ਲੰਡਨ, (ਮਨਦੀਪ ਖੁਰਮੀ)— “ਕਵੀਸ਼ਰੀ ਕਲਾ ਰਾਹੀਂ ਸਿੱਖ ਇਤਿਹਾਸ ਤੋਂ ਜਾਣੂੰ ਕਰਵਾਉਣ ਅਤੇ ਸਮਾਜਿਕ ਬੁਰਾਈਆਂ ਖਿਲਾਫ ਜਾਗਰੂਕਤਾ ਦਾ ਪਸਾਰਾ ਕਰਨ 'ਚ ਕਵੀਸ਼ਰੀ ਜੱਥੇ ਵਡਮੁੱਲਾ ਯੋਗਦਾਨ ਪਾਉਂਦੇ ਹਨ। ਅਜੋਕੇ ਤੇਜ਼ ਰਫ਼ਤਾਰ ਯੁੱਗ ਵਿੱਚ ਕਵੀਸ਼ਰੀ ਕਲਾ ਅਤੇ ਕਵੀਸ਼ਰੀਆਂ ਨੂੰ ਬਣਦਾ ਸਨਮਾਨ ਨਹੀਂ ਮਿਲ ਰਿਹਾ। ਸਾਡਾ ਫਰਜ਼ ਬਣਦਾ ਹੈ ਕਿ ਇਸ ਕਲਾ ਦੇ ਭਵਿੱਖ ਨੂੰ ਰੌਸ਼ਨ ਕਰਨ ਲਈ ਉਨ੍ਹਾਂ ਦੀ ਪਿੱਠ ਥਾਪੜੀ ਜਾਵੇ।“ਉਕਤ ਵਿਚਾਰਾਂ ਦਾ ਪ੍ਰਗਟਾਵਾ ਇੰਗਲੈਂਡ ਦੇ ਪਹਿਲੇ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੇ ਕੀਤਾ।
ਇੰਗਲੈਂਡ ਦੌਰੇ 'ਤੇ ਆਏ ਭਾਈ ਭਗਵੰਤ ਭਗਵਾਨ ਸਿੰਘ ਸੂਰਵਿੰਡ ਦੇ ਕਵੀਸ਼ਰੀ ਜੱਥੇ ਨੂੰ ਬਰਤਾਨਵੀ ਪਾਰਲੀਮੈਂਟ ਦੀ ਫੇਰੀ ਪੁਆਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਢੇਸੀ ਨੇ ਇਹ ਵਿਚਾਰ ਪ੍ਰਗਟਾਏ। ਚੜ੍ਹਦੀ ਕਲਾ ਸਿੱਖ ਆਰਗੇਨਾਈਜੇਸ਼ਨ ਗ੍ਰੇਵਜੈਂਡ ਦੇ ਸੇਵਾਦਾਰਾਂ ਪਰਮਿੰਦਰ ਸਿੰਘ ਮੰਡ, ਅਮਰੀਕ ਸਿੰਘ ਜਵੰਦਾ, ਗੁਰਤੇਜ ਸਿੰਘ ਪੰਨੂੰ, ਕੌਂਸਲਰ ਨਿਰਮਲ ਸਿੰਘ ਖਾਬੜਾ, ਹਰਭਜਨ ਸਿੰਘ ਟਿਵਾਣਾ ਵੱਲੋਂ ਆਯੋਜਿਤ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਭਾਈ ਭਗਵੰਤ ਭਗਵਾਨ ਸਿੰਘ ਸੂਰਵਿੰਡ, ਭਾਈ ਗੁਰਚੇਤ ਸਿੰਘ ਦੁੱਬਲੀ, ਭਾਈ ਬਲਜੀਤ ਸਿੰਘ ਬਗੀਚਾ ਸੁਰਸਿੰਘ ਨੂੰ ਦਸਤਾਰਾਂ ਭੇਂਟ ਕਰਕੇ ਸਨਮਾਨਤ ਕੀਤਾ ਗਿਆ।
ਅਫਗਾਨ ਸਰਕਾਰ ਨੇ ਕਾਬੁਲ ਹਮਲੇ ਮਗਰੋਂ 'ਸੁਤੰਤਰਤਾ ਦਿਵਸ' ਸਮਾਰੋਹ ਕੀਤਾ ਰੱਦ
NEXT STORY