ਵਾਸ਼ਿੰਗਟਨ/ਕਾਬੁਲ- ਤਾਲਿਬਾਨ ਵਿਚ ਫੁੱਟ ਦੀਆਂ ਖਬਰਾਂ ਦਰਮਿਆਨ ਅਜਿਹੀ ਖਬਰ ਹੈ ਕਿ ਅਫਗਾਨਿਸਤਾਨ ਦੇ ਉਪ ਪ੍ਰਧਾਨ ਮੰਤਰੀ ਮੁੱਲਾ ਗਨੀ ਬਰਾਦਰ ਨੇ ਅਮਰੀਕਾ ਨਾਲ ਗੱਲਬਾਤ ਕੀਤੀ ਹੈ। ਸੂਤਰਾਂ ਮੁਤਾਬਕ ਮੁੱਲਾ ਬਰਾਦਰ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਪ੍ਰਸ਼ਾਸਨ ਨੂੰ ਕਿਹਾ ਕਿ ਅਜਿਹੇ ਸਥਿਤੀ ਵਿਚ, ਜਦੋਂ ਪਾਕਿਸਤਾਨ ਸਮਰਥਿਤ ਹੱਕਾਨੀ ਗੁੱਟ ਅਫਗਾਨਿਸਤਾਨ ਦੇ ਨਾਲ-ਨਾਲ ਤਾਲਿਬਾਨ ਸਰਕਾਰ ਵਿਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ, ਦੋਹਾ ਚਾਰਟਰ ਨੂੰ ਲਾਗੂ ਕਰਨਾ ਅਸੰਭਵ ਹੈ।
ਸੂਤਰਾਂ ਨੇ ਪਹਿਲੇ ਦਿਨ ਵਿਚ ਨੈੱਟਵਰਕ ਨੂੰ ਸੂਚਿਤ ਕੀਤਾ ਸੀ ਕਿ ਮੁੱਲਾ ਗਨੀ ਬਰਾਦਰ ਨੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਹੱਕਾਨੀ ਦੇ ਮੈਂਬਰਾਂ ਨੂੰ ਸਰਕਾਰ ਵਿਚ ਸ਼ਾਮਲ ਕਰਨ ਦੇ ਖਿਲਾਫ ਵਿਦਰੋਹ ਕਰ ਦਿੱਤਾ ਹੈ। ਵਿਦਰੋਹ ਦੇ ਹਿੱਸੇ ਦੇ ਰੂਪ ਵਿਚ ਮੁੱਲਾ ਬਰਾਦਰ ਉਨ੍ਹਾਂ ਬੈਠਕਾਂ ਵਿਚ ਭਾਗ ਨਹੀਂ ਲੈ ਰਹੇ ਹਨ ਜਿਨ੍ਹਾਂ ਵਿਚ ਦੇਸ਼ ਦੇ ਅੰਦਰੂਨੀ ਮੰਤਰੀ ਅਤੇ ਸ਼ਰਨਾਰਥੀ ਮੰਤਰੀ ਖਲੀਲ ਉਰ-ਰਹਿਮਾਨ ਸਿਰਾਜੁਦੀਨ ਹੱਕਾਨੀ ਸ਼ਾਮਲ ਹੋ ਰਹੇ ਹਨ। ਪਿਛਲੇ ਹਫਤੇ ਮੁੱਲਾ ਬਰਾਦਰ ਅਤੇ ਹੱਕਾਨੀ ਵਿਚਾਲੇ ਤੂੰ-ਤੂੰ-ਮੈਂ-ਮੈਂ ਵੀ ਹੋਈ ਸੀ।
ਉਥੇ ਪਿਛਲੇ ਹਫਤੇ ਬਰਾਦਰ ਅਤੇ ਖਲੀਲ ਉਰ-ਰਹਿਮਾਨ ਹੱਕਾਨੀ ਵਿਚ ਸਖ਼ਤ ਸ਼ਬਦਾਂ ਦਾ ਆਦਾਨ-ਪ੍ਰਦਾਨ ਹੋਇਆ ਸੀ। ਵਿਵਾਦ ਤੋਂ ਬਾਅਦ ਰਾਦਰ ਨੇ ਕਾਬੁਲ ਛੱਡ ਦਿੱਤਾ ਸੀ ਅਤੇ ਕੰਧਾਰ ਚਲਾ ਗਿਆ ਸੀ। ਵਿਵਾਦ ਇਸ ਗੱਲ ਨਾਲ ਪੈਦਾ ਹੋਇਆ ਕਿ ਅਫਗਾਨਿਸਤਾਨ ਵਿਚ ਜਿੱਤ ਦਾ ਕ੍ਰੇਡਿਟ ਤਾਲਿਬਾਨ ਵਿਚੋਂ ਕਿਸਨੂੰ ਲੈਣਾ ਚਾਹੀਦਾ ਹੈ। ਬਰਾਦਰ ਮੰਨਦਾ ਹੈ ਕਿ ਉਸਦੇ ਵਰਗੇ ਲੋਕਾਂ ਦੀ ਕੂਟਨੀਤੀ ਦੇ ਕਾਰਨ ਜਿੱਤ ਮਿਲੀ ਜਦਕਿ ਹੱਕਾਨੀ ਦਾ ਕਹਿਣਾ ਹੈ ਕਿ ਇਹ ਜਿੱਤ ਲੜਾਈ ਰਾਹੀਂ ਹਾਸਲ ਕੀਤੀ ਗਈ।
ਅਖੁੰਦਜਾਦਾ ਕਿਥੇ ਹੈ?
ਤਾਲਿਬਾਨ ਦੇ ਸਰਵਉੱਚ ਕਮਾਂਡਰ ਹਿਬਤੁੱਲਾਹ ਅਖੁੰਦਜਾਦਾ ਨੂੰ ਲੈ ਕੇ ਅਟਕਲਾਂ ਬਣੀਆਂ ਹੋਈਆਂ ਹਨ, ਜਿਸ ਨੂੰ ਕਦੇ ਜਨਤਕ ਤੌਰ ’ਤੇ ਨਹੀਂ ਦੇਖਿਆ ਗਿਆ।
ਦੁਨੀਆ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ’ਚ ਮੋਦੀ-ਮਮਤਾ ਦਾ ਨਾਮ ਸ਼ਾਮਲ
NEXT STORY