ਮਾਸਕੋ-ਮਾਸਕੋ ਦੀ ਇਕ ਅਦਾਲਤ ਨੇ ਰੂਸ ਦੇ ਵਿਰੋਧੀ ਧਿਰ ਦੇ ਨੇਤਾ ਐਲੇਕਸੀ ਨਵਲਨੀ ਦੀ ਕੈਦ ਦੀ ਸਜ਼ਾ ਵਿਰੁੱਧ ਉਨ੍ਹਾਂ ਦੀ ਅਪੀਲ ਸ਼ਨੀਵਾਰ ਨੂੰ ਖਾਰਿਜ ਕਰ ਦਿੱਤੀ। ਮਾਸਕੋ ਸਿਟੀ ਕੋਰਟ ਨੇ ਇਹ ਹੁਕਮ ਜਾਰੀ ਕੀਤਾ। ਹਾਲਾਂਕਿ, ਯੂਰਪ ਦੀ ਇਕ ਉੱਚ ਮਨੁੱਖੀ ਅਧਿਕਾਰ ਅਦਾਲਤ ਨੇ ਨਵਲਨੀ ਨੂੰ ਰਿਹਾ ਕਰਨ ਦਾ ਹੁਕਮ ਦਿੱਤਾ ਸੀ। ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਛੇੜਨ ਵਾਲੇ ਅਤੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਕਟੁ ਆਲੋਚਕ ਨਵਲਨੀ (44) ਨੂੰ ਇਕ ਹੇਠਲੀ ਅਦਾਲਤ ਨੇ ਦੋ ਸਾਲ ਅੱਠ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਸੀ।
ਇਹ ਵੀ ਪੜ੍ਹੋ -ਰੂਸ ਨੇ ਕੋਰੋਨਾ ਦੀ ਤੀਸਰੀ ਵੈਕਸੀਨ ਕਰਵਾਈ ਰਜਿਸਟਰਡ
ਨਵਲਨੀ 'ਤੇ ਲਗਾਈਆਂ ਗਈਆਂ ਸ਼ਰਤਾਂ ਦਾ ਉਨ੍ਹਾਂ ਵੱਲੋਂ ਜਰਮਨੀ 'ਚ ਕਥਿਤ ਤੌਰ 'ਤੇ ਉਲੰਘਣ ਕਰਨ ਨੂੰ ਲੈ ਕੇ ਇਸ ਮਹੀਨੇ ਦੀ ਸ਼ੁਰੂਆਤ 'ਚ ਇਹ ਸਜ਼ਾ ਸੁਣਾਈ ਗਈ ਸੀ। ਨਵਲਨੀ ਨੂੰ 17 ਜਨਵਰੀ ਨੂੰ ਜਰਮਨੀ ਤੋਂ ਪਰਤਣ 'ਤੇ ਗ੍ਰਿਫਤਾਰ ਕਰ ਲਿਆ ਗਿਆ ਸੀ। ਜ਼ਹਿਰ ਦਿੱਤੇ ਜਾਣ ਤੋਂ ਬਾਅਦ ਗੰਭੀਰ ਰੂਪ ਨਾਲ ਬੀਮਾਰ ਪੈਣ ਤੋਂ ਬਾਅਦ ਨਵਲਨੀ ਬਿਹਤਰ ਇਲਾਜ ਲਈ ਪੰਜ ਮਹੀਨੇ ਜਰਮਨੀ 'ਚ ਸਨ।
ਇਹ ਵੀ ਪੜ੍ਹੋ -ਆਪਣੀ ਹੀ ਬਣਾਈ ਨੀਤੀ 'ਚ ਫਸਿਆ ਚੀਨ, ਹੁਣ ਜਨਮਦਰ ਵਧਾਉਣ 'ਤੇ ਕਰ ਰਿਹੈ ਵਿਚਾਰ
ਉਨ੍ਹਾਂ ਨੇ (ਜ਼ਹਿਰ ਦਿੱਤੇ ਜਾਣ ਦੀ) ਇਸ ਘਟਨਾ ਲਈ ਰੂਸੀ ਰਾਸ਼ਟਰਪਤੀ ਭਵਨ ਕ੍ਰੇਮਲਿਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਮਾਸਕੋ ਸਿਟੀ ਕੋਰਟ ਦੇ ਜੱਜ ਨੇ ਸ਼ਨੀਵਾਰ ਨੂੰ ਉਨ੍ਹਾਂ ਦੀ ਸਜ਼ਾ ਦੀ ਮਿਆਦ ਨੂੰ ਘਟਾਉਂਦੇ ਹੋਏ ਇਸ ਨੂੰ ਢਾਈ ਸਾਲ ਦੀ ਕੈਦ ਦੀ ਸਜ਼ਾ 'ਚ ਤਬਦੀਲ ਕਰ ਦਿੱਤੀ। ਇਸ ਹੁਕਮ ਤਹਿਤ 2015 ਦੀ ਸ਼ੁਰੂਆਤ 'ਚ ਨਵਲਨੀ ਦੇ ਡੇਢ ਮਹੀਨੇ ਨਜ਼ਰਬੰਦ ਰਹਿਣ ਦੀ ਮਿਆਦ ਨੂੰ ਕੈਦ ਦੀ ਕੁੱਲ ਮਿਆਦ 'ਚੋਂ ਵੀ ਘਟਾਇਆ ਗਿਆ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਰੂਸ ਨੇ ਕੋਰੋਨਾ ਦੀ ਤੀਸਰੀ ਵੈਕਸੀਨ ਕਰਵਾਈ ਰਜਿਸਟਰਡ
NEXT STORY