ਰਿਆਦ (ਵਾਰਤਾ) ਸਾਊਦੀ ਅਰਬ ਦੀ ਪੁਲਸ ਨੇ ਇੱਥੇ ਅਧਿਕਾਰੀਆਂ ਦੀ ਇਜਾਜ਼ਤ ਤੋਂ ਬਿਨਾਂ ਹੱਜ ਕਰਨ ਦੀ ਕੋਸ਼ਿਸ਼ ਕਰਨ ਵਾਲੇ 17,000 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਸਾਊਦੀ ਪ੍ਰੈੱਸ ਏਜੰਸੀ (ਐੱਸ.ਪੀ.ਏ.) ਨੇ ਸੋਮਵਾਰ ਨੂੰ ਜਾਰੀ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ। SPA ਨੇ ਰਿਪੋਰਟ ਦਿੱਤੀ ਕਿ ਸਾਊਦੀ ਸੁਰੱਖਿਆ ਬਲਾਂ ਨੇ ਹੱਜ ਲਈ ਜ਼ਰੂਰੀ ਕਾਨੂੰਨੀ ਮਨਜ਼ੂਰੀ ਤੋਂ ਬਿਨਾਂ ਯਾਤਰਾ ਕਰਨ ਵਾਲੇ ਲਗਭਗ 17,615 ਲੋਕਾਂ ਨੂੰ ਹਿਰਾਸਤ ਵਿੱਚ ਲਿਆ, ਜਿਨ੍ਹਾਂ ਵਿੱਚੋਂ 9,509 ਨੂੰ ਰਿਹਾਇਸ਼, ਕੰਮ ਅਤੇ ਸਰਹੱਦ ਸੁਰੱਖਿਆ ਦੇ ਨਿਯਮਾਂ ਦੀ ਉਲੰਘਣਾ ਕਰਨ ਲਈ ਹਿਰਾਸਤ ਵਿੱਚ ਲਿਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ : ਵੈਨਾਂ 'ਚ ਲੁਕੋ ਕੇ ਕਰ ਰਹੇ ਸੀ ਡਰੱਗ ਤਸਕਰੀ, ਦੋ ਵਿਅਕਤੀਆਂ 'ਤੇ ਦੋਸ਼
ਏਜੰਸੀ ਨੇ ਕਿਹਾ ਕਿ 33 ਹੋਰ ਲੋਕਾਂ ਨੂੰ ਬਿਨਾਂ ਇਜਾਜ਼ਤ ਹੱਜ ਸਥਾਨਾਂ 'ਤੇ ਸ਼ਰਧਾਲੂਆਂ ਨੂੰ ਲੈ ਕੇ ਜਾਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ 20 ਲੱਖ ਤੋਂ ਵੱਧ ਲੋਕਾਂ ਨੇ ਹੱਜ ਕੀਤਾ, ਜੋ ਮੁਸਲਮਾਨਾਂ ਦੇ ਸਭ ਤੋਂ ਪਵਿੱਤਰ ਸ਼ਹਿਰ ਮੱਕਾ ਦੀ ਸਾਲਾਨਾ ਇਸਲਾਮੀ ਤੀਰਥ ਯਾਤਰਾ ਹੈ। ਏਜੰਸੀ ਮੁਤਾਬਕ ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਸਾਊਦੀ ਅਧਿਕਾਰੀਆਂ ਨੇ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਨੂੰ ਹਜ ਕਰਨ ਦੀ ਇਜਾਜ਼ਤ ਦਿੱਤੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਸਟ੍ਰੇਲੀਆ : ਵੈਨਾਂ 'ਚ ਲੁਕੋ ਕੇ ਕਰ ਰਹੇ ਸੀ ਡਰੱਗ ਤਸਕਰੀ, ਦੋ ਵਿਅਕਤੀਆਂ 'ਤੇ ਦੋਸ਼
NEXT STORY