ਸਿਡਨੀ- ਆਸਟ੍ਰੇਲੀਆ ਵਿਚ ਡਰੱਗ ਤਸਕਰੀ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਥੋਕ ਕਾਰ ਲਿਜਾਣ ਵਾਲੇ ਜਹਾਜ਼ 'ਤੇ ਆਸਟ੍ਰੇਲੀਆ ਲਿਜਾਈਆਂ ਰਹੀਆਂ ਦੋ ਨਵੀਆਂ ਵੈਨ ਵਿਚ 80 ਕਿਲੋਗ੍ਰਾਮ ਤੋਂ ਵੱਧ ਕੇਟਾਮਾਈਨ ਨੂੰ ਲੁਕੋ ਕੇ ਲਿਆਂਦਾ ਜਾ ਰਿਹਾ ਸੀ। ਆਸਟ੍ਰੇਲੀਅਨ ਫੈਡਰਲ ਪੁਲਸ (ਏਐਫਪੀ) ਨੇ ਕਿਹਾ ਕਿ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਇੱਕ ਅਪਰਾਧਿਕ ਸਿੰਡੀਕੇਟ ਕਥਿਤ ਤੌਰ 'ਤੇ ਸਮੁੰਦਰੀ ਜਹਾਜ਼ਾਂ 'ਤੇ ਆਯਾਤ ਕੀਤੀਆਂ ਜਾ ਰਹੀਆਂ ਨਵੀਆਂ ਕਾਰਾਂ ਦੇ ਅੰਦਰ ਡਰੱਗ ਲੁਕੋ ਕੇ ਆਸਟ੍ਰੇਲੀਆ ਭੇਜ ਰਿਹਾ ਸੀ।
ਅਧਿਕਾਰੀਆਂ ਨੂੰ 15 ਮਈ ਨੂੰ ਮੈਲਬੌਰਨ ਪਹੁੰਚਿਆ ਇੱਕ ਜਹਾਜ਼ ਮਿਲਿਆ, ਜੋ ਕਥਿਤ ਤੌਰ 'ਤੇ ਗੈਰ-ਕਾਨੂੰਨੀ ਨਸ਼ੀਲੀਆਂ ਦਵਾਈਆਂ ਵਾਲੀਆਂ ਕਾਰਾਂ ਦੀ ਢੋਆ-ਢੁਆਈ ਕਰ ਰਿਹਾ ਸੀ। AFP ਦੇ ਜਾਸੂਸ ਕਾਰਜਕਾਰੀ ਸੁਪਰਡੈਂਟ ਪਾਲ ਵਾਟ ਨੇ ਕਿਹਾ ਕਿ "ਏਐਫਪੀ ਨੇ 79 ਪਲਾਸਟਿਕ ਦੇ ਥੈਲਿਆਂ ਨੂੰ ਜ਼ਬਤ ਕੀਤਾ, ਜਿਸ ਵਿੱਚ ਕਥਿਤ ਤੌਰ 'ਤੇ ਕੇਟਾਮਾਈਨ ਸੀ ,"।
ਪੜ੍ਹੋ ਇਹ ਅਹਿਮ ਖ਼ਬਰ-ਫਰਾਂਸ: ਪੁਲਸ ਗੋਲੀਬਾਰੀ 'ਚ ਮਾਰੇ ਗਏ ਨਾਬਾਲਗ ਦੀ ਨਾਨੀ ਨੇ ਕੀਤੀ ਸ਼ਾਂਤੀ ਦੀ ਅਪੀਲ
79 ਪਲਾਸਟਿਕ ਦੇ ਥੈਲਿਆਂ ਵਿੱਚ 84 ਕਿਲੋ ਕੇਟਾਮਾਈਨ ਸੀ, ਜਿਸਦਾ ਥੋਕ ਮੁੱਲ 3,360,000 ਡਾਲਰ ਹੈ। ਅਧਿਕਾਰੀਆਂ ਨੇ ਕਾਰਾਂ ਦੀ ਨਿਗਰਾਨੀ ਕੀਤੀ। 1 ਜੁਲਾਈ ਨੂੰ ਪੁਲਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਦੋ ਕਾਰਾਂ 'ਤੇ ਖੋਜ ਵਾਰੰਟ ਜਾਰੀ ਕੀਤੇ ਗਏ। 28 ਅਤੇ 29 ਸਾਲ ਦੀ ਉਮਰ ਦੇ ਵਿਅਕਤੀ ਪੈਰਾਮਾਟਾ ਸਥਾਨਕ ਅਦਾਲਤ ਵਿਚ ਪੇਸ਼ ਹੋਏ। ਉਹ 6 ਜੁਲਾਈ ਨੂੰ ਦੁਬਾਰਾ ਅਦਾਲਤ ਵਿਚ ਪੇਸ਼ ਹੋਣਗੇ। ਉਦੋਂ ਤੱਕ ਉਹਨਾਂ ਨੂੰ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਜਾਣਕਾਰੀ ਮੁਤਾਬਕ ਥੋਕ ਕਾਰ-ਵਾਹਕ ਜਹਾਜ਼ 8000 ਕਾਰਾਂ ਨੂੰ ਲਿਜਾ ਸਕਦੇ ਹਨ। ਆਸਟ੍ਰੇਲੀਅਨ ਬਾਰਡਰ ਫੋਰਸ ਦੇ ਕਾਰਜਕਾਰੀ ਕਮਾਂਡਰ ਮਲ ਨਿੰਮੋ ਨੇ ਕਿਹਾ ਕਿ ਇਹ ਕਥਿਤ ਡਰੱਗ ਆਯਾਤ ਵਿਧੀ ਆਮ ਨਹੀਂ ਹੈ ਪਰ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਧਿਕਾਰੀਆਂ ਨੇ ਇਸਨੂੰ ਦੇਖਿਆ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੀਨ ’ਚ ਅਮਰੀਕੀ ਕੰਪਨੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਸਕਦੈ ਨਵਾਂ ਜਾਸੂਸੀ ਕਾਨੂੰਨ
NEXT STORY