ਗੁਰਦਾਸਪੁਰ/ਪਾਕਿਸਤਾਨ (ਜ.ਬ.): ਪਾਕਿਸਤਾਨ ਵਿਖੇ ਇਕ ਮੁਸਲਿਮ ਡਾਕਟਰ ਨੇ ਆਪਣੇ ਘਰ ਕੰਮ ਕਰਵਾਉਣ ਲਈ 2 ਨਾਬਾਲਿਗ ਈਸਾਰੀ ਭੈਣਾਂ ਦਾ ਜ਼ਬਰੀ ਧਰਮ ਪਰਿਵਰਤਨ ਕਰਵਾ ਦਿੱਤਾ।ਸਰਹੱਦ ਪਾਰ ਸੂਤਰਾਂ ਅਨੁਸਾਰ ਮੁਜ਼ਫਰਾਗੜ੍ਹ ਨਿਵਾਸੀ ਈਸਾਈ ਵਿਅਕਤੀ ਮੁਨੱਵਰ ਮਸੀਹ ਅਤੇ ਮਾਤਾ ਮੇਹਤਾ ਬੀਬੀ ਨੇ ਦੱਸਿਆ ਕਿ ਉਹ 8 ਬੱਚਿਆਂ ਦੇ ਮਾਤਾ-ਪਿਤਾ ਹਨ ਅਤੇ ਉਹਨਾਂ ਦੇ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਹੈ।
ਸਾਨੂੰ ਕਿਸੇ ਜਾਣ ਪਹਿਚਾਣ ਵਾਲਿਆਂ ਨੇ ਕਿਹਾ ਕਿ ਮੁਜਫ਼ਰਾਗੜ੍ਹ ਨਿਵਾਸੀ ਡਾਕਟਕ ਅਲਤਾਫ ਨੂੰ ਘਰ ਦਾ ਕੰਮ ਕਰਨ ਲਈ ਦੋ ਕੁੜੀਆਂ ਦੀ ਜ਼ਰੂਰਤ ਹੈ, ਜਿਸ ’ਤੇ ਅਸੀਂ ਨੇਹਾ (13) ਅਤੇ ਸਨੇਹਾ (12) ਨੂੰ ਡਾਕਟਰ ਅਲਤਾਫ ਦੇ ਘਰ ਘਰੇਲੂ ਕੰਮ ਕਰਨ ਲਈ ਭੇਜ ਦਿੱਤਾ। ਇਸ ਲਈ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੈਅ ਹੋਇਆ ਪਰ ਮਹੀਨੇ ਦੇ ਅੰਤ ’ਚ 10 ਹਜ਼ਾਰ ਦੀ ਬਜਾਏ 3 ਹਜ਼ਾਰ ਰੁਪਏ ਦਿੱਤੇ, ਜਿਸ ’ਤੇ ਅਸੀਂ ਕਿਹਾ ਕਿ ਉਨ੍ਹਾਂ ਨੇ ਕੁੜੀਆਂ ਤੋਂ ਨੌਕਰੀ ਨਹੀਂ ਕਰਵਾਉਣੀ ਤਾਂ ਡਾਕਟਰ ਅਲਤਾਫ ਨੇ ਕਿਹਾ ਕਿ ਦੋਵੇਂ ਕੁੜੀਆਂ ਹੁਣ ਇਸਲਾਮ ਧਰਮ ਕਬੂਲ ਕਰ ਚੁੱਕੀਆਂ ਹਨ ਅਤੇ ਹੁਣ ਉਹ ਕਿਸੇ ਈਸਾਈ ਦੇ ਘਰ ਨਹੀਂ ਜਾ ਸਕਦੀਆਂ। ਇਸ ਦੇ ਨਾਲ ਹੀ ਅਤੇ ਦੋਹਾਂ ਨੂੰ ਵਾਪਸ ਭੇਜਣ ਤੋਂ ਮਨਾ ਕਰ ਦਿੱਤਾ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ: ਬਰੁਕਲਿਨ 'ਚ ਜਾਰਜ ਫਲਾਇਡ ਦੇ ਬੁੱਤ ਨਾਲ ਕੀਤੀ ਗਈ ਛੇੜਛਾੜ
ਪੁਲਸ ਵਿਚ ਸ਼ਿਕਾਇਤ ਦਰਜ ਕਰਾਉਣ ’ਤੇ ਡਾਕਟਰ ਅਲਤਾਫ ਨੇ ਕਿਹਾ ਕਿ ਕੁੜੀਆਂ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ ਹੈ ਅਤੇ ਮੈਂ ਕੁੜੀਆਂ ਨੂੰ ਕੰਮ ’ਤੇ ਰੱਖਣ ਤੋਂ ਪਹਿਲਾ ਇਨ੍ਹਾਂ ਦੇ ਪਰਿਵਾਰ ਨੂੰ 2 ਲੱਖ 75 ਹਜ਼ਾਰ ਰੁਪਏ ਐਡਵਾਂਸ ਦਿੱਤਾ ਸੀ, ਜਿਸ ’ਤੇ ਪੁਲਸ ਹੁਣ ਮੁਨੱਵਰ ਮਸੀਹ ’ਤੇ ਇਹ ਰਾਸ਼ੀ ਵਾਪਸ ਕਰਨ ਲਈ ਦਬਾਅ ਪਾ ਰਹੀ ਹੈ।
ਅਮਰੀਕਾ: ਬਰੁਕਲਿਨ 'ਚ ਜਾਰਜ ਫਲਾਇਡ ਦੇ ਬੁੱਤ ਨਾਲ ਕੀਤੀ ਗਈ ਛੇੜਛਾੜ
NEXT STORY