ਵਾਸ਼ਿੰਗਟਨ- ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕੋਰੋਨਾ ਦਾ ਦੂਜਾ ਟੀਕਾ ਲਗਵਾਇਆ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਪਹਿਲੀ ਨੌਕਰੀ ਆਪਣੀ ਮਾਂ ਦੀ ਲੈਬ ਵਿਚ ਵਰਤੇ ਜਾਣ ਵਾਲੇ ਕੱਚ ਦੇ ਪਿਪੇਟ (ਟੀਕੇ ਵਰਗੀ ਪਾਈਪ) ਸਾਫ਼ ਕਰਨ ਦੀ ਸੀ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਸਿਹਤ ਸੰਗਠਨ ਦੇ ਬੇਥੇਸਡਾ ਸਥਿਤ ਦਫ਼ਤਰ ਵਿਚ ਕੋਰੋਨਾ ਟੀਕੇ ਦੀ ਦੂਜੀ ਖੁਰਾਕ ਲੈਣ ਮੌਕੇ ਆਖੀ।
ਹੈਰਿਸ ਦੀ ਮਾਂ ਸ਼ਯਾਮਾ ਗੋਪਾਲਨ ਮੂਲ ਰੂਪ ਤੋਂ ਭਾਰਤ ਦੇ ਚੇਨੱਈ ਦੀ ਸੀ ਅਤੇ ਪੇਸ਼ੇ ਤੋਂ ਕੈਂਸਰ ਦੀ ਰਿਸਰਚਰ ਸੀ, ਜਿਨ੍ਹਾਂ ਦੀ ਮੌਤ ਸਾਲ 2009 ਵਿਚ ਕੈਂਸਰ ਕਾਰਨ ਹੋਈ। ਹੈਰਿਸ ਦੇ ਪਿਤਾ ਜਮਾਇਕਾ ਮੂਲ ਦੇ ਹਨ ਤੇ ਪੇਸ਼ੇ ਤੋਂ ਅਰਥਸ਼ਾਸਤਰ ਦੇ ਪ੍ਰੋਫੈਸਰ ਹਨ। ਉਨ੍ਹਾਂ ਕਿਹਾ ਕਿ ਬਚਪਨ ਵਿਚ ਅਸੀਂ ਹਮੇਸ਼ਾ ਜਾਣਦੇ ਸੀ ਕਿ ਮਾਂ ਇਸ ਸਥਾਨ 'ਤੇ ਜਾ ਰਹੀ ਹੈ, ਜਿਸ ਨੂੰ ਬੇਥੇਸਡਾ ਕਹਿੰਦੇ ਹਨ।
ਮਾਂ ਬੇਥੇਸਡਾ ਜਾਂਦੀ ਸੀ ਤੇ ਨਿਸ਼ਚਿਤ ਤੌਰ 'ਤੇ ਉਹ ਇੱਥੇ ਰਾਸ਼ਟਰੀ ਸਿਹਤ ਸੰਸਥਾਨ ਆਉਂਦੀ ਸੀ। ਉਨ੍ਹਾਂ ਦੱਸਿਆ ਕਿ ਮੇਰੀ ਮਾਂ ਦੀ ਜ਼ਿੰਦਗੀ ਦੇ ਦੋ ਟੀਚੇ ਸਨ। ਪਹਿਲਾ ਦੋਵਾਂ ਧੀਆਂ ਨੂੰ ਪਾਲਣਾ ਤੇ ਦੂਜਾ ਕੈਂਸਰ ਨੂੰ ਖ਼ਤਮ ਕਰਨਾ। ਇਹ ਘੱਟ ਹੀ ਲੋਕ ਜਾਣਦੇ ਹਨ ਕਿ ਮੇਰੀ ਪਹਿਲੀ ਨੌਕਰੀ ਮਾਂ ਦੀ ਲੈਬ ਵਿਚ ਕੱਚ ਦੇ ਪਿਪੇਟ ਸਾਫ਼ ਕਰਨ ਦੀ ਸੀ। ਉਹ ਸਾਨੂੰ ਸਕੂਲ ਖ਼ਤਮ ਹੋਣ ਦੇ ਬਾਅਦ ਦੇ ਵੀਕਐਂਡ 'ਤੇ ਉੱਥੇ ਲੈ ਕੇ ਜਾਂਦੀ ਸੀ।
ਕੈਮਰੂਨ 'ਚ ਬੱਸ-ਟਰੱਕ ਦੀ ਟੱਕਰ, 14 ਲੋਕਾਂ ਦੀ ਮੌਤ ਤੇ 38 ਜ਼ਖਮੀ
NEXT STORY