ਫਰਿਜ਼ਨੋ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸੈਂਟਰਲ ਵੈਲੀ ਦੇ ਸ਼ਹਿਰ ਫਰਿਜ਼ਨੋ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਪੰਜਾਬੀ ਮਕੈਨਿਕ ਦੀ ਟਰੱਕ-ਟ੍ਰੇਲਰ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਜਿਸ ਦੀ ਉਮਰ ਲਗਭਗ 20–21 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਪੰਜਾਬ ਦੇ ਪਟਿਆਲਾ ਇਲਾਕੇ ਨਾਲ ਸੰਬੰਧਤ ਸੀ।
ਇਹ ਵੀ ਪੜ੍ਹੋ : ਟਰੰਪ ਦਾ ਵੱਡਾ ਐਕਸ਼ਨ: ਯੂਰਪੀ ਸੰਘ ਤੋਂ ਆਉਣ ਵਾਲੀਆਂ ਕਾਰਾਂ ਤੇ ਟਰੱਕਾਂ 'ਤੇ ਵਧਾਇਆ ਟੈਰਿਫ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦਰਦਨਾਕ ਹਾਦਸਾ ਫਰਿਜ਼ਨੋ ਦੀ ਇੱਕ ਟਰੱਕ-ਟ੍ਰੇਲਰ ਮੁਰੰਮਤ ਸ਼ਾਪ ਵਿੱਚ ਵਾਪਰਿਆ, ਜਿੱਥੇ ਗੁਰਪ੍ਰੀਤ ਸਿੰਘ ਮਕੈਨਿਕ ਵਜੋਂ ਕੰਮ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇੱਕ ਟ੍ਰੇਲਰ ਮੁਰੰਮਤ ਲਈ ਖੜ੍ਹਾ ਕੀਤਾ ਹੋਇਆ ਸੀ ਅਤੇ ਚੋਰੀ ਤੋਂ ਬਚਾਅ ਲਈ ਉਸ ਦੇ ਕਿੰਗਪਿੰਨ ਨੂੰ ਲਾਕ ਲਾਇਆ ਗਿਆ ਸੀ। ਘਟਨਾ ਦੌਰਾਨ ਇੱਕ ਟਰੱਕ ਡਰਾਈਵਰ ਟ੍ਰੇਲਰ ਨੂੰ ਹੁੱਕ ਕਰਨ ਲਈ ਆਇਆ। ਜਦੋਂ ਉਸਨੇ ਵੇਖਿਆ ਕਿ ਕਿੰਗਪਿੰਨ ਲਾਕ ਹੈ, ਤਾਂ ਉਸਨੇ ਟ੍ਰੇਲਰ ਦੇ ਲੈਂਡਿੰਗ ਗੀਅਰ ਉੱਪਰ ਚੁੱਕ ਦਿੱਤੇ ਅਤੇ ਚਾਬੀ ਲੈਣ ਲਈ ਅੰਦਰ ਚਲਾ ਗਿਆ। ਇਸ ਦੌਰਾਨ ਗੁਰਪ੍ਰੀਤ ਸਿੰਘ ਮੌਕੇ ‘ਤੇ ਆ ਗਿਆ। ਡਰਾਈਵਰ ਨੇ ਉਸ ਨੂੰ ਟ੍ਰੇਲਰ ਹੇਠਾਂ ਜਾ ਕੇ ਲਾਕ ਖੋਲ੍ਹਣ ਲਈ ਕਿਹਾ। ਬਦਕਿਸਮਤੀ ਨਾਲ ਗੁਰਪ੍ਰੀਤ ਸਿੰਘ ਨੂੰ ਇਹ ਗੱਲ ਪਤਾ ਨਾ ਲੱਗੀ ਕਿ ਟ੍ਰੇਲਰ ਦਾ ਲੈਂਡਿੰਗ ਗੀਅਰ ਉੱਪਰ ਕੀਤਾ ਹੋਇਆ ਹੈ। ਉਸਨੇ ਡਰਾਈਵਰ ਨੂੰ ਟਰੱਕ ਅੱਗੇ ਕਰਨ ਲਈ ਕਿਹਾ। ਜਿਵੇਂ ਹੀ ਟ੍ਰੇਲਰ ਟਰੱਕ ਦੀ ਚੈਸੀ ‘ਤੇ ਡਿੱਗਿਆ, ਗੁਰਪ੍ਰੀਤ ਸਿੰਘ ਟਰੱਕ ਅਤੇ ਟ੍ਰੇਲਰ ਵਿਚਕਾਰ ਆ ਜਾਣ ਕਰਕੇ ਮੌਕੇ ‘ਤੇ ਹੀ ਦਮ ਤੋੜ ਗਿਆ।
ਇਹ ਵੀ ਪੜ੍ਹੋ : ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਮੁੰਡੇ ਦੀ ਅਚਾਨਕ ਮੌਤ, ਏਜੰਟ ਨੂੰ ਪੈਸੇ ਦੇਣ ਗਿਆ, ਨਹੀਂ ਮੁੜਿਆ ਵਾਪਸ
ਇਸ ਹਾਦਸੇ ਨਾਲ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਵਿੱਚ ਗਹਿਰਾ ਦੁੱਖ ਅਤੇ ਸੋਗ ਪੈਦਾ ਹੋ ਗਿਆ ਹੈ। ਨੌਜਵਾਨ ਦੀ ਅਚਾਨਕ ਮੌਤ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਭਾਈਚਾਰੇ ਵੱਲੋਂ ਪਰਿਵਾਰ ਨਾਲ ਗਹਿਰੀ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ ਅਤੇ ਰੱਬ ਕੋਲ ਅਰਦਾਸ ਕੀਤੀ ਜਾ ਰਹੀ ਹੈ ਕਿ ਵਿਛੜੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਇਹ ਵੱਡਾ ਘਾਟਾ ਸਹਿਣ ਦੀ ਹਿੰਮਤ ਦੇਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਈਰਾਨੀ ਫੌਜ ਦੀ ਖੁੱਲ੍ਹੀ ਚਿਤਾਵਨੀ: ਕਿਹਾ- ' ਅਮਰੀਕਾ ਦੀ ਹਰ ਕਾਰਵਾਈ ਦਾ ਦੇਵਾਂਗੇ ਮੂੰਹਤੋੜ ਜਵਾਬ'
NEXT STORY