ਮਿਲਾਨ/ਇਟਲੀ (ਦਲਵੀਰ ਕੈਂਥ/ਸਾਬੀ ਚੀਨੀਆ) - ਇਟਲੀ ਤੋਂ ਬੇਹੱਦ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿਸ ਨਾਲ ਉਥੇ ਵੱਸਦੇ ਭਾਰਤੀਆਂ ਵਿੱਚ ਨਾਮੋਸ਼ੀ ਜਿਹੀ ਛਾ ਗਈ ਹੈ। ਦਰਅਸਲ ਇਟਲੀ ਦੇ ਸਭ ਤੋਂ ਪੁਰਾਣੇ ਗੁਰਦੁਆਰਾ ਸਾਹਿਬ ਨੋਵੇਲਾਰਾ ਦੇ ਸਾਬਕਾ ਪ੍ਰਧਾਨ ਹਰਪਾਲ ਸਿੰਘ ਪਾਲਾ ਜੋ ਕਿ ਖਿੱਤੇ ਵੱਜੋਂ ਟਰਾਂਸਪੋਰਟ ਦਾ ਕੰਮ ਕਰਦੇ ਸਨ, ਦਾ ਬੀਤੀ ਰਾਤ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਹਰਪਾਲ ਸਿੰਘ ਪਾਲਾ ਇਟਲੀ ਦੇ ਸਭ ਤੋਂ ਵੱਡੇ ਉਦਯੋਗਿਕ ਸ਼ਹਿਰ ਪਰਾਤੋ ਤੋਂ ਕੱਪੜਾ ਜਰਮਨੀ ਨੂੰ ਨਿਰਯਾਤ ਕਰਨ ਲਈ ਕੱਪੜੇ ਲੋਡ ਕਰਨ ਗਏ ਸੀ। ਇਸ ਦੌਰਾਨ ਲੁੱਟ ਦੀ ਕੋਸ਼ਿਸ਼ ਦੌਰਾਨ ਚਾਕੂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਇੰਜਣ ਫੇਲ ਹੋਣ ਕਾਰਨ ਹਾਈਵੇਅ 'ਤੇ ਜਾ ਰਹੀ ਕਾਰ 'ਤੇ ਡਿੱਗਿਆ ਜਹਾਜ਼, ਮਚੇ ਅੱਗ ਦੇ ਭਾਂਬੜ, 2 ਹਲਾਕ (ਵੀਡੀਓ)
ਘਟਨਾ ਦੀ ਖ਼ਬਰ ਮਿਲਦਿਆਂ ਹੀ ਸਥਾਨਕ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਇਟਾਲੀਅਨ ਪੁਲਸ ਅਨੁਸਾਰ ਇਹ ਲੁੱਟ ਦੇ ਇਰਾਦੇ ਨਾਲ ਕੀਤਾ ਗਿਆ ਕਤਲ ਹੈ। ਪੁਲਸ ਨੂੰ ਘਟਨਾ ਵਾਲੀ ਥਾਂ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ 2 ਵਿਅਕਤੀਆਂ ਦੀਆਂ ਤਸਵੀਰਾਂ ਮਿਲੀਆਂ ਹਨ। ਪੁਲਸ ਵੱਲੋਂ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਹਰਪਾਲ ਸਿੰਘ ਪਾਲਾ 59 ਸਾਲ ਦੇ ਸਨ ਅਤੇ ਪੰਜਾਬ ਦੇ ਬਗਵਾਈ (ਗੜ੍ਹਸ਼ੰਕਰ) ਨਾਲ ਸੰਬੰਧਿਤ ਸਨ। ਉਹ ਪਿਛਲੇ ਲੰਬੇ ਸਮੇਂ ਤੋਂ ਆਪਣੇ ਪਰਿਵਾਰ ਨਾਲ ਇਟਲੀ ਦੇ ਮਾਨਤੋਵਾ ਦੇ ਗੌਨਜਾਗਾ ਵਿਖੇ ਰਹਿੰਦੇ ਸਨ।
ਇਹ ਵੀ ਪੜ੍ਹੋ: ਮਹਿਲਾ ਕੌਂਸਲਰ ਦਾ ਦਿਨ-ਦਿਹਾੜੇ ਲੋਕਾਂ ਸਾਹਮਣੇ ਗੋਲੀ ਮਾਰ ਕੇ ਕਤਲ, ਖ਼ਰਾਬ ਸੜਕਾਂ ਦੀ ਬਣਾ ਰਹੀ ਸੀ ਵੀਡੀਓ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ ਮੰਤਰੀ ਜੈਸ਼ੰਕਰ ਨੇ ਪਰਥ ਦੇ ਸੈਲਾਨੀ ਐਵੇਨਿਊ ਦਾ ਕੀਤਾ ਦੌਰਾ, ਸਾਬਕਾ ਸਿਪਾਹੀਆਂ ਨਾਲ ਕੀਤੀ ਮੁਲਾਕਾਤ
NEXT STORY