ਵਾਸ਼ਿੰਗਟਨ-ਅਮਰੀਕਾ 'ਚ ਰਹਿਣ ਵਾਲੇ ਏਸ਼ੀਆਈ ਮੂਲ ਦੇ ਲੋਕਾਂ ਵਿਰੁੱਧ ਨਫਰਤੀ ਟਿੱਪਣੀਆਂ ਨੂੰ ਲੈ ਕੇ ਹਮਲੇ ਦੀਆਂ ਘਟਨਾਵਾਂ 'ਚ ਇਸ ਸਾਲ ਹੋਰ ਵਾਧਾ ਹੋਇਆ। ਇਕ ਗੈਰ ਸਰਕਾਰੀ ਸੰਗਠਨ ਦੁਆਰਾ ਵੀਰਵਾਰ ਨੂੰ ਜਾਰੀ ਰਿਪੋਰਟ 'ਚ ਅਜਿਹਾ ਕਿਹਾ ਗਿਆ ਹੈ। ਮਹਾਮਾਰੀ ਦੌਰਾਨ ਨਸਲੀ ਘਟਨਾਵਾਂ ਦੀ ਨਿਗਰਾਨੀ ਕਰਨ ਵਾਲੇ ਸੰਗਠਨ 'ਸਟਾਪ ਏ.ਏ.ਪੀ.ਆਈ. ਹੇਟ' ਨੇ 19 ਮਾਰਚ 2020 ਤੋਂ ਇਸ ਸਾਲ ਜੂਨ ਤੱਕ ਅਜਿਹੀਆਂ 9081 ਘਟਨਾਵਾਂ ਦੀਆਂ ਸੂਚਨਾ ਦਰਜ ਕੀਤੀਆਂ। ਇਨ੍ਹਾਂ 'ਚੋਂ 4548 ਮਾਮਲੇ ਪਿਛਲੇ ਸਾਲ ਦੇ ਅਤੇ 4533 ਮਾਮਲੇ ਇਸ ਸਾਲ ਦੇ ਹਨ।ਚੀਨ 'ਚ ਕੋਰੋਨਾ ਵਾਇਰਸ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਦੇ ਲੋਕਾਂ ਨੂੰ ਉਨ੍ਹਾਂ ਦੀ ਜਾਤੀ ਕਾਰਨ ਨਿਸ਼ਾਨਾ ਬਣਾਇਆ ਗਿਆ।
ਇਹ ਵੀ ਪੜ੍ਹੋ :ਪਾਕਿ ਨੇ ਜ਼ਮੀਨ ਤੋਂ ਜ਼ਮੀਨ 'ਤੇ ਹਮਲਾ ਕਰਨ ਵਾਲੀ ਪ੍ਰਮਾਣੂ ਸੰਚਾਲਿਤ ਬੈਲਿਸਟਿਕ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ
ਸੰਸਦ ਮੈਂਬਰਾਂ, ਕਾਰਕੁੰਨਾਂ ਅਤੇ ਸਮੂਹ ਦੇ ਸੰਗਠਨਾਂ ਨੇ ਇਨ੍ਹਾਂ ਹਮਲਿਆਂ ਦੀ ਨਿੰਦਾ ਕੀਤੀ ਹੈ। ਸੋਸ਼ਲ ਮੀਡੀਆ 'ਤੇ ਵੀ ਕਈ ਮੁਹਿੰਮ ਚਲਾਈਆਂ ਗਈਆਂ। 'ਸਟਾਪ ਏ.ਏ.ਪੀ.ਆਈ. ਹੇਟ' ਨੇ ਕਿਹਾ ਕਿ ਮਈ 'ਚ ਰਾਸ਼ਟਰਪਤੀ ਜੋਅ ਬਾਈਡੇਨ ਦੇ ਦੋਵਾਂ ਦਲਾਂ ਦੇ ਸਮਰਥਨ ਵਾਲੇ ਕੋਵਿਡ-19 ਨਫਰਤੀ ਅਪਰਾਧ ਕਾਨੂੰਨ 'ਤੇ ਦਸਤਖਤ ਕਰਨ ਨਾਲ ਏਸ਼ੀਆਈ ਲੋਕਾਂ ਵਿਰੁੱਧ ਨਫਰਤ ਅਪਰਾਧ ਦੇ ਮਾਮਲਿਆਂ ਦੀ ਸਮੀਖਿਆ ਦੇ ਕੰਮ 'ਚ ਤੇਜ਼ੀ ਆਈ ਹੈ।
ਇਹ ਵੀ ਪੜ੍ਹੋ :ਕੋਰੋਨਾ ਨੂੰ ਲੈ ਕੇ ਵਰਤੀ ਲਾਪਰਵਾਹੀ, ਚੀਨੀ ਸਰਕਾਰ ਨੇ 20 ਅਧਿਕਾਰੀਆਂ ਨੂੰ ਦਿੱਤੀ ਸਜ਼ਾ
'ਸਟਾਪ ਏ.ਏ.ਪੀ.ਆਈ. ਹੇਟ' ਦੀ ਸਹਿ ਸੰਸਥਾਪਕ ਅਤੇ 'ਏਸ਼ੀਅਨ ਪੈਸੀਫਿਕ ਪਾਲਿਸੀ ਐਂਡ ਪਲਾਨਿੰਗ ਕਾਊਂਸਿਲ' ਦੀ ਕਾਰਜਕਾਰੀ ਨਿਰਦੇਸ਼ਕ ਮੰਜੂਸ਼ਾ ਕੁਲਕਰਨੀ ਨੇ ਕਿਹਾ ਕਿ ਜਦ ਤੁਸੀਂ ਨਫਰਤ ਨੂੰ ਉਤਸ਼ਾਹਤ ਕਰਦੇ ਹੋ ਤਾਂ ਇਹ ਬੋਲਤ ਬੰਦ ਜਿੰਨ ਦੀ ਤਰ੍ਹਾਂ ਨਹੀਂ ਹੁੰਦਾ ਹੈ ਕਿ ਜਦ ਚਾਹੋ ਤੁਸੀਂ ਇਸ ਨੂੰ ਬਾਹਰ ਕੱਢ ਦੇਵੋ ਅਤੇ ਜਦ ਚਾਹੋ ਇਸ ਨੂੰ ਬੰਦ ਕਰ ਦੇਵੋ। ਕੁਲਕਰਨੀ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਨੂੰ ਉਤਸ਼ਾਹਤ ਲਈ ਕਈ ਕਾਰਕ ਜ਼ਿੰਮੇਵਾਰ ਹਨ। ਪਿਛਲੇ ਕੁਝ ਮਹੀਨਿਆਂ 'ਚ ਅਰਥਵਿਵਸਥਾ ਦੇ ਖੁੱਲ੍ਹਣ ਨਾਲ ਲੋਕਾਂ ਦਾ ਸੰਚਾਰ ਵਧਿਆ ਹੈ ਅਤੇ ਹਮਲੇ ਦੇ ਮੌਕੇ ਵੀ ਵਧੇ ਹਨ। ਕੁਝ ਘਟਨਾਵਾਂ ਤਾਂ ਦਰਜ ਹੀਂ ਨਹੀਂ ਹੋ ਪਾਈਆਂ। ਰਿਪੋਰਟ ਮੁਤਾਬਕ 63 ਫੀਸਦੀ ਮਾਮਲੇ ਮਹਿਲਾਵਾਂ ਨੇ ਦਰਜ ਕਰਵਾਏ ਹਨ। ਕੁੱਲ ਮਾਮਲਿਆਂ 'ਚ 31 ਫੀਸਦੀ ਘਟਨਾਵਾਂ ਸੜਕਾਂ, ਜਨਤਕ ਥਾਵਾਂ 'ਤੇ ਹੋਈਆਂ ਅਤੇ 30 ਫੀਸਦੀ ਘਟਨਾਵਾਂ ਕਾਰੋਬਾਰ ਨਾਲ ਜੁੜੀਆਂ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ ‘ਚ ਪੰਜਾਬੀ ਨੌਜਵਾਨ ਨੂੰ ਟੋਅ-ਟਰੱਕ ਨੇ ਮਾਰੀ ਟੱਕਰ, ਮੌਕੇ 'ਤੇ ਹੋਈ ਮੌਤ
NEXT STORY