ਮਾਸਕੋ(ਬਿਊਰੋ)— ਰੂਸ ਵਿਚ ਰਹਿਣ ਵਾਲੀ ਇਕ ਮਾਂ 'ਤੇ ਪੈਸਿਆਂ ਲਈ ਆਪਣੇ ਹੀ ਬੇਟੇ ਦੇ ਅੰਗ ਵੇਚਣ ਦਾ ਦੋਸ਼ ਲੱਗਾ ਹੈ। Lyudmila Sadryeva ਨਾਂ ਦੀ 40 ਸਾਲਾ ਔਰਤ 'ਤੇ ਦੋਸ਼ ਹੈ ਕਿ ਉਸ ਨੇ ਪੈਸਿਆਂ ਲਈ ਬਲੈਕ ਮਾਰਕਿਟ ਵਿਚ ਆਪਣੇ ਬੇਟੇ ਦੇ ਅੰਗ ਵੇਚਣੇ ਚਾਹੇ। ਮਾਂ ਦਾ ਬੇਟੇ ਨਾਲ ਇਕ ਪੋਸਟਰ ਵੀ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿਚ ਲਿਖਿਆ ਹੈ, 'ਬੱਚੇ ਦੇ ਅੰਗ ਵਿਕਾਊ ਹਨ।' ਇਸ ਦੇ ਨਾਲ ਹੀ ਇਸ ਵੈਬਸਾਈਟ 'ਤੇ ਬੱਚੇ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਇਕਦਮ ਸਿਹਤਮੰਦ ਹੈ। ਹਾਲਾਂਕਿ ਮਾਂ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਮਾਂ ਦਾ ਕਹਿਣਾ ਹੈ ਕਿ ਇਹ ਸਭ ਕੁੱਝ ਉਸ ਦੀ (ਰੂਮਮੇਟ) ਸਾਥਣ ਨੇ ਕੀਤਾ ਹੈ।
ਮਾਂ ਨੇ ਲਗਾਏ ਆਪਣੀ ਪੁਰਾਣੀ ਰੂਮਮੇਟ 'ਤੇ ਦੋਸ਼—
Lyudmila Sadryeva ਨੇ ਦਾਅਵਾ ਕੀਤਾ ਹੈ ਕਿ ਇਹ ਹਰਕਤ ਉਸ ਦੀ ਪੁਰਾਣੀ ਸਾਥਣ ਨੇ ਕੀਤੀ ਹੈ, ਜਿਸ ਨਾਲ ਉਸ ਦੀ ਲੜਾਈ ਹੋ ਗਈ ਸੀ। Lyudmila Sadryeva ਨੇ ਕਿਹਾ ਕਿ ਉਸ ਦੀ ਸਾਥਣ ਨਾਲ ਉਸ ਦਾ ਸਫਾਈ ਨੂੰ ਲੈ ਕੇ ਝਗੜਾ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਪੋਸਟਰ ਵਿਚ ਜਿਹੜੀ ਤਸਵੀਰ ਹੈ, ਉਸ ਤਸਵੀਰ ਨਾਲੋਂ ਉਨ੍ਹਾਂ ਦਾ ਬੇਟਾ ਥੋੜ੍ਹਾ ਵੱਡਾ ਹੈ। ਇਹ ਤਸਵੀਰ ਸ਼ਾਇਦ ਸੋਸ਼ਲ ਮੀਡੀਆ ਤੋਂ ਲਈ ਗਈ ਹੈ। ਪੁਲਸ ਨੇ ਹੁਣ ਉਸ ਔਰਤ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਹੈ। ਉਥੇ ਹੀ Lyudmila Sadryeva ਨੇ ਦੱਸਿਆ ਕਿ ਇਸ ਪੋਸਟਰ ਨੇ ਉਨ੍ਹਾਂ ਦਾ ਜਿਊਣਾ ਦੁਭਰ ਕਰ ਦਿੱਤਾ ਹੈ। ਰੂਮਮੇਟ ਦੀ ਇਸ ਹਰਕਤ ਕਾਰਨ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ।
ਰਾਸ਼ਟਰਮੰਡਲ ਦੇਸ਼ਾਂ 'ਚ ਸਭ ਤੋਂ ਜ਼ਿਆਦਾ ਪ੍ਰਤੱਖ ਵਿਦੇਸ਼ੀ ਨਿਵੇਸ਼ ਪਾਉਣ ਵਾਲਾ ਦੇਸ਼ ਬਣਿਆ ਭਾਰਤ
NEXT STORY