ਦੁਬਈ-ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) 'ਚ ਸ਼ਨੀਵਾਰ ਸ਼ਵਾਲ ਦਾ ਚੰਨ ਨਹੀਂ ਦੇਖਿਆ ਗਿਆ, ਜਿਸ ਕਾਰਨ ਐਤਵਾਰ, ਇਕ ਮਈ ਰਮਜ਼ਾਨ ਦਾ ਆਖਿਰੀ ਦਿਨ ਹੋਵੇਗਾ ਅਤੇ ਦੇਸ਼ 'ਚ ਸੋਮਵਾਰ, ਦੋ ਮਈ ਨੂੰ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ ਜਾਵੇਗਾ। ਯੂ.ਏ.ਈ. ਚੰਨ ਦੇਖਣ ਲਈ ਗਠਿਤ ਕਮੇਟੀ ਨੇ ਸ਼ਨੀਵਾਰ ਨੂੰ ਇਹ ਸੂਚਨਾ ਦਿੱਤੀ।
ਖਲੀਜ਼ ਟਾਈਮ ਅਨੁਸਾਰ ਇਨਸਾਫ ਮੰਤਰੀ ਅਤੇ ਚੰਨ ਦੇਖਣ ਵਾਲੀ ਕਮੇਟੀ ਦੇ ਪ੍ਰਧਾਨ ਅਬਦੁੱਲਾਹ ਬਿਨ ਸੁਲਤਾਨ ਅਲ ਨੁਏਮੀ ਨੇ ਕਿਹਾ ਕਿ ਚੰਨ ਦੇਖਣ ਦੇ ਸ਼ਰੀਆ 'ਚ ਦੱਸੇ ਗਏ ਤਰੀਕਿਆਂ ਦਾ ਇਸਤੇਮਾਲ ਕਰਕੇ ਚੰਨ ਦੇਖਣ ਦੀ ਕੋਸ਼ਿਸ਼ ਅਤੇ ਗੁਆਂਢੀ ਦੇਸ਼ਾਂ ਦੇ ਸੰਪਰਕ ਤੋਂ ਬਾਅਦ ਤੈਅ ਕਰ ਪਾਇਆ ਗਿਆ ਹੈ ਕਿ ਸ਼ਨੀਵਾਰ ਸ਼ਾਮ ਸ਼ਵਾਲ ਦਾ ਚੰਦ ਨਹੀਂ ਦਿਖਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਆਧਾਰ 'ਤੇ ਰਮਜ਼ਾਨ ਦਾ ਆਖਿਰੀ ਰੋਜ਼ਾ ਐਤਵਾਰ ਨੂੰ ਰੱਖਿਆ ਜਾਵੇਗਾ ਅਤੇ ਈਦ-ਉਲ-ਫਿਤਰ ਸੋਮਵਾਰ ਨੂੰ ਮਨਾਈ ਜਾਵੇਗੀ।
ਇਸ ਤੋਂ ਪਹਿਲੇ ਅੱਜ, ਕੌਮਾਂਤਰੀ ਖਗੋਲ ਵਿਗਿਆਨ ਕੇਂਦਰ ਨੇ ਵੀ ਕਿਹਾ ਸੀ ਕਿ ਅੱਜ (ਸ਼ਨੀਵਾਰ 30 ਅਪ੍ਰੈਲ) ਨੂੰ ਸ਼ਵਾਲ ਦਾ ਚੰਨ ਦੇਖ ਪਾਉਣਾ ਮੁਮਕਿਨ ਨਹੀਂ ਹੋਵੇਗਾ ਅਤੇ ਰਮਜ਼ਾਨ ਦਾ ਆਖਿਰੀ ਦਿਨ ਕੱਲ੍ਹ (ਐਤਵਾਰ, ਇਕ ਮਈ) ਨੂੰ ਹੋਵੇਗਾ।
ਪਾਕਿ : ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਨਾਇਆ ਗਿਆ
NEXT STORY