ਪੇਸ਼ਾਵਰ- ਪਾਕਿਸਤਾਨ 'ਚ ਹਿੰਦੂਆਂ 'ਤੇ ਅੱਤਿਆਚਾਰਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਪਿਛਲੇ ਦਿਨੀਂ ਸਿੱਖਾਂ ਨੂੰ ਮਿਲੀਆਂ ਧਮਕੀਆਂ ਤੋਂ ਬਾਅਦ ਹੁਣ ਹਿੰਦੂ ਕੁੜੀਆਂ ਨਾਲ ਹੋਈਆਂ ਦੋ ਘਟਨਾਵਾਂ ਨੇ ਇੱਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਆਈ ਇੱਕ ਕੁੜੀ ਨਾਲ ਜਿੱਥੇ ਮੁਸਲਿਮ ਡਾਕਟਰਾਂ ਵੱਲੋਂ ਬਲਾਤਕਾਰ ਕੀਤਾ ਗਿਆ, ਉੱਥੇ ਹੀ ਗੰਗਨਾ ਨਾਮ ਦੀ ਇੱਕ ਲੜਕੀ ਨੂੰ ਅਗਵਾ ਕਰਕੇ ਧਰਮ ਪਰਿਵਰਤਨ ਕਰਵਾਇਆ ਗਿਆ।
ਇਹ ਦੋਵੇਂ ਘਟਨਾਵਾਂ ਪਾਕਿਸਤਾਨ ਦੇ ਸਿੰਧ ਸੂਬੇ ਦੀਆਂ ਹਨ। ਹਿੰਦੂ ਕੁੜੀ ਹੀਨਾ (ਕਾਲਪਨਿਕ ਨਾਮ) ਆਪਣੇ ਗੁਰਦੇ ਦਾ ਇਲਾਜ ਕਰਵਾਉਣ ਲਈ ਟਾਂਡੋ ਮੁਹੰਮਦ ਖਾਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਈ ਸੀ ਪਰ ਇੱਥੇ ਮੁਸਲਿਮ ਡਾਕਟਰਾਂ ਨੇ ਉਸ ਨੂੰ ਨਸ਼ੀਲੀਆਂ ਦਵਾਈਆਂ ਦੇ ਕੇ ਉਸ ਨਾਲ ਬਲਾਤਕਾਰ ਕੀਤਾ। ਗੰਭੀਰ ਹਾਲਤ ਵਿੱਚ ਹੀਨਾ ਨੂੰ ਤੁਰੰਤ ਹੈਦਰਾਬਾਦ ਭੇਜ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਸ ਦੇ ਕਾਰਵਾਈ ਕਰਨ ਤੋਂ ਪਹਿਲਾਂ ਹੀ ਮੁਸਲਿਮ ਡਾਕਟਰ ਅਤੇ ਸਟਾਫ਼ ਆਸਾਨੀ ਨਾਲ ਹਸਪਤਾਲ 'ਚੋਂ ਭੱਜਣ 'ਚ ਕਾਮਯਾਬ ਹੋ ਗਿਆ।
ਦੂਜੀ ਘਟਨਾ ਸਿੰਧ ਦੇ ਉਮੇਰਕੋਟ ਦੇ ਕੁਨਰੀ ਦੀ ਹੈ, ਜਿੱਥੇ ਰਹਿਮਤੁੱਲਾ ਜਾਂਝੀ ਪਿੰਡ 'ਚ ਰਹਿਣ ਵਾਲੇ ਹਿੰਦੂ ਪਰਿਵਾਰ ਦੀ ਕੁੜੀ ਗੰਗਾਨਾ ਨੂੰ ਅਗਵਾ ਕਰ ਲਿਆ ਗਿਆ। ਮਾਮਲਾ ਪੁਲਸ ਕੋਲ ਪਹੁੰਚਿਆ ਪਰ ਕੋਈ ਕਾਰਵਾਈ ਨਹੀਂ ਹੋਈ। ਅੰਤ ਵਿੱਚ ਗੰਗਨਾ ਦਾ ਦਰਗਾਹ ਗੁਲਜ਼ਾਰ ਖਲੀਲ ਵਿੱਚ ਤਬਦੀਲ ਕਰ ਦਿੱਤਾ ਗਿਆ। ਗੰਗਨਾ ਦਾ ਨਾਂ ਬਦਲ ਕੇ ਸੌਮਿਆ ਰੱਖ ਦਿੱਤਾ ਗਿਆ ਹੈ ਅਤੇ ਉਸ ਦਾ ਵਿਆਹ ਮੁਹੰਮਦ ਨਦੀਮ ਜਾਂਝੀ ਨਾਲ ਕਰਵਾ ਦਿੱਤਾ ਗਿਆ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਸਟ੍ਰੇਲੀਆ 'ਚ 'ਕਾਮਿਆਂ' ਨੂੰ ਮਿਲੇਗੀ ਵੱਡੀ ਰਾਹਤ, ਲਿਆਂਦਾ ਜਾ ਰਿਹੈ ਇਹ ਕਾਨੂੰਨ
NEXT STORY