ਜਲਾਲਾਬਾਦ— ਅਫਗਾਨ ਦੇ ਸੁਰੱਖਿਆ ਬਲਾਂ ਨੇ ਸਾਰੀ ਰਾਤ ਚੱਲੇ ਅਭਿਆਨ 'ਚ ਇਸਲਾਮਿਕ ਗਰੁੱਪ ਦੇ 14 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਪੂਰਬੀ ਨੰਗਰਹਾਰ ਸੂਬੇ ਦੇ ਸਰਕਾਰੀ ਬੁਲਾਰੇ ਅੱਤਾਹਉੱਲਾਹ ਖੋਗਾਨੀ ਨੇ ਇਸ ਦੀ ਜਾਣਕਾਰੀ ਦਿੱਤੀ।
ਸਰਕਾਰੀ ਸੂਤਰ੍ਹਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੁਰੱਖਿਆ ਬਲ ਦੀ ਯੂਨਿਟ ਨੇ ਮੰਗਲਵਾਰ ਦੀ ਰਾਤ ਨੂੰ ਸ਼ੱਕੀ ਇਸਲਾਮਿਕ ਸਟੇਟ ਦੇ ਅੱਡਿਆਂ 'ਤੇ ਛਾਪੇਮਾਰੀ ਕੀਤੀ, ਜਿਸ ਦੌਰਾਨ ਅੱਤਵਾਦੀਆਂ ਨਾਲ ਉਨ੍ਹਾਂ ਦਾ ਮੁਕਾਬਲਾ ਹੋਇਆ ਤੇ ਜਵਾਬੀ ਕਾਰਵਾਈ 'ਚ ਸੁਰੱਖਿਆ ਬਲਾਂ ਨੇ 3 ਕਮਾਂਡਰਾਂ ਸਣੇ 14 ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੂੰ ਮੌਤ ਦੋ ਘਾਟ ਉਤਾਰ ਦਿੱਤਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘਟਨਾ 'ਚ ਕੁਝ ਹੋਰ ਲੋਕ ਜ਼ਖਮੀ ਵੀ ਹੋਏ ਹਨ। ਸੁਰੱਖਿਆ ਬਲਾਂ ਨੇ ਭਾਰੀ ਮਾਤਰਾ 'ਚ ਹਥਿਆਰ ਤੇ ਗੋਲਾ ਬਾਰੂਦ ਵੀ ਤਬਾਹ ਕੀਤਾ ਹੈ। ਇਸ ਘਟਨਾ ਤੋਂ ਬਾਅਦ ਅਜੇ ਇਸਲਾਮਿਕ ਸਟੇਟ ਵਲੋਂ ਕੋਈ ਵੀ ਬਿਆਨ ਨਹੀਂ ਆਇਆ ਹੈ।
ਪਾਕਿਸਤਾਨੀ ਹੋਣ 'ਤੇ ਸ਼ਰਮਿੰਦਾ ਹੈ ਇਹ ਅਦਾਕਾਰਾ, ਰੋ-ਰੋ ਕਹੀਆਂ ਇਹ ਗੱਲਾਂ
NEXT STORY