ਮਿਸੀਸਾਗਾ—ਮਿਸੀਸਾਗਾ ਦੇ ਵਾਰਡ 1 ਤੋਂ ਕੌਂਸਲਰ ਜਿਮ ਟੌਵੇ ਦਾ ਸੜਕ ਹਾਦਸੇ 'ਚ ਦਿਹਾਂਤ ਹੋ ਗਿਆ, ਉਹ 68 ਵਰ੍ਹਿਆਂ ਦੇ ਸਨ। ਮੇਅਰ ਬੌਨੀ ਕਰੌਂਬੀ ਨੇ ਜਿਮ ਟੌਵੇ ਦੇ ਅਚਾਨਕ ਵਿਛੋੜੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਿਸੀਸਾਗਾ ਦੀ ਪਲਾਨਿੰਗ ਅਤੇ ਡਿਵੈੱਲਪਮੈਂਟ ਕਮੇਟੀ ਦੀ ਮੀਟਿੰਗ 'ਚ ਸ਼ਾਮਲ ਹੋਣ ਮਗਰੋਂ ਸੋਮਵਾਰ ਨੂੰ ਜਿਮ ਟੌਵੇ ਘਰ ਵਾਪਸ ਜਾ ਰਹੇ ਸਨ। ਪੀਲ ਰੀਜਨਲ ਪੁਲਸ ਦੇ ਕਾਂਸਟੇਬਲ ਲੌਰੀ ਮਰਫ਼ੀ ਨੇ ਦੱਸਿਆ ਕਿ ਸੋਮਵਾਰ ਰਾਤ 10 ਵਜੇ ਦੇ ਕਰੀਬ ਸੜਕ ਦੀ ਸੂਚਨਾ ਮਿਲੀ ਸੀ। ਪੈਰਾਮੈਡਿਕਸ ਮੌਕੇ 'ਤੇ ਪੁੱਜੇ ਅਤੇ ਗੱਡੀ ਦੇ ਡਰਾਈਵਰ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਭਾਵੇਂ ਪੁਲਸ ਅਤੇ ਪੈਰਾਮੈਡਿਕਸ ਨੇ ਮ੍ਰਿਤਕ ਦੀ ਪਛਾਣ ਜ਼ਾਹਰ ਨਹੀਂ ਕੀਤੀ ਪਰ ਸੂਤਰਾਂ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਜਿਮ ਟੌਵੇ ਹੀ ਸੀ। ਮਿਸੀਸਾਗਾ ਦੇ ਲੇਕਵਿਊ ਵਾਟਰਫਰੰਟ ਦੀ ਪੁਨਰਵਿਕਾਸ ਯੋਜਨਾ ਤਿਆਰ ਕਰਨ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਜਿਮ ਟੌਵੇ ਰਮੇਸ਼ਾ ਆਪਣੇ ਵਾਰਡ ਦੇ ਲੋਕਾਂ ਦੀ ਸੇਵਾ ਲਈ ਤਤਪਰ ਰਹਿੰਦੇ ਸਨ। ਓਨਟਾਰੀਓ ਦੇ ਵਿੱਤ ਮੰਤਰੀ ਚਾਰਲਸ ਸੌਸਾ ਨੇ ਜਿਮ ਟੌਵੇ ਦੀ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਹੀ ਲੇਕਵਿਊ ਕੋਲ ਪਲਾਂਟ ਬੰਦ ਕੀਤਾ ਜਾ ਸਕਿਆ ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਮੁਕਤੀ ਮਿਲੀ। ਮਾਲਟਨ 'ਚ ਪੈਦਾ ਹੋਏ ਜਿਮ ਟੌਵੇ ਨੇ ਆਪਣੇ ਸਫਰ ਦੀ ਸ਼ੁਰੂਆਤ ਕਾਰਪੇਂਟਰ ਵਜੋਂ ਕੀਤੀ ਅਤੇ 1989 'ਚ ਲੇਕਵਿਊ ਇਲਾਕੇ 'ਚ ਵਸ ਗਏ। ਉਹ 2010 'ਚ ਪਹਿਲੀ ਵਾਰ ਵਾਰਡ 1 ਤੋਂ ਕੌਂਸਲਰ ਵਜੋਂ ਵੀ ਸੇਵਾਵਾਂ ਨਿਭਾਈਆਂ। 2012 'ਚ ਉਨ੍ਹਾਂ ਤਨੂੰ ਮਹਾਰਾਣੀ ਦੇ ਜੁਬਲੀ ਮੈਡਲ ਨਾਲ ਸਨਮਾਨਤ ਕੀਤਾ ਗਿਆ ਸੀ। ਜਿਮ ਟੌਵੇ ਦੀ ਮੌਤ ਦੇ ਸੋਗ ਵਜੋਂ ਮਿਸੀਸਾਗਾ 'ਚ ਸਰਕਾਰੀ ਇਮਰਾਤਾਂ 'ਤੇ ਕੌਮੀ ਝੰਡੇ ਅੱਧੇ ਝੁਕੇ ਰਹਿਣਗੇ।
ਅਫਗਾਨ ਸੁਰੱਖਿਆ ਬਲਾਂ ਨੇ ਢੇਰ ਕੀਤੇ 14 ਇਸਲਾਮਿਕ ਅੱਤਵਾਦੀ
NEXT STORY