ਯੰਗੂਨ-ਮਿਆਂਮਾਰ 'ਚ ਫੌਜੀ ਤਖਤਾਪਲਟ ਵਿਰੁੱਧ ਬੁੱਧਵਾਰ ਨੂੰ ਪ੍ਰਦਰਸ਼ਨ ਦੌਰਾਨ ਸੁਰੱਖਿਆ ਬਲਾਂ ਦੀ ਕਾਰਵਾਈ 'ਚ 38 ਲੋਕ ਮਾਰੇ ਗਏ। ਸਵਿਟਜ਼ਰਲੈਂਡ 'ਚ ਸੰਯੁਕਤ ਰਾਸ਼ਟਰ ਦੀ ਇਕ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਹੋਏ ਪ੍ਰਦਰਸ਼ਨ ਦੌਰਾਨ 38 ਲੋਕ ਮਾਰੇ ਗਏ। ਇਹ ਅੰਕੜਾ ਇਸ ਸੰਬੰਧ 'ਚ ਮਿਲੀਆਂ ਹੋਰ ਰਿਪੋਰਟਾਂ ਨਾਲ ਮੇਲ ਖਾਂਦਾ ਹੈ ਪਰ ਦੇਸ਼ ਦੇ ਅੰਦਰ ਇਨ੍ਹਾਂ ਅੰਕੜਿਆਂ ਦੀ ਪੁਸ਼ਟੀ ਕਰਨਾ ਮੁਸ਼ਕਲ ਹੈ।
ਇਹ ਵੀ ਪੜ੍ਹੋ -ਕੋਰੋਨਾ ਦੇ ਨਵੇਂ ਵੈਰੀਐਂਟ 'ਤੇ ਘੱਟ ਪ੍ਰਭਾਵੀ ਸਕਦੈ ਕੋਵਿਡ-19 ਐਂਟੀਬਾਡੀ, ਟੀਕਾ : ਅਧਿਐਨ
ਮਿਆਂਮਾਰ 'ਚ ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਰਾਜਦੂਤ ਕ੍ਰਿਸਟੀਨ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ 1 ਫਰਵਰੀ ਨੂੰ ਹੋਏ ਤਖਤਾਪਲਟ ਤੋਂ ਬਾਅਦ ਅੱਜ ਸਭ ਤੋਂ ਵਧ ਲੋਕਾਂ ਦੀ ਮੌਤ ਹੋਈ।ਤਖਤਾਪਲਟ ਤੋਂ ਬਾਅਦ ਜਾਰੀ ਪ੍ਰਦਰਸ਼ਨਾਂ 'ਚ ਅਜੇ ਤੱਕ ਕੁੱਲ 50 ਲੋਕ ਮਾਰੇ ਗਏ ਹਨ ਅਤੇ ਕਈ ਲੋਕ ਜ਼ਖਮੀ ਵੀ ਹੋਏ ਹਨ। ਮਿਆਂਮਾਰ 'ਚ ਲੋਕ ਫੌਜੀ ਤਖਤਾਪਲਟ ਅਤੇ ਚੁਣੇ ਗਈ ਨੇਤਾ ਆਂਗ ਸਾਨ ਸੂ ਚੀ ਨੂੰ ਜਲਾਵਤਨੀ ਕੀਤੇ ਜਾਣ ਵਿਰੁੱਧ ਰੋਜ਼ਾਨਾ ਪ੍ਰਦਰਸ਼ਨ ਕਰ ਰਹੇ ਹਨ।
ਇਹ ਵੀ ਪੜ੍ਹੋ -ਰੂਸ 'ਚ ਫਿਰ ਕੋਰੋਨਾ ਨੇ ਫੜੀ ਰਫਤਾਰ, ਬੀਤੇ 24 ਘੰਟਿਆਂ 'ਚ ਸਾਹਮਣੇ ਆਏ 11 ਹਜ਼ਾਰ ਤੋਂ ਵਧੇਰੇ ਮਾਮਲੇ
ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਜਾਂ ਉਨ੍ਹਾਂ ਨੂੰ ਭਜਾਉਣ ਲਈ ਸੁਰੱਖਿਆ ਬਲ ਲਗਾਤਾਰ ਹੁੰਝੂ ਗੈਸ ਦੇ ਗੋਲੇ, ਰਬੜ ਦੀਆਂ ਗੋਲੀਆਂ ਅਤੇ ਫਾਇਰਿੰਗ ਕਰ ਰਹੇ ਹਨ। ਟੀ.ਵੀ. ਚੈਨਲ ਅਤੇ ਆਨਲਾਈਨ ਸੇਵਾ 'ਡੈਮੋਕ੍ਰੇਟਿਕ ਵਾਇਸ ਆਫ ਬਰਮਾ' ਨੇ ਵੀ ਮ੍ਰਿਤਕਾਂ ਦੀ ਗਿਣਤੀ 38 ਦੀ ਦੱਸੀ ਹੈ। ਦੱਸ ਦੇਈਏ ਕਿ ਮਿਆਂਮਾਰ 'ਚ ਫੌਜ ਨੇ ਇਕ ਫਰਵਰੀ ਨੂੰ ਤਖਤਾਪਲਟ ਕਰ ਦੇਸ਼ ਦੀ ਵਾਗਡੋਰ ਆਪਣੇ ਹੱਥ 'ਚ ਲੈ ਲਈ ਸੀ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਭਾਰਤ ਨੇ ਸਕੂਲੀ ਨਿਰਮਾਣ ਲਈ ਨੇਪਾਲ ਨੂੰ ਦਿੱਤੀ 44.17 ਮਿਲੀਅਨ ਦੀ ਗ੍ਰਾਂਟ
NEXT STORY