ਵਾਸ਼ਿੰਗਟਨ (ਵਾਰਤਾ) ਅਮਰੀਕਾ ਵਿਖੇ ਨਿਊਯਾਰਕ ਰਾਜ ਦੀ ਗਵਰਨਰ ਕੈਥੀ ਹੋਚੁਲ ਨੇ ਮੰਕੀਪਾਕਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਆਫ਼ਤ ਐਮਰਜੈਂਸੀ ਦਾ ਐਲਾਨ ਕੀਤਾ ਹੈ। ਇੱਕ ਬਿਆਨ ਵਿੱਚ ਹੋਚੁਲ ਨੇ ਕਿਹਾ ਕਿ ਮੈਂ ਇਸ ਪ੍ਰਕੋਪ ਦਾ ਮੁਕਾਬਲਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਹੋਰ ਮਜ਼ਬੂਤ ਕਰਨ ਲਈ ਰਾਜ ਵਿੱਚ ਇੱਕ ਆਫ਼ਤ ਐਮਰਜੈਂਸੀ ਦਾ ਐਲਾਨ ਕਰਦੀ ਹਾਂ। ਨਿਊਯਾਰਕ ਵਿੱਚ ਮੰਕੀਪਾਕਸ ਦੀ ਲਾਗ ਤੇਜ਼ੀ ਨਾਲ ਫੈਲ ਰਹੀ ਹੈ। ਸ਼ੁੱਕਰਵਾਰ ਤੱਕ ਇਸਦੀ ਲਾਗ ਦੇ 1,383 ਮਾਮਲੇ ਦਰਜ ਕੀਤੇ ਗਏ ਹਨ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਕੰਮ ਕਰ ਰਹੇ ਪਾਕਿਸਤਾਨੀ ਮੈਡੀਕਲ ਗ੍ਰੈਜੂਏਟਾਂ ਦਾ ਭਵਿੱਖ ਖਤਰੇ 'ਚ, ਜਾਣੋ ਵਜ੍ਹਾ
ਉਹਨਾਂ ਨੇ ਕਿਹਾ ਕਿ ਦੇਸ਼ ਵਿਚ ਚਾਰ ਵਿਚੋਂ ਇਕ ਤੋਂ ਵੱਧ ਮੰਕੀਪਾਕਸ ਦੇ ਮਾਮਲੇ ਨਿਊਯਾਰਕ ਤੋਂ ਹਨ ਅਤੇ ਸਾਨੂੰ ਆਪਣੇ ਕੋਲ ਰੱਖੇ ਹਰੇਕ ਉਪਕਰਨ ਦੀ ਵਰਤੋਂ ਕਰਨ ਦੀ ਲੋੜ ਹੈ। ਯੂਐਸ ਹੈਲਥ ਕਮਿਸ਼ਨਰ ਦੁਆਰਾ ਮੰਕੀਪਾਕਸ ਨੂੰ ਜਨਤਕ ਸਿਹਤ ਲਈ ਇੱਕ ਨਜ਼ਦੀਕੀ ਖ਼ਤਰਾ ਘੋਸ਼ਿਤ ਕਰਨ ਤੋਂ ਇੱਕ ਦਿਨ ਬਾਅਦ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਗਈ ਸੀ।ਤਾਜ਼ਾ ਅੰਕੜਿਆਂ ਦੇ ਅਨੁਸਾਰ ਸ਼ੁੱਕਰਵਾਰ ਤੱਕ ਅਮਰੀਕਾ ਵਿੱਚ 5,100 ਤੋਂ ਵੱਧ ਲੋਕਾਂ ਦੇ ਮੰਕੀਪਾਕਸ ਨਾਲ ਸੰਕਰਮਿਤ ਹੋਣ ਦੀ ਖ਼ਬਰ ਹੈ। ਨਿਊਯਾਰਕ ਵਿਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਇਸ ਤੋਂ ਬਾਅਦ ਕੈਲੀਫੋਰਨੀਆ ਰਾਜ ਦੂਜੇ ਸਥਾਨ 'ਤੇ ਹੈ।
ਸਾਊਥ ਸਰੀ ਐਥਲੇਟਿਕ ਪਾਰਕ 'ਚ ਗੋਲੀਬਾਰੀ, ਇਕ ਵਿਅਕਤੀ ਦੀ ਮੌਤ ਤੇ 2 ਜ਼ਖਮੀ
NEXT STORY