ਹੈਲੀਫੈਕਸ: ਆਰ.ਸੀ.ਐੱਮ.ਪੀ. ਵੱਲੋਂ ਸੇਂਟ ਜਾਨ, ਐੱਨ.ਬੀ. ਵਿਚ 310,000 ਗੈਰ-ਕਾਨੂੰਨੀ ਤੰਬਾਕੂ ਨਾਲ ਭਰੀਆਂ ਸਿਗਰਟਾਂ ਸਣੇ ਮੋਨਕਟਨ ਦੇ ਇਕ 45 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਸੀਟੀਵੀ ਨਿਊਜ਼ ਵਲੋਂ ਦਿੱਤੀ ਗਈ ਹੈ।
ਪੁਲਸ ਦਾ ਕਹਿਣਾ ਹੈ ਕਿ 11 ਸਤੰਬਰ ਨੂੰ ਸਵੇਰੇ ਕਰੀਬ 4:20 ਵਜੇ, ਗ੍ਰੈਂਡ-ਬੇਅ ਵੈਸਟਫੀਲਡ ਰੂਟ 7 'ਤੇ ਆਰ.ਸੀ.ਐੱਮ.ਪੀ. ਨੇ ਇਕ ਟ੍ਰੇਲਰ ਨੂੰ ਰੋਕਿਆ। ਟ੍ਰੇਲਰ ਨੂੰ ਰੋਕਣ ਤੋਂ ਬਾਅਦ ਜਦੋਂ ਪੁਲਸ ਨੇ ਟ੍ਰੇਲਰ ਦੀ ਤਲਾਸ਼ੀ ਲਈ ਤਾਂ ਉਸ ਨੂੰ ਵੱਡੀ ਮਾਤਰਾ ਵਿਚ ਤੰਬਾਕੂ ਦੀਆਂ ਸਿਗਰਟਾਂ ਦੇ ਡਿੱਬੇ ਮਿਲੇ। ਪੁਲਸ ਨੇ ਬਾਅਦ ਵਿਚ ਖੁਲਾਸਾ ਕੀਤਾ ਕਿ ਇਨ੍ਹਾਂ ਡਿੱਬਿਆਂ ਵਿਚ 310,000 ਤੋਂ ਵਧੇਰੇ ਗੈਰ-ਕਾਨੂੰਨੀ ਸਿਗਰਟਾਂ ਸਨ। ਸਿਗਰਟਾਂ ਜ਼ਬਤ ਕਰ ਲਈਆਂ ਗਈਆਂ ਤੇ 45 ਸਾਲਾਂ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਸ ਨੂੰ ਕਿ ਬਾਅਦ ਵਿਚ ਰਿਹਾਅ ਕਰ ਦਿੱਤਾ ਗਿਆ। ਬਾਅਦ ਵਿਚ ਉਸ ਦੀ ਪੇਸ਼ੀ ਸੇਂਟ ਜਾਨ ਪ੍ਰੋਵਿੰਸ਼ੀਅਲ ਕੋਰਟ ਵਿਚ ਹੋਣੀ ਹੈ। ਇਸ ਤਲਾਸ਼ੀ ਮੁਹਿੰਮ ਨੂੰ ਹੈਮਪਟਨ ਆਰ.ਸੀ.ਐੱਮ.ਪੀ. ਅਤੇ ਸੇਂਟ ਜਾਨ ਪੁਲਸ ਫੋਰਸ ਦੇ ਮੈਂਬਰਾਂ ਨੇ ਮਿਲ ਕੇ ਅੰਜਾਮ ਦਿੱਤਾ ਸੀ।
ਸ਼ਾਰਜਾਹ 'ਚ ਭਾਰਤੀ ਜਨਾਨੀ ਨੇ ਅਪਾਰਟਮੈਂਟ ਤੋਂ ਛਾਲ ਮਾਰਕੇ ਕੀਤੀ ਖੁਦਕੁਸ਼ੀ
NEXT STORY