ਵਾਸ਼ਿੰਗਟਨ (ਰਾਜ ਗੋਗਨਾ)- ਰਿਪਬਲਿਕਨ ਦੇ 100 ਤੋ ਵੱਧ ਅਧਿਕਾਰੀਆਂ ਨੇ ਕਮਲਾ ਹੈਰਿਸ ਦਾ ਸਮਰਥਨ ਕੀਤਾ ਹੈ। ਹਾਲਾਂਕਿ ਵਿਰੋਧੀਆਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ, ਪਰ ਜਦੋਂ ਤੁਹਾਡੀ ਆਪਣੀ ਪਾਰਟੀ ਦੇ ਮੈਂਬਰਾਂ ਨੂੰ ਤੁਹਾਡੀ ਲੀਡਰਸ਼ਿਪ ਵਿੱਚ ਭਰੋਸਾ ਨਹੀਂ ਹੁੰਦਾ।ਇਸ ਤਰ੍ਹਾਂ 100 ਤੋਂ ਵੱਧ ਸਾਬਕਾ ਰਿਪਬਲਿਕਨ ਅਧਿਕਾਰੀਆਂ ਨੇ ਬੀਤੇ ਦਿਨ ਕਮਲਾ ਹੈਰਿਸ ਲਈ ਆਪਣਾ ਸਮਰਥਨ ਦਰਸਾਉਂਦੇ ਹੋਏ ਇੱਕ ਪੱਤਰ ਜਾਰੀ ਕੀਤਾ ਅਤੇ ਟਰੰਪ ਨੂੰ "ਰਾਸ਼ਟਰਪਤੀ ਵਜੋਂ ਦੁਬਾਰਾ ਸੇਵਾ ਕਰਨ ਲਈ ਅਯੋਗ" ਮੰਨਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- PM ਮੋਦੀ ਪਹੁੰਚੇ ਨਿਊਯਾਰਕ, ਅੱਜ ਦੇ ਮੈਗਾ ਇਵੈਂਟ ਲਈ 25 ਹਜ਼ਾਰ ਤੋਂ ਵੱਧ ਲੋਕ ਰਜਿਸਟਰਡ
ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ 'ਤੇ ਆਪਣੇ ਵਿਰੋਧੀਆਂ ਪ੍ਰਤੀ ਹਮਦਰਦੀ ਅਤੇ ਪੁਤਿਨ ਅਤੇ ਸ਼ੀ ਜਿਨਪਿੰਗ ਵਰਗੇ ਤਾਨਾਸ਼ਾਹੀ ਨੇਤਾਵਾਂ ਨਾਲ ਸਬੰਧ ਦਿਖਾਉਣ ਦਾ ਦੋਸ਼ ਲਗਾਇਆ ਹੈ।ਦਸਤਖ਼ਤ ਕਰਨ ਵਾਲਿਆਂ ਵਿੱਚ ਸਾਬਕਾ ਰਿਪਬਲਿਕਨ ਰਾਸ਼ਟਰਪਤੀਆਂ ਦੇ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਸਨ। GOP ਉਮੀਦਵਾਰ ਦੀ ਨਿੰਦਾ ਕਰਨ ਤੋਂ ਇਲਾਵਾ, ਪੱਤਰ ਵਿੱਚ ਉਸਦੇ ਵਿਰੋਧੀ, ਹੈਰਿਸ ਦੀ ਆਜ਼ਾਦੀ ਅਤੇ ਜਮਹੂਰੀਅਤ ਪ੍ਰਤੀ ਉਨ੍ਹਾਂ ਨੇ ਵਚਨਬੱਧਤਾ ਦੀ ਤਾਰੀਫ਼ ਕੀਤੀ ਗਈ।ਸਾਬਕਾ ਰਿਪਬਲੀਕਨਾਂ ਨੇ ਮੰਨਿਆ ਕਿ ਉਪ ਰਾਸ਼ਟਰਪਤੀ ਦੀਆਂ ਨੀਤੀਆਂ ਨਾਲ ਉਨ੍ਹਾਂ ਦੇ ਕੁਝ ਮਤਭੇਦ ਹਨ ਪਰ ਇਹ ਸਭ "ਟਰੰਪ ਦੇ ਪ੍ਰਦਰਸ਼ਿਤ ਅਰਾਜਕ ਅਤੇ ਅਨੈਤਿਕ ਵਿਵਹਾਰ ਦੇ ਮੁਕਾਬਲੇ ਵਿਚ ਬਹੁਤ ਫਿੱਕੇ" ਹਨ।ਜਿਵੇਂ ਕਿ ਸਪੱਸ਼ਟ ਹੈ ਕਿ ਕਮਲ਼ਾ ਹੈਰਿਸ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਮੁੱਖ ਧਾਰਾ ਦੇ ਰਿਪਬਲਿਕਨ ਦਾ ਸਮਰਥਨ ਪ੍ਰਾਪਤ ਕੀਤਾ ਹੈ। ਉਹ ਰਾਸ਼ਟਰਪਤੀ ਦੀ ਬਹਿਸ ਤੋਂ ਬਾਅਦ ਤੋਂ ਉੱਪਰ ਵੱਲ ਵਧ ਰਹੀ ਹੈ ਜਿੱਥੇ ਸਾਰੇ ਮਾਹਰਾਂ ਨੇ ਉਸ ਨੂੰ ਉਸ ਦੀ ਆਰਾਮਦਾਇਕ ਜਿੱਤ ਪ੍ਰਾਪਤ ਕਰਨ ਦੀ ਵੀ ਗੱਲ ਕਹੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਬਰ ਜ਼ਿਨਾਹ ਦੇ ਦੋਸ਼ੀਆਂ ਦੀ ਖੈਰ ਨਹੀਂ, ਮਿਲੇਗੀ ਅਜਿਹਾ ਸਜ਼ਾ ਕਿ ਖ਼ਤਮ ਹੋ ਜਾਵੇਗਾ ਵੰਸ਼
NEXT STORY