ਵਾਸ਼ਿੰਗਟਨ— ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਜੇਕਰ ਤੁਹਾਡੇ ਨੰਬਰ ਟਵੀਟ ਕਰ ਦੇਵੇ ਤਾਂ ਸੋਚੋ ਕਿੰਨੇ ਲੋਕਾਂ ਦਾ ਧਿਆਨ ਤੁਹਾਡੇ ਵੱਲ ਆਕਰਸ਼ਿਤ ਹੋਵੇਗਾ। ਮਿਸ਼ੇਲ ਓਬਾਮਾ ਤੋਂ ਵੀ ਇਹ ਵੱਡੀ ਗਲਤੀ ਹੋਈ ਹੈ। ਮਿਸ਼ੇਲ ਓਬਾਮਾ ਨੇ ਟਵਿੱਟਰ ਅਕਾਊਂਟ 'ਤੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਦੇ ਸਾਬਕਾ ਕਰਮਚਾਰੀ ਦਾ ਟੈਲੀਫੋਨ ਨੰਬਰ ਸਾਂਝਾ ਕਰ ਦਿੱਤਾ। ਇੱਥੇ ਦੱਸ ਦੇਈਏ ਕਿ ਮਿਸ਼ੇਲ ਓਬਾਮਾ ਦੇ ਟਵਿੱਟਰ 'ਤੇ 76 ਲੱਖ 70 ਹਜ਼ਾਰ ਲੋਕ ਫੋਲੋ ਕਰਦੇ ਹਨ।
ਇਹ ਨੰਬਰ ਸਪੱਸ਼ਟ ਰੂਪ ਨਾਲ ਵ੍ਹਾਈਟ ਹਾਊਸ ਦੇ ਸਾਬਕਾ ਰਚਨਾਤਮਕ ਡਿਜ਼ੀਟਲ ਰਣਨੀਤੀਕਾਰ ਡੰਕਨ ਵਾਲਫੇ ਦਾ ਹੈ। ਟਵੀਟ ਨੂੰ ਤੁਰੰਤ ਹਟਾ ਵੀ ਲਿਆ ਗਿਆ। ਓਬਾਮਾ ਲਈ ਕੰਮ ਕਰਨ ਵਾਲੇ ਇਕ ਅਧਿਕਾਰੀ ਨੇ ਦੱਸਿਆ ਇਹ ਗਲਤੀ ਨਾਲ ਹੋ ਗਿਆ ਅਤੇ ਅਕਾਊਂਟ ਹੈਕ ਨਹੀਂ ਹੋਇਆ ਹੈ। ਦੱਸਣ ਯੋਗ ਹੈ ਕਿ ਮਿਸ਼ੇਲ ਅਤੇ ਹੋਰ ਹਸਤੀਆਂ ਸ਼ੁੱਕਰਵਾਰ ਨੂੰ 'ਨੈਸ਼ਨਲ ਕਾਲਜ ਸਾਈਨਿੰਗ ਡੇਅ' ਮਨਾਉਣ ਨਿਊਯਾਰਕ ਪਹੁੰਚੀ ਸਨ, ਜੋ ਕਿ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦਾ ਹੈ।
ਇੰਗਲੈਂਡ 'ਚ ਦੋ ਧੀਆਂ ਦੇ ਪਿਤਾ ਪੰਜਾਬੀ ਵਿਅਕਤੀ ਦਾ ਛੁਰੇ ਮਾਰ ਕੇ ਕਤਲ (ਤਸਵੀਰਾਂ)
NEXT STORY