ਵਾਸ਼ਿੰਗਟਨ-ਅਮਰੀਕਾ ਦੀ ਫਾਰਮਾ ਕੰਪਨੀ ਮਾਡਰਨਾ ਦੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਰੋਕਣ ਲਈ ਤਿਆਰ ਕੀਤੇ ਜਾ ਰਹੇ ਪ੍ਰਤੀ ਟੀਕੇ ਦੀ ਕੀਮਤ 25 ਤੋਂ 37 ਡਾਲਰ ਵਿਚਾਲੇ ਹੋਵੇਗੀ। ਕੰਪਨੀ ਦੇ ਮੁੱਖ ਕਾਰਜਕਾਰੀ (ਸੀ.ਈ.ਓ.) ਸਟੀਫੇਨ ਬੈਨਸੇਲ ਨੇ ਐਤਵਾਰ ਨੂੰ ਜਰਮਨ ਵੈਲਟ ਸੋਨਮਗ ਅਖਬਾਰ ਨੂੰ ਦੱਸਿਆ ਕਿ ਉਹ ਯੂਰਪੀਅਨ ਸੰਘ ਦੇ ਟੀਕੇ ਦੀ ਸਪਲਾਈ ਦੇ ਸਮਝੌਤੇ ਦੇ ਕਰੀਬ ਹੈ।
ਇਹ ਵੀ ਪੜ੍ਹੋ:-ਦੁਬਈ ਦੇ ਹੁਕਮਰਾਨ ਦੀ ਪਤਨੀ ਦੇ ਬਾਡੀਗਾਰਡ ਨਾਲ ਸਨ ਸਬੰਧ, ਚੁੱਪ ਰਹਿਣ ਲਈ ਦਿੱਤੇ ਸਨ ਕਰੋੜਾਂ ਰੁਪਏ
ਬੈਨਸੇਲ ਮੁਤਾਬਕ ਮਹਾਮਾਰੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੋਵਿਡ-19 ਮਰੀਜ਼ਾਂ ਲਈ ਇਹ ਟੀਕੇ ਦੀ ਸਹੀ ਕੀਮਤ ਹੈ। ਉਨ੍ਹਾਂ ਨੇ ਕਿਹਾ ਕਿ ਸਪਲਾਈ ਦੀ ਮਾਤਰਾ ਦੇ ਆਧਾਰ 'ਤੇ ਪ੍ਰਤੀ ਖੁਰਾਕ ਦੀ ਕੀਮਤ ਵੱਖ-ਵੱਖ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਕੰਪਨੀ ਨੂੰ ਇਸ ਸਾਲ ਦੇ ਆਖਿਰ ਤੱਕ ਟੀਕੇ ਦੀਆਂ ਦੋ ਕਰੋੜ ਖੁਰਾਕ ਦਾ ਉਤਪਾਦਨ ਕਰਨ ਦੀ ਉਮੀਦ ਹੈ ਅਤੇ ਯੂਰਪ ਨੂੰ ਇਸ ਸਾਲ ਤੱਕ ਇਹ 'ਘੱਟ ਮਾਤਰਾ' 'ਚ ਯੂਰਪ ਦੇ ਲਈ ਉਪਲੱਬਧ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਕੁਝ ਦਿਨਾਂ ਦੇ ਅੰਦਰ ਯੂਰਪੀਅਨ ਸੰਘ ਨਾਲ ਇਸ ਨੂੰ ਲੈ ਕੇ ਸਮਝੌਤਾ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਕੰਪਨੀ ਨੇ ਕੋਵਿਡ ਦੇ ਤੀਸਰੇ ਪੜਾਅ ਦੇ ਟੀਕੇ ਨੂੰ 94.5 ਫੀਸਦੀ ਕਾਰਗਰ ਦੱਸਿਆ ਸੀ।
ਇਹ ਵੀ ਪੜ੍ਹੋ:-ਇਹ ਹਨ ਜਿਓ, ਏਅਰਟੈੱਲ ਤੇ ਵੀ.ਈ. ਦੇ ਸਭ ਤੋਂ ਸਸਤੇ ਪ੍ਰੀਪੇਡ ਪਲਾਨਸ
ਨਵਾਜ਼ ਸ਼ਰੀਫ ਦੀ ਮਾਂ ਦਾ ਲੰਡਨ 'ਚ ਦੇਹਾਂਤ
NEXT STORY