ਮਾਪੁਟੋ (ਬਿਊਰੋ): ਮੋਜ਼ੰਬੀਕ ਵਿਚ ਇਕ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਘਟਨਾ ਵਾਪਰੀ। ਪੁਲਸ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਦਿਨਾਂ ਦੌਰਾਨ ਉੱਤਰੀ ਮੋਜ਼ੰਬੀਕ ਦੇ ਕਾਬੋ ਡੇਲਗਾਡੋ ਸੂਬੇ ਵਿਚ ਹਮਲਾਵਰਾਂ ਨੇ 50 ਤੋਂ ਵੱਧ ਲੋਕਾਂ ਦਾ ਸਿਰ ਕਲਮ ਕਰ ਦਿੱਤਾ। ਜਾਣਕਾਰੀ ਮੁਤਾਬਕ, ਇੱਥੇ ਫੁੱਟਬਾਲ ਦੇ ਮੈਦਾਨ ਵਿਚ 50 ਤੋਂ ਵੱਧ ਲੋਕਾਂ ਦੇ ਸਿਰ ਕੱਟ ਦਿੱਤੇ ਗਏ ਅਤੇ ਫਿਰ ਉਹਨਾਂ ਦੇ ਸਰੀਰ ਦੇ ਟੁੱਕੜੇ-ਟੁੱਕੜੇ ਕਰ ਦਿੱਤੇ ਗਏ। ਇਸ ਦੇ ਬਾਅਦ ਪਿੰਡ ਦੀਆਂ ਬੀਬੀਆਂ ਨੂੰ ਅਗਵਾ ਕਰ ਲਿਆ ਗਿਆ। ਇਹੀ ਨਹੀਂ ਦੂਜੇ ਸਮੂਹ ਨੇ ਲੋਕਾਂ ਦੇ ਘਰਾਂ ਨੂੰ ਸਾੜ ਦਿੱਤਾ। ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ, ਇਸ ਘਟਨਾ ਨੂੰ ਅੰਜਾਮ ਇਸਲਾਮਿਕ ਸਟੇਟ ਨਾਲ ਜੁੜੇ ਕੱਟੜਪੰਥੀਆਂ ਨੇ ਦਿੱਤਾ ਹੈ।
ਬੀ.ਬੀ.ਸੀ. ਨਿਊਜ਼ ਦੀ ਖ਼ਬਰ ਦੇ ਮੁਤਾਬਕ, ਬੰਦੂਕਧਾਰੀਆਂ ਨੇ ਪਿੰਡ 'ਤੇ ਹਮਲਾ ਕਰਨ ਦੌਰਾਨ 'ਅੱਲਾਹੂ ਅਕਬਰ' ਦੇ ਨਾਅਰੇ ਲਗਾਏ। ਮੋਜ਼ੰਬੀਕ ਦੇ ਇਕ ਪੁਲਸ ਚੀਫ ਨੇ ਦੀ ਟਾਈਮਜ਼ ਨੂੰ ਦੱਸਿਆ ਕਿ ਹਮਲਾਵਰਾਂ ਨੇ ਘਰ ਸਾੜ ਦਿੱਤੇ ਅਤੇ ਫਿਰ ਬਚ ਕੇ ਭੱਜ ਰਹੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਪੜ੍ਹੋ ਇਹ ਅਹਿਮ ਖਬਰ- ਟਰੰਪ ਨਾਲ ਤਲਾਕ 'ਤੇ ਮੇਲਾਨੀਆ ਨੇ ਤੋੜੀ ਚੁੱਪੀ, ਅਟਕਲਾਂ 'ਤੇ ਦਿੱਤਾ ਇਹ ਜਵਾਬ
ਜੰਗਲ ਵਿਚ ਮਿਲੀਆਂ ਲਾਸ਼ਾਂ
ਇਸ ਤੋਂ ਪਹਿਲਾਂ ਵਾਲੇ ਹਫਤੇ ਵਿਚ ਹਮਲਾਵਰਾਂ ਨੇ ਕਈ ਪਿੰਡਾਂ 'ਤੇ ਹਮਲਾ ਕਰਕੇ ਲੁੱਟ-ਖੋਹ ਮਚਾਈ ਸੀ।ਇਕ ਘਟਨਾ ਵਿਚ ਦਰਜਨਾਂ ਵਿਅਕਤੀਆਂ ਅਤੇ ਮੁੰਡਿਆਂ ਦਾ ਸ਼ੱਕੀ ਜਿਹਾਦੀਆਂ ਨੇ ਸਿਰ ਕੱਟ ਦਿੱਤਾ ਸੀ। ਮੁਏਡਾ ਜ਼ਿਲ੍ਹੇ ਦੇ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੂੰ ਘਟਨਾ ਦੇ ਬਾਰੇ ਵਿਚ ਜਾਣਕਾਰੀ ਜੰਗਲਾਂ ਵਿਚ ਗਏ ਲੋਕਾਂ ਦੀਆਂ ਲਾਸ਼ਾਂ ਮਿਲਣ 'ਤੇ ਹਾਸਲ ਹੋਈ। ਉਹਨਾਂ ਨੇ ਦੱਸਿਆ ਕਿ 500 ਮੀਟਰ ਦੇ ਦਾਇਰੇ ਵਿਚ ਕਰੀਬ 20 ਲਾਸ਼ਾਂ ਮਿਲੀਆਂ।
ਮਾਰਚ-ਅਪ੍ਰੈਲ ਵਿਚ ਵੀ ਹਮਲੇ
ਇਸੇ ਸਾਲ ਮਾਰਚ ਵਿਚ ਇਸਲਾਮਿਕ ਸਟੇਟ ਨੇ ਇਕ ਹਮਲੇ ਦੀ ਜ਼ਿੰਮੇਵਾਰੀ ਲਈ ਸੀ, ਜਿਸ ਨੂੰ Exxon Mobil ਅਤੇ Total ਦੇ ਗੈਸ ਪ੍ਰਾਜੈਕਟ ਦੇ ਨੇੜੇ ਅੰਜਾਮ ਦਿੱਤਾ ਗਿਆ ਸੀ। ਇਸ ਸੂਬੇ ਵਿਚ ਕਰੀਬ 60 ਅਰਬ ਡਾਲਰ ਦੇ ਊਰਜਾ ਵਿਕਾਸ ਪ੍ਰਾਜੈਕਟ ਹਨ ਪਰ ਇੱਥੇ ਪਿਛਲੇ ਕੁਝ ਸਮੇਂ ਵਿਚ ਕੱਟੜਵਾਦੀਆਂ ਦੀਆਂ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਉੱਥੇ ਅਪ੍ਰੈਲ ਵਿਚ ਜਿਹਾਦੀਆਂ ਨੇ 50 ਤੋਂ ਵੱਧ ਨੌਜਵਾਨਾਂ ਦਾ ਸਿਰ ਕੱਟ ਦਿੱਤਾ ਸੀ।
ਟਰੰਪ ਨਾਲ ਤਲਾਕ 'ਤੇ ਮੇਲਾਨੀਆ ਨੇ ਤੋੜੀ ਚੁੱਪੀ, ਅਟਕਲਾਂ 'ਤੇ ਦਿੱਤਾ ਇਹ ਜਵਾਬ
NEXT STORY