ਤੇਲ ਅਵੀਵ (ਵਾਰਤਾ)- ਪੂਰਬੀ ਯੇਰੂਸ਼ਲਮ ਦੇ ਸ਼ੇਖ ਜਰਾਹ ਨੇੜੇ ਇਜ਼ਰਾਈਲੀ ਪੁਲਸ ਨਾਲ ਝੜਪ ਵਿਚ 30 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਇਹ ਜਾਣਕਾਰੀ ਫਲਸਤੀਨ ਰੈੱਡ ਕ੍ਰੀਸੈਂਟ ਸੋਸਾਇਟੀ ਨੇ ਦਿੱਤੀ।
ਇਜ਼ਰਾਈਲੀ ਪੁਲਸ ਨੇ ਐਤਵਾਰ ਨੂੰ ਸ਼ੇਖ ਜਰਾਹ ਦੇ ਨੇੜੇ ਦੰਗਿਆਂ ਦੀ ਸੂਚਨਾ ਦਿੰਦੇ ਹੋਏ ਟਵੀਟ ਕੀਤਾ ਕਿ ਦਰਜਨਾਂ ਪੁਲਸ ਅਧਿਕਾਰੀ ਆਮ ਸਥਿਤੀ ਨੂੰ ਬਹਾਲ ਕਰਨ ਲਈ ਕੰਮ ਕਰ ਰਹੇ ਹਨ। ਇਸ ਦੌਰਾਨ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫਲਸਤੀਨ ਰੈੱਡ ਕ੍ਰੀਸੈਂਟ ਮੁਤਾਬਕ ਐਤਵਾਰ ਨੂੰ ਸ਼ੇਖ ਜਰਾਹ 'ਚ ਪੁਲਸ ਨਾਲ ਝੜਪਾਂ 'ਚ ਤਿੰਨ ਡਾਕਟਰ, ਇਕ ਪੱਤਰਕਾਰ ਅਤੇ ਦੋ ਵਿਦੇਸ਼ੀ ਨਾਗਰਿਕਾਂ ਸਮੇਤ 31 ਲੋਕ ਜ਼ਖ਼ਮੀ ਹੋ ਗਏ।
ਅਮਰੀਕਾ ਦੀ ਚਿਤਾਵਨੀ, ਰੂਸ ਨੇ ਯੂਕਰੇਨ ਦੀ ਸਰਹੱਦ 'ਤੇ ਸੈਨਿਕਾਂ ਦੀ ਗਿਣਤੀ 1.30 ਲੱਖ ਤੋਂ ਵਧਾਈ
NEXT STORY