ਲੰਡਨ— ਚੰਦਰਯਾਨ-2 ਦਾ ਲੈਂਡਰ ਵਿਕਰਮ ਇਸਰੋ ਦੇ ਪਲਾਨ ਦੇ ਮੁਤਾਬਕ ਸਾਫਟ ਲੈਂਡਿੰਗ ਨਹੀਂ ਕਰ ਸਕਿਆ ਤੇ ਚੰਦ ਤੋਂ ਸਿਰਫ 2.1 ਕਿਲੋਮੀਟਰ ਦੀ ਦੂਰੀ 'ਤੇ ਉਸ ਦਾ ਇਸਰੋ ਨਾਲ ਸੰਪਰਕ ਟੁੱਟ ਗਿਆ। ਹਾਲਾਂਕਿ ਹੁਣ ਆਰਬਿਟਰ ਦੀ ਮਦਦ ਨਾਲ ਵਿਕਰਮ ਦੀ ਲੋਕੇਸ਼ਨ ਦਾ ਪਤਾ ਲੱਗ ਗਿਆ ਹੈ ਤੇ ਉਸ ਨਾਲ ਸੰਪਰਕ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸੇ ਵਿਚਾਲੇ ਯੂਰਪੀ ਸਪੇਸ ਏਜੰਸੀ (ਈ.ਐੱਸ.ਏ.) ਦੀ ਰਿਪੋਰਟ 'ਚ ਇਕ ਗੱਲ ਹੈਰਾਨ ਕਰਨ ਵਾਲੀ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਜਿਸ ਥਾਂ ਵਿਕਰਮ ਦੀ ਲੋਕੇਸ਼ਨ ਟ੍ਰੈਕ ਕੀਤੀ ਗਈ ਹੈ, ਉਹ ਇਕ ਬੇਹੱਦ ਜਟਿਲ ਤੇ ਖਤਰਨਾਕ ਇਲਾਕਾ ਹੈ।
ਏਜੰਸੀ ਦੀ ਰਿਪੋਰਟ
ਅਸਲ 'ਚ ਯੂਰਪੀਅਨ ਸਪੇਸ ਏਜੰਸੀ ਨੇ ਖੁਦ ਆਪਣੇ 'ਲੂਨਰ ਲੈਂਡਰ ਮਿਸ਼ਨ' ਲਈ ਇਕ ਰਿਪੋਰਟ ਤਿਆਰ ਕੀਤੀ ਸੀ ਪਰ ਪੈਸਿਆਂ ਦੀ ਕਮੀ ਕਰਕੇ ਇਹ ਮਿਸ਼ਨ ਪੂਰਾ ਨਹੀਂ ਹੋ ਸਕਿਆ ਪਰ ਉਨ੍ਹਾਂ ਦੀ ਰਿਪੋਰਟ 'ਚੋਂ ਕਈ ਜਾਣਕਾਰੀਆਂ ਸਾਹਮਣੇ ਆਈਆਂ ਹਨ। ਇਸ ਰਿਪੋਰਟ ਦੇ ਮੁਤਾਬਕ ਲੂਨਰ ਲੈਂਡਰ ਮਿਸ਼ਨ ਨੂੰ ਸਾਲ 2018 'ਚ ਲੈਂਡ ਹੋਣਾ ਸੀ ਪਰ ਉਸ ਨੂੰ ਵਿਚਾਲੇ ਹੀ ਬੰਦ ਕਰਨਾ ਪਿਆ ਪਰ ਇਸ ਮਿਸ਼ਨ ਦੇ ਲਈ ਵਿਭਾਗ ਨੇ ਲੈਂਡਿੰਗ ਦੌਰਾਨ ਚੰਦ ਦੇ ਦੱਖਣੀ ਧਰੁਵ 'ਚ ਹੋਣ ਵਾਲੇ ਸੰਭਾਵਿਤ ਖਤਰਿਆਂ 'ਤੇ ਇਕ ਰਿਪੋਰਟ ਤਿਆਰ ਕੀਤੀ ਸੀ, ਜਿਸ ਦੇ ਮੁਤਾਬਕ ਚੰਦ ਦਾ ਸਾਊਥ ਏਰੀਆ ਬਹੁਤ ਜਟਿਲ ਹੈ।
ਧਰਤੀ ਤੋਂ ਵੱਖਰਾ ਹੈ ਚੰਦ ਦਾ ਨਜ਼ਾਰਾ
ਚੰਦ ਦੀ ਸਤ੍ਹਾ ਧਰਤੀ ਦੀ ਸਤ੍ਹਾ ਤੋਂ ਵੱਖਰੀ ਹੈ। ਇਥੇ ਬਹੁਤ ਪੱਥਰੀਲਾ ਇਲਾਕਾ ਹੈ। ਇਥੇ ਚਾਰਜਡ ਪਾਰਟੀਕਲ ਤੇ ਰੇਡੀਏਸ਼ਨ ਚੰਦ ਦੀ ਧੂੜ 'ਚ ਮਿਲਦੇ ਹਨ, ਜਿਸ ਨਾਲ ਯੰਤਰ ਤੇ ਮਸ਼ੀਨਾਂ ਖਰਾਬ ਹੋ ਸਕਦੀਆਂ ਹਨ। ਚੰਦ ਦੀ ਧੂੜ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਣ ਕਰਕੇ ਇਸ ਦੇ ਇਲਾਕੇ ਬਾਰੇ ਜ਼ਿਆਦਾ ਅਨੁਮਾਨ ਲਾਇਆ ਜਾਣਾ ਮੁਸ਼ਕਿਲ ਹੈ। ਇਸ ਮਾਮਲੇ 'ਚ ਇਸਰੋ ਦਾ ਕਹਿਣਾ ਹੈ ਕਿ ਲੈਂਡਰ ਵਿਕਰਮ ਸੁਰੱਖਿਅਤ ਹੈ ਤੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਜਾਰੀ ਹੈ।
ਧਾਰਾ 370 'ਤੇ ਬੌਖਲਾਏ ਪਾਕਿਸਤਾਨ ਨੇ UNHRC 'ਚ ਚੁੱਕਿਆ ਕਸ਼ਮੀਰ ਮੁੱਦਾ
NEXT STORY