ਲੰਡਨ (ਭਾਸ਼ਾ)- ਬ੍ਰਿਟੇਨ ਦੇ ਸਿਹਤ ਅਧਿਕਾਰੀਆਂ ਨੇ ਚੂਹਿਆਂ ਵਰਗੇ ਸੰਕਰਮਿਤ ਜਾਨਵਰਾਂ ਤੋਂ ਮਨੁੱਖਾਂ ਵਿੱਚ ਹੋਣ ਵਾਲੇ ਮੰਕੀਪੌਕਸ ਵਾਇਰਸ ਫੈਲਣ ਦੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਸੰਕਰਮਿਤ ਵਿਅਕਤੀ ਹਾਲ ਹੀ ਵਿੱਚ ਨਾਈਜੀਰੀਆ ਤੋਂ ਆਇਆ ਹੈ ਅਤੇ ਸੰਭਵ ਤੌਰ 'ਤੇ ਉਸ ਨੂੰ ਉੱਥੋਂ ਹੀ ਸੰਕਰਮਣ ਹੋਇਆ ਹੈ। ਬ੍ਰਿਟੇਨ ਦੀ ਹੈਲਥ ਪ੍ਰੋਟੈਕਸ਼ਨ ਏਜੰਸੀ ਨੇ ਕਿਹਾ ਕਿ ਮੰਕੀਪੌਕਸ ਇੱਕ ਦੁਰਲੱਭ ਸੰਕ੍ਰਮਣ ਹੈ ਜੋ ਲੋਕਾਂ ਵਿੱਚ ਆਸਾਨੀ ਨਾਲ ਨਹੀਂ ਫੈਲਦਾ ਅਤੇ ਇਸਦੇ ਲੱਛਣ ਵੀ ਹਲਕੇ ਹੁੰਦੇ ਹਨ। ਜ਼ਿਆਦਾਤਰ ਮਾਮਲਿਆਂ ਵਿੱਚ ਮਰੀਜ਼ ਕੁਝ ਹਫ਼ਤਿਆਂ ਵਿੱਚ ਠੀਕ ਹੋ ਜਾਂਦਾ ਹੈ। ਹਾਲਾਂਕਿ, ਕੁਝ ਮਾਮਲਿਆਂ ਵਿੱਚ ਬਿਮਾਰੀ ਗੰਭੀਰ ਹੋ ਸਕਦੀ ਹੈ।
ਏਜੰਸੀ ਦੇ ਕਲੀਨਿਕਲ ਅਤੇ ਐਮਰਜਿੰਗ ਸੰਕਰਮਣ ਦੇ ਨਿਰਦੇਸ਼ਕ ਡਾਕਟਰ ਕੋਲਿਨ ਬ੍ਰਾਊਨ,ਨੇ ਸ਼ਨੀਵਾਰ ਨੂੰ ਕਿਹਾ ਕਿ ਅਸੀਂ NHS ਇੰਗਲੈਂਡ ਅਤੇ NHS ਸੁਧਾਰ (NHSEI) ਨਾਲ ਕੰਮ ਕਰ ਰਹੇ ਹਾਂ ਤਾਂ ਜੋ ਪਹਿਲੇ ਪੁਸ਼ਟੀ ਕੀਤੇ ਕੇਸਾਂ ਵਿੱਚ ਸੰਕਰਮਿਤ ਲੋਕਾਂ ਦੇ ਸੰਪਰਕ ਵਿੱਚ ਆਉਣ ਵਾਲੇ ਬਾਕੀ ਲੋਕਾਂ ਤੱਕ ਪਹੁੰਚ ਕੇ ਉਹਨਾਂ ਨੂੰ ਜ਼ਰੂਰੀ ਸਲਾਹ ਦੇ ਸਕੀਏ।ਫਿਲਹਾਲ ਸੰਕਰਮਿਤ ਵਿਅਕਤੀ ਦਾ ਸੇਂਟ ਥਾਮਸ ਹਸਪਤਾਲ ਵਿੱਚ ਇੱਕ ਵਿਸ਼ੇਸ਼ ਯੂਨਿਟ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਹਸਪਤਾਲ ਦੇ ਡਾਕਟਰ ਨਿਕੋਲਸ ਪ੍ਰਾਈਸ ਨੇ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ- ਕੋਵਿਡ-19 : ਨਿਊਜ਼ੀਲੈਂਡ 'ਚ ਓਮੀਕਰੋਨ BA.5 ਵੇਰੀਐਂਟ ਦੇ ਪਹਿਲੇ ਮਾਮਲੇ ਦੀ ਪੁਸ਼ਟੀ
ਵਾਇਰਸ ਦੇ ਲੱਛਣ
ਸ਼ੁਰੂਆਤੀ ਲੱਛਣਾਂ ਵਿੱਚ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਪਿੱਠ ਦਰਦ, ਸੁੱਜੀਆਂ ਲਿੰਫ ਨੋਡਸ, ਠੰਢ ਅਤੇ ਥਕਾਵਟ ਸ਼ਾਮਲ ਹਨ। ਅਕਸਰ ਇਹ ਚਿਹਰੇ 'ਤੇ ਸ਼ੁਰੂ ਹੁੰਦਾ ਹੈ। ਪਹਿਲਾਂ ਧੱਫੜ ਨਿਕਲਦੇ ਹਨ, ਫਿਰ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਫੈਲ ਜਾਂਦੇ ਹਨ।ਇਹ ਵਾਇਰਸ ਉਦੋਂ ਫੈਲ ਸਕਦਾ ਹੈ ਜਦੋਂ ਕੋਈ ਵਿਅਕਤੀ ਕਿਸੇ ਸੰਕਰਮਿਤ ਵਿਅਕਤੀ ਦੇ ਨਜ਼ਦੀਕੀ ਸੰਪਰਕ ਵਿੱਚ ਹੁੰਦਾ ਹੈ। ਵਾਇਰਸ ਟੁੱਟੀ ਹੋਈ ਚਮੜੀ, ਸਾਹ ਦੀ ਨਾਲੀ ਜਾਂ ਅੱਖਾਂ, ਨੱਕ ਜਾਂ ਮੂੰਹ ਰਾਹੀਂ ਸਰੀਰ ਵਿੱਚ ਦਾਖਲ ਹੋ ਸਕਦਾ ਹੈ। ਐਨਐਚਐਸ ਨੇ ਕਿਹਾ ਕਿ ਲਾਗ ਪੱਛਮੀ ਅਤੇ ਮੱਧ ਅਫਰੀਕਾ ਦੇ ਕੁਝ ਹਿੱਸਿਆਂ ਵਿੱਚ ਸੰਕਰਮਿਤ ਜੰਗਲੀ ਜਾਨਵਰਾਂ ਵਿੱਚ ਪਾਈ ਗਈ ਹੈ। ਮੰਨਿਆ ਜਾਂਦਾ ਹੈ ਕਿ ਇਹ ਚੂਹਿਆਂ ਦੁਆਰਾ ਫੈਲਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਨੇਪਾਲੀ ਸ਼ੇਰਪਾ ਨੇ ਮਾਊਂਟ ਐਵਰੈਸਟ ਫਤਹਿ ਕਰਨ ਦਾ ਬਣਾਇਆ 'ਨਵਾਂ ਵਿਸ਼ਵ ਰਿਕਾਰਡ'
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਹੋਈ ਆਈਸੋਲੇਟ, 'ਮਦਰਸ ਡੇਅ' ਮੌਕੇ ਦਿੱਤੀ ਵਧਾਈ
NEXT STORY