ਕਾਠਮੰਡੂ (ਵਾਰਤਾ): ਨੇਪਾਲ ਦੇ ਪਰਬਤਾਰੋਹੀ ਕਾਮੀ ਰੀਤਾ ਸ਼ੇਰਪਾ ਨੇ 26ਵੀਂ ਵਾਰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਸਰ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਕ ਸਰਕਾਰੀ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਨੇਪਾਲ ਦੇ 52 ਸਾਲਾ ਕਾਮੀ ਰੀਤਾ ਨੇ ਸ਼ਨੀਵਾਰ ਨੂੰ 26ਵੀਂ ਵਾਰ ਮਾਊਂਟ ਐਵਰੈਸਟ ਨੂੰ ਸਰ ਕਰਕੇ ਆਪਣਾ ਹੀ ਪੁਰਾਣਾ ਰਿਕਾਰਡ ਤੋੜ ਦਿੱਤਾ। ਉਸ ਨੇ 8,848.86 ਮੀਟਰ (29,031.69 ਫੁੱਟ) ਦੀ ਚੜ੍ਹਾਈ ਕੱਲ੍ਹ 10 ਹੋਰ ਸ਼ੇਰਪਾ ਪਰਬਤਾਰੋਹੀਆਂ ਨਾਲ ਰਵਾਇਤੀ ਦੱਖਣ-ਪੂਰਬੀ ਰਿਜ ਰੂਟ ਰਾਹੀਂ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- ਕੋਵਿਡ-19 : ਨਿਊਜ਼ੀਲੈਂਡ 'ਚ ਓਮੀਕਰੋਨ BA.5 ਵੇਰੀਐਂਟ ਦੇ ਪਹਿਲੇ ਮਾਮਲੇ ਦੀ ਪੁਸ਼ਟੀ
ਰਾਜਧਾਨੀ ਕਾਠਮੰਡੂ ਵਿੱਚ ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਜਨਰਲ ਤਾਰਾਨਾਥ ਅਧਿਕਾਰੀ ਨੇ ਕਿਹਾ ਕਿ ਕਾਮੀ ਰੀਤਾ ਨੇ ਆਪਣਾ ਪਿਛਲੇ ਸਾਲ ਦਾ ਰਿਕਾਰਡ ਤੋੜ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਸ਼ੇਰਪਾ ਦੀ ਪਤਨੀ ਜੰਗਮੂ ਨੇ ਕਿਹਾ ਕਿ ਉਹ ਆਪਣੇ ਪਤੀ ਦੀ ਨਵੀਂ ਉਪਲਬਧੀ ਤੋਂ ਬਹੁਤ ਖੁਸ਼ ਹੈ। ਕਾਮੀ ਰੀਤਾ ਦੁਆਰਾ ਵਰਤੇ ਗਏ ਪਰਬਤਾਰੋਹੀ ਰੂਟ ਦੀ ਅਗਵਾਈ 1953 ਵਿੱਚ ਨਿਊਜ਼ੀਲੈਂਡ ਦੇ ਸਰ ਐਡਮੰਡ ਹਿਲੇਰੀ ਅਤੇ ਨੇਪਾਲ ਦੇ ਸ਼ੇਰਪਾ ਤੇਨਜਿੰਗ ਨੌਰਗੇ ਦੁਆਰਾ ਕੀਤੀ ਗਈ ਸੀ ਅਤੇ ਇਹ ਸਭ ਤੋਂ ਪ੍ਰਸਿੱਧ ਰਸਤਾ ਹੈ। ਇਸ ਸਾਲ ਨੇਪਾਲ ਨੇ ਐਵਰੈਸਟ 'ਤੇ ਚੜ੍ਹਨ ਲਈ 316 ਪਰਮਿਟ ਜਾਰੀ ਕੀਤੇ ਗਏ ਹਨ। ਪਿਛਲੇ ਸਾਲ ਇਸ ਦੀ ਗਿਣਤੀ 408 ਸੀ, ਜੋ ਹੁਣ ਤੱਕ ਦੀ ਸਭ ਤੋਂ ਵੱਧ ਸੰਖਿਆ ਹੈ। 1953 ਵਿੱਚ ਨੇਪਾਲੀਆਂ ਅਤੇ ਤਿੱਬਤੀਆਂ ਵੱਲੋਂ ਪਹਿਲੀ ਵਾਰ ਐਵਰੈਸਟ 'ਤੇ 10,657 ਵਾਰ ਚੜ੍ਹਾਈ ਕੀਤੀ ਜਾ ਚੁੱਕੀ ਹੈ ਅਤੇ ਹੁਣ ਤੱਕ ਇਸ ਚੜ੍ਹਾਈ ਦੌਰਾਨ 311 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
UAE 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਭਾਰਤੀ ਨਰਸ ਦੀ ਮੌਤ
NEXT STORY