ਕੈਨਬਰਾ (ਏਜੰਸੀ) ਆਸਟ੍ਰੇਲੀਆ ਨੇ ਮਿਆਂਮਾਰ ਤੋਂ ਮੰਗ ਕੀਤੀ ਹੈ ਕਿ ਫੌਜੀ ਤਖ਼ਤਾ ਪਲਟ ਵਿਚ ਨਜ਼ਰਬੰਦ ਕੀਤੇ ਗਏ ਆਂਗ ਸਾਨ ਸੂ ਕੀ ਸਰਕਾਰ ਦੇ ਆਸਟ੍ਰੇਲੀਆਈ ਸਲਾਹਕਾਰ ਨੂੰ ਤੁਰੰਤ ਰਿਹਾਅ ਕੀਤਾ ਜਾਵੇ।ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।ਆਰਥਿਕ ਨੀਤੀ ਦੇ ਸਲਾਹਕਾਰ ਸੀਨ ਟਰਨੈਲ ਨੇ ਦੋਸਤਾਂ ਨੂੰ ਸੋਸ਼ਲ ਮੀਡੀਆ ਰਾਹੀਂ ਦੱਸਿਆ ਸੀ ਕਿ ਉਸ ਨੂੰ ਹਿਰਾਸਤ ਵਿਚ ਲਿਆ ਗਿਆ ਸੀ ਪਰ ਹਾਲ ਹੀ ਦੇ ਦਿਨਾਂ ਵਿਚ ਉਹ ਸੰਪਰਕ ਤੋਂ ਬਾਹਰ ਹਨ।
ਪੜ੍ਹੋ ਇਹ ਅਹਿਮ ਖਬਰ- ਚੀਨ ਦੀ ਵੱਡੀ ਤਿਆਰੀ, LAC 'ਤੇ ਤਾਇਨਾਤ ਕਰ ਰਿਹਾ ਮਿਜ਼ਾਈਲ, ਰਾਕੇਟ ਅਤੇ ਤੋਪਾਂ : ਰਿਪੋਰਟ
ਵਿਦੇਸ਼ ਮੰਤਰੀ ਮੈਰੀਜ ਪੇਨੇ ਨੇ ਕਿਹਾ,“ਅਸੀਂ ਆਸਟ੍ਰੇਲੀਆਈ ਨਾਗਰਿਕ ਪ੍ਰੋਫੈਸਰ ਸੀਨ ਟਰਨੈਲ ਨੂੰ ਨਜ਼ਰਬੰਦੀ ਤੋਂ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ।'' ਉਹਨਾਂ ਨੇ ਕਿਹਾ ਕਿ ਮਿਆਂਮਾਰ ਵਿਚ ਆਸਟ੍ਰੇਲੀਆਈ ਦੂਤਾਵਾਸ ਨੇ ਵਿਆਪਕ ਸਮਰਥਨ ਨਾਲ ਟਰਨੈਲ ਲਈ ਸਹਾਇਤਾ ਪ੍ਰਦਾਨ ਕੀਤੀ ਸੀ। ਟਰਨੈਲ ਦੇ ਦੋਸਤ ਅਤੇ ਮਿਆਂਮਾਰ ਦੇ ਸਾਥੀ ਮਾਨੀਕ ਸਕਿਡਮੋਰ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਮੈਕੂਰੀ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਦੇ ਪ੍ਰੋਫੈਸਰ ਨੂੰ ਬੇਦਖਲ ਕੀਤੇ ਗਏ ਨੇਤਾ ਸੂ ਕੀ ਅਤੇ ਉਸ ਦੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਪਾਰਟੀ ਦੇ ਹੋਰ ਸੀਨੀਅਰ ਮੈਂਬਰਾਂ ਨਾਲ ਨੇੜਲੇ ਸੰਬੰਧਾਂ ਕਾਰਨ ਹਿਰਾਸਤ ਵਿਚ ਲਿਆ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ- ਪਾਕਿ ਕਮਿਸਨ ਨੇ ਹਿੰਦੂਆਂ ਦੇ ਮੰਦਰਾਂ ਦੀ ਮਾੜੀ ਹਾਲਤ ਹੋਣ ਦੀ ਗੱਲ ਕੀਤੀ ਸਵੀਕਾਰ
ਸਕਿਡਮੋਰ ਨੂੰ ਉਮੀਦ ਸੀ ਕਿ ਟਰਨੈਲ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ ਅਤੇ ਉਹ ਦੇਸ਼ ਵਿਚ ਰਹਿੰਦੇ ਹੋਏ ਆਪਣੀ ਸੁਰੱਖਿਆ ਲਈ “ਬਹੁਤ ਚਿੰਤਤ” ਰਿਹਾ। ਉਸ ਦੇ ਦੋਸਤ ਅਤੇ ਸਾਥੀ ਆਸਟ੍ਰੇਲੀਆ ਦੇ ਅਰਥ ਸ਼ਾਸਤਰੀ ਟਿਮ ਹਾਰਕੋਰਟ ਨੇ ਆਸਟ੍ਰੇਲੀਅਨ ਅਖ਼ਬਾਰ ਨੂੰ ਦੱਸਿਆ ਕਿ ਆਸਟ੍ਰੇਲੀਆਈ ਡਿਪਲੋਮੈਟਾਂ ਨੇ ਟਰਨੈਲ ਨੂੰ ਦੇਸ਼ ਤੋਂ ਬਾਹਰ ਕੱਢਣ ਦੀ ਯੋਜਨਾ ਬਣਾਈ ਸੀ ਅਤੇ ਉਹ ਉਸ ਨੂੰ ਯਾਂਗੂਨ ਏਅਰਪੋਰਟ 'ਤੇ ਲਿਜਾਣ ਲਈ ਇਕ ਕਾਰ ਦਾ ਇੰਤਜ਼ਾਰ ਕਰ ਰਿਹਾ ਸੀ ਜਦੋਂ ਸੈਨਾ ਉਸ ਨੂੰ ਸ਼ਹਿਰ ਦੇ ਚੈਟਰੀਯਮ ਹੋਟਲ ਤੋਂ ਹਿਰਾਸਤ ਵਿਚ ਲੈਣ ਲਈ ਪਹੁੰਚੀ। ਟਰਨੈਲ ਇਕ ਮਹੀਨੇ ਤੋਂ ਵੀ ਘੱਟ ਸਮਾਂ ਪਹਿਲਾਂ ਆਸਟ੍ਰੇਲੀਆ ਤੋਂ ਮਿਆਂਮਾਰ ਪਹੁੰਚੇ ਸਨ ਅਤੇ ਹੋਟਲ ਵਿਚ ਠਹਿਰੇ ਹੋਏ ਸਨ। ਉਸ ਦੀ ਪੱਕੀ ਰਿਹਾਇਸ਼ ਰਾਜਧਾਨੀ ਨੈਪੀਟੌ ਵਿਚ ਸੀ।ਸਕਿਡਮੋਰ ਨੇ ਦੱਸਿਆ ਕਿ ਟਰਨੈਲ ਨੂੰ ਹੋਟਲ ਅਤੇ ਫਿਰ ਇਕ ਥਾਣੇ ਵਿਚ ਰੱਖਿਆ ਗਿਆ ਸੀ।
ਅਲਬਰਟਾ ਸੂਬੇ ਨੂੰ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਤੋਂ ਮਿਲੇਗੀ ਛੋਟ
NEXT STORY