ਕਾਠਮੰਡੂ-ਨੇਪਾਲ ਦੇ ਰੂਪਨਦੇਹੀ 'ਚ ਨਾਹਰਪੁਰ ਸੈਕੰਡਰੀ ਸਕੂਲ ਦੇ ਇਕ ਨਵੇਂ ਭਵਨ ਦੇ ਨਿਰਮਾਣ ਲਈ ਭਾਰਤ ਨੇ ਸਹਾਇਤਾ ਗ੍ਰਾਂਟ ਦਿੱਤੀ ਹੈ। ਕਾਠਮੰਡੂ 'ਚ ਭਾਰਤੀ ਦੂਤਘਰ ਦੇ ਵਿਕਾਸ ਸਾਂਝੇਦਾਰੀ ਅਤੇ ਮੁੜ-ਨਿਰਮਾਣ ਵਿੰਗ ਦੇ ਮੁਖੀ, ਸੰਘੀ ਮਾਮਲਿਆਂ ਅਤੇ ਜਰਨਲ ਪ੍ਰਸ਼ਾਸਨ ਮੰਤਰਾਲਾ ਅਤੇ ਬੁਟਵਲ ਉਪ-ਮੈਟ੍ਰੋਪਾਲਿਟਨ ਸਿਟੀ, ਰੂਪਨਦੇਹੀ (ਨੇਪਾਲ) ਨੇ ਇਕ ਸਮਝੌਤਾ ਪੱਤਰ (ਐੱਮ.ਓ.ਯੂ.) 'ਤੇ ਦਸਤਖਤ ਕੀਤੇ।
ਮੀਡੀਆ ਨਾਲ ਗੱਲਬਾਤ ਦੌਰਾਨ ਕਾਠਮੰਡੂ 'ਚ ਭਾਰਤੀ ਦੂਤਘਰ ਨੇ ਇਕ ਬਿਆਨ 'ਚ ਕਿਹਾ ਹੈ ਕਿ ਨਵੇਂ ਸਕੂਲ ਭਵਨ ਦਾ ਨਿਰਮਾਣ ਭਾਰਤ-ਨੇਪਾਲੀ ਮੈਤਰੀ ਡਿਵੈਲਪਮੈਂਟ ਪਾਰਟਨਰਸ਼ਿਪ ਤਹਿਤ ਅਨੁਮਾਨਿਤ 44.17 ਮਿਲੀਅਨ ਨੇਪਾਲੀ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ -ਮਿਆਂਮਾਰ 'ਚ ਸੁਰੱਖਿਆ ਬਲਾਂ ਦੀ ਕਾਰਵਾਈ 'ਚ 6 ਪ੍ਰਦਰਸ਼ਨਕਾਰੀਆਂ ਦੀ ਮੌਤ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਮਿਆਂਮਾਰ 'ਚ ਪ੍ਰਦਰਸ਼ਨਕਾਰੀਆਂ ਵਿਰੁੱਧ ਕਾਰਵਾਈ ਜਾਰੀ, ਵਿਸ਼ਵ ਨੇ ਕੀਤੀ ਨਿੰਦਾ
NEXT STORY