ਟੋਰਾਂਟੋ- ਓਂਟਾਰੀਓ ਦੇ ਸਿਹਤ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ ਮਹੀਨੇ ਸੂਬੇ ਵਿਚ ਕੋਰੋਨਾ ਦੇ ਸ਼ਿਕਾਰ ਹੋਏ ਲੋਕਾਂ ਵਿਚੋਂ 5 ਫ਼ੀਸਦੀ ਤੋਂ ਵੱਧ ਲੋਕ ਕੋਰੋਨਾ ਦੇ ਨਵੇਂ ਵੇਰੀਐਂਟ ਨਾਲ ਪੀੜਤ ਪਾਏ ਗਏ ਹਨ। ਅਧਿਕਾਰੀਆਂ ਮੁਤਾਬਕ 20 ਜਨਵਰੀ ਨੂੰ 1,880 ਪਾਜ਼ੀਟਿਵ ਮਾਮਲਿਆਂ ਵਿਚੋਂ5.5 ਫ਼ੀਸਦੀ ਯੂ. ਕੇ. ਵਿਚ ਫੈਲੇ ਕੋਰੋਨਾ ਦੇ ਨਵੇਂ ਸਟ੍ਰੇਨ ਤੇ ਦੱਖਣੀ ਅਫਰੀਕਾ ਵਿਚ ਫੈਲੇ ਨਵੇਂ ਵੇਰੀਐਂਟ ਨਾਲ ਸਬੰਧਤ ਸਨ।
ਦੱਸਿਆ ਜਾ ਰਿਹਾ ਹੈ ਕਿ 89 ਪੀੜਤ ਸਿਮਕੋਇ-ਮਸਕੋਕਾ ਪਬਲਿਕ ਹੈਲਥ ਯੁਨਿਟ ਨਾਲ ਸਬੰਧਤ ਹਨ ਤੇ ਬਾਕੀ 85 ਲੋਕ ਰੋਬਰਟਾ ਪਲੇਸ ਲਾਂਗ ਟਰਮ ਕੇਅਰ ਹੋਮ ਨਾਲ ਸਬੰਧਤ ਹਨ। ਦੱਸ ਦਈਏ ਕਿ ਇਸ ਹੋਮ ਕੇਅਰ ਵਿਚ ਰਹਿਣ ਵਾਲੇ 129 ਲੋਕਾਂ ਵਿਚੋਂ 66 ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।
ਇਸ ਦੇ ਇਲਾਵਾ ਯਾਰਕ ਰੀਜਨ ਦਾ 1, ਟੋਰਾਂਟੋ ਦੇ 5, ਵਾਟਰਲੂ ਦਾ ਇਕ , ਦਰਹਾਮ ਦਾ ਇਕ ਅਤੇ ਪੀਲ ਦੇ 6 ਵਿਅਕਤੀ ਇਸ ਨਵੇਂ ਵੇਰੀਐਂਟ ਦੇ ਸ਼ਿਕਾਰ ਹੋਏ ਹਨ। ਮੁੱਖ ਸਿਹਤ ਅਧਿਕਾਰੀ ਡਾਕਟਰ ਡੇਵਿਡ ਵਿਲੀਅਮਜ਼ ਨੇ ਦੱਸਿਆ ਕਿ ਓਂਟਾਰੀਓ ਵਿਚ ਵੱਡੀ ਗਿਣਤੀ ਵਿਚ ਲੋਕ ਇਸ ਨਵੇਂ ਸਟ੍ਰੇਨ ਦੇ ਸ਼ਿਕਾਰ ਹੋ ਸਕਦੇ ਹਨ, ਇਸ ਲਈ ਲੋਕਾਂ ਨੂੰ ਵਧੇਰੇ ਧਿਆਨ ਰੱਖਣ ਦੀ ਜ਼ਰੂਰਤ ਹੈ। ਲੋਕਾਂ ਨੂੰ ਯਾਤਰਾ ਤੋਂ ਬਚਣ ਲਈ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ।
ਓਲੰਪਿਕ ਸੋਨ ਤਮਗਾ ਜੇਤੂ ਖਿਡਾਰਨ ਸ਼ਾਨ ਜੌਹਨਸਨ ਹੋਈ ਕੋਰੋਨਾ ਦੀ ਸ਼ਿਕਾਰ
NEXT STORY