲੈ ਕੇ ਮਨਚਲਪ੍ਰੀਤ ਸਿੰਘ ਦੇ ਮਾਪਿਆਂ ਨਾਲ ਮਿਲਾਇਆ ਗਿਆ, ਜੋ ਮੇਲ ਖਾ ਗਿਆ। ਪੁਲਿਸ ਨੇ ਮਨਚਲਪ੍ਰੀਤ ਸਿੰਘ ਦੀ ਮੌਤ ਬਾਰੇ ਤਸਦੀਕ ਕਰ ਦਿੱਤੀ ਪਰ ਦੂਜੇ ਪਾਸੇ ਆਪਣੇ ਲਾਪਤਾ ਪੁੱਤ ਦੇ ਪਰਤਣ ਦੀ ਉਮੀਦ ਵਿਚ ਬੈਠੇ ਸੇਖੋਂ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪਰਿਵਾਰ ਦੇ ਨਜ਼ਦੀਕੀ ਰੌਬਿਨ ਬਰਾੜ ਨੇ ਗੋਫੰਡਮੀ ਪੇਜ ਸਥਾਪਤ ਕਰਦਿਆਂ ਦੱਸਿਆ ਕਿ ਮਨਚਲਪ੍ਰੀਤ ਸੇਖੋਂ ਦੇ ਮਾਪੇ ਆਰਥਿਕ ਤੌਰ ’ਤੇ ਮਜ਼ਬੂਤ ਨਹੀਂ ਅਤੇ ਉਪਰੋਂ ਪੁੱਤ ਦੇ ਵਿਛੋੜੇ ਨੇ ਉਨ੍ਹਾਂ ਨੂੰ ਧੁਰ ਅੰਦਰੋਂ ਤੋੜ ਕੇ ਰੱਖ ਦਿੱਤਾ ਹੈ। ਰੌਬਿਨ ਬਰਾੜ ਮੁਤਾਬਕ ਮਨਚਲਪ੍ਰੀਤ ਸਿੰਘ ਦੇ ਮਾਪੇ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਪੁੱਜੇ ਸਨ ਅਤੇ ਅਚਨਚੇਤ ਵਾਪਰੇ ਇਸ ਭਾਣੇ ਮਗਰੋਂ ਡੂੰਘੇ ਸਦਮੇ ਵਿਚ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਮੈਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ਨੂੰ ਰੋਕਿਆ : Trump ਨੇ ਮੁੜ ਕੀਤਾ ਦਾਅਵਾ
NEXT STORY