ਮਾਸਕੋ (ਵਾਰਤਾ) : ਭੂ-ਮੱਧ ਸਾਗਰ ਦੇ ਮੱਧ ਭਾਗ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਯੂਰਪੀ ਭੂ-ਮੱਧ ਸਾਗਰ ਕੇਂਦਰ ਨੇ ਇਹ ਜਾਣਕਾਰੀ ਦਿੱਤੀ ਹੈ।
ਕੇਂਦਰ ਮੁਤਾਬਕ ਬੁੱਧਵਾਰ ਨੂੰ ਰਾਤ 23:43 ਵਜੇ ਮਹਿਸੂਸ ਕੀਤੇ ਗਏ ਭੂਚਾਲ ਦਾ ਕੇਂਦਰ ਯੂਨਾਨੀ ਸ਼ਹਿਰ ਮੇਥੋਨੀ ਤੋਂ 224 ਕਿਲੋਮੀਟਰ ਦੱਖਣ-ਪੱਛਮ ਅਤੇ ਲੀਬੀਆਈ ਸ਼ਹਿਰ ਅਲ ਬਾਇਡਾ ਤੋਂ 305 ਕਿਲੋਮੀਟਰ ਪੱਛਮੀ-ਉਤਰ ਵਿਚ ਸੀ। ਭੂਚਾਲ ਦਾ ਕੇਂਦਰ ਧਰਤੀ ਦੀ ਸਤਿਹ ਤੋਂ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ।
ਅਮਰੀਕਾ 'ਚ 24 ਘੰਟੇ 'ਚ 1561 ਲੋਕਾਂ ਦੀ ਮੌਤ, ਦੁਨੀਆ ਭਰ 'ਚ ਪੀੜਤਾਂ ਦਾ ਅੰਕੜਾ 50 ਲੱਖ ਦੇ ਪਾਰ
NEXT STORY