ਵੈਨਕੂਵਰ (ਮਲਕੀਤ ਸਿੰਘ) : ਅਮਰੀਕਾ ਵੱਲੋਂ ਵੈਨੇਜ਼ੁਏਲਾ 'ਤੇ ਹਮਲੇ ਮਗਰੋਂ ਉਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਗ੍ਰਿਫ਼ਤਾਰੀ ਕਰਨ ਦੇ ਦਾਅਵੇ ਤੋਂ ਬਾਅਦ ਕੈਨੇਡਾ ਵਿੱਚ ਵੈਨੇਜ਼ੁਏਲਾ ਨਾਲ ਸਬੰਧਿਤ ਲੋਕਾਂ 'ਚ ਮਿਲੀ-ਝੁਲੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ। ਅਮਰੀਕਾ ਦੀ ਇਸ ਕਾਰਵਾਈ ਤੋਂ ਕੁਝ ਲੋਕਾਂ ਵੱਲੋਂ ਆਸ਼ਾਵਾਦੀ ਕਿਆਸ ਜਤਾਇਆ ਗਿਆ, ਜਦਕਿ ਹੋਰਾਂ ਨੇ ਗੁੱਸਾ ਅਤੇ ਚਿੰਤਾ ਪ੍ਰਗਟ ਕੀਤੀ।
ਇਹ ਵੀ ਪੜ੍ਹੋ : ਵੈਨੇਜ਼ੁਏਲਾ ਤੋਂ ਬਾਅਦ ਹੁਣ 'ਗ੍ਰੀਨਲੈਂਡ' ਦੀ ਵਾਰੀ? ਟਰੰਪ ਸਮਰਥਕ ਦੀ ਇਕ ਪੋਸਟ ਨੇ ਮਚਾਈ ਹਲਚਲ
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਰਹਿੰਦੇ ਵੈਨੇਜ਼ੁਏਲਾ ਨਾਲ ਸਬੰਧਤ ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਕਦਮ ਨਾਲ ਦੇਸ਼ ਦੀ ਅੰਦਰੂਨੀ ਸਥਿਰਤਾ, ਲੋਕਤੰਤਰਕ ਪ੍ਰਕਿਰਿਆ ਅਤੇ ਅੰਤਰਰਾਸ਼ਟਰੀ ਸੰਬੰਧਾਂ ’ਤੇ ਦੂਰਗਾਮੀ ਅਸਰ ਪੈ ਸਕਦੇ ਹਨ। ਕਈ ਪ੍ਰਦਰਸ਼ਨਕਾਰੀਆਂ ਨੇ ਵੈਨਕੂਵਰ ਵਿੱਚ ਇਕੱਠ ਕਰਕੇ ਆਪਣੀ ਅਸਹਿਮਤੀ ਅਤੇ ਮੰਗਾਂ ਨੂੰ ਤਖ਼ਤੀਆਂ ਰਾਹੀਂ ਦਰਸਾਇਆ। ਸਥਾਨਕ ਆਗੂਆਂ ਅਤੇ ਵਿਸ਼ਲੇਸ਼ਕਾਂ ਨੇ ਕਿਹਾ ਹੈ ਕਿ ਹਾਲਾਤਾਂ ਦੀ ਪੁਸ਼ਟੀ ਅਤੇ ਅੱਗੇ ਦੇ ਕਦਮਾਂ ਬਾਰੇ ਸਪੱਸ਼ਟਤਾ ਆਉਣ ਤੱਕ ਸੰਜਮ ਵਰਤਣਾ ਲਾਜ਼ਮੀ ਹੈ, ਕਿਉਂਕਿ ਇਹ ਮੁੱਦਾ ਕੌਮਾਂਤਰੀ ਕਾਨੂੰਨ ਅਤੇ ਰਾਜਨੀਤੀ ਨਾਲ ਸਬੰਧਿਤ ਹੈ।
ਵੈਨੇਜ਼ੁਏਲਾ ਤੋਂ ਬਾਅਦ ਹੁਣ ਇਸ ਦੇਸ਼ ਦੇ ਰਾਸ਼ਟਰਪਤੀ ਦੀ ਵਾਰੀ? ਟਰੰਪ ਨੇ ਦਿੱਤੀ ਖੁੱਲ੍ਹੀ ਚਿਤਾਵਨੀ
NEXT STORY