ਯਾਂਗੂਨ (ਬਿਊਰੋ): ਮਿਆਂਮਾਰ ਵਿਚ ਤਖਤਾਪਲਟ ਹੋਣ ਦੇ ਬਾਅਦ ਤੋਂ ਹੀ ਹਾਲਾਤ ਬੇਕਾਬੂ ਹੋ ਗਏ ਹਨ। ਐਤਵਾਰ ਨੂੰ ਯਾਂਗੂਨ ਇਲਾਕੇ ਵਿਚ ਪ੍ਰਦਰਸ਼ਨਕਾਰੀਆਂ ਵੱਲੋਂ ਇਕ ਚੀਨੀ ਫੈਕਟਰੀ ਨੂੰ ਅੱਗ ਲਗਾ ਦਿੱਤੀ ਗਈ, ਜਿਸ ਮਗਰੋਂ ਮਿਆਂਮਾਰ ਦੀ ਸੈਨਾ ਨੇ ਸ਼ਰੇਆਮ ਗੋਲੀਆਂ ਚਲਾਈਆਂ। ਇਸ ਗੋਲੀਬਾਰੀ ਵਿਚ 51 ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ, ਬੀਤੇ 6 ਹਫ਼ਤਿਆਂ ਤੋਂ ਜਾਰੀ ਪ੍ਰਦਰਸ਼ਨ ਦਾ ਇਹ ਹੁਣ ਤੱਕ ਦੀ ਸਭ ਤੋਂ ਖਤਰਨਾਕ ਕਾਰਵਾਈ ਰਹੀ।ਮਿਆਂਮਾਰ ਵਿਚ ਸੱਤਾਧਾਰੀ ਜੁੰਟਾ (ਮਿਲਟਰੀ ਸ਼ਾਸਨ) ਨੇ ਦੇਸ਼ ਦੇ ਸਭ ਤੋ ਵੱਡੇ ਸ਼ਹਿਰ ਯਾਂਗੂਨ ਦੇ ਕਈ ਹਿੱਸਿਆਂ ਵਿਚ ਮਾਰਸ਼ਲ ਕਾਨੂੰਨ ਲਾਗੂ ਕਰਨ ਦੀ ਘੋਸ਼ਣਾ ਕੀਤੀ ਹੈ।
ਯਾਂਗੂਨ ਦੀ ਗੋਲੀਬਾਰੀ ਵਿਚ 51 ਲੋਕਾਂ ਦੀ ਜਾਨ ਗਈ ਤਾਂ ਉਸ ਨਾਲ ਵੱਖ-ਵੱਖ ਸ਼ਹਿਰਾਂ ਵਿਚ ਵੀ 19 ਲੋਕ ਐਤਵਾਰ ਨੂੰ ਹੀ ਆਪਣੀ ਜਾਨ ਗਵਾ ਬੈਠੇ। ਮਿਆਂਮਾਰ ਦੇ ਇਕ ਸੰਗਠਨ ਮੁਤਾਬਕ, ਹੁਣ ਤੱਕ ਦੇ ਪ੍ਰਦਰਸ਼ਨ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ 125 ਦਾ ਅੰਕੜਾ ਪਾਰ ਕਰ ਚੁੱਕੀ ਹੈ। ਮਾਹਰਾਂ ਦੀ ਮੰਨੀਏ ਤਾਂ ਹਾਲੇ ਮਿਆਂਮਾਰ ਵਿਚ ਪ੍ਰਦਰਸ਼ਨਕਾਰੀਆਂ ਦੀ ਮੌਤ ਦਾ ਅੰਕੜਾ ਵੱਧ ਸਕਦਾ ਹੈ ਕਿਉਂਕਿ ਹਾਲੇ ਵੀ ਕਈ ਥਾਵਾਂ ਅਜਿਹੀਆਂ ਹਨ ਜਿੱਥੇ ਲਾਸ਼ਾਂ ਪਈਆਂ ਹਨ ਪਰ ਉਹਨਾਂ ਨੂੰ ਚੁੱਕਿਆ ਨਹੀਂ ਗਿਆ।
ਮਿਆਂਮਾਰ ਵਿਚ ਜਾਰੀ ਇਸ ਖੂਨੀ ਖੇਡ ਨੂੰ ਲੈ ਕੇ ਦੁਨੀਆ ਲਗਾਤਾਰ ਚਿੰਤਾ ਵਿਚ ਹੈ। ਐਤਵਾਰ ਨੂੰ ਘਟਨਾ ਦੇ ਬਾਅਦ ਬ੍ਰਿਟਿਸ਼ ਸਰਕਾਰ ਨੇ ਚਿੰਤਾ ਜ਼ਾਹਰ ਕੀਤੀ ਹੈ ਤਾਂ ਉੱਥੇ ਸੰਯੁਕਤ ਰਾਸ਼ਟਰ ਵੱਲੋਂ ਵੀ ਅਪੀਲ ਕੀਤੀ ਗਈ ਹੈ ਹੈ ਕਿ ਮਿਆਂਮਾਰ ਦੀ ਸੈਨਾ ਨੂੰ ਤੁਰੰਤ ਸੱਤਾ ਵਾਪਸ ਚੁਣੀ ਗਈ ਸਰਕਾਰ ਨੂੰ ਸੌਂਪ ਦੇਣੀ ਚਾਹੀਦੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਮਿਆਂਮਾਰ ਵਿਚ 1 ਫਰਵਰੀ ਨੂੰ ਸੈਨਾ ਨੇ ਤਖਤਾਪਲਟ ਕਰ ਦਿੱਤਾ ਸੀ ਅਤੇ ਮਿਆਂਮਾਰ ਦੀ ਚੁਣੀ ਗਈ ਸਰਕਾਰ ਨੂੰ ਸੱਤਾ ਤੋਂ ਬੇਦਖਲ ਕਰ ਦਿੱਤਾ। ਆਂਗ ਸਾਨ ਸੂ ਕੀ ਸਮੇਤ ਕਈ ਵੱਡੇ ਨੇਤਾਵਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਅਤੇ ਉਹਨਾਂ ਦੀ ਆਵਾਜ਼ ਦਬਾ ਦਿੱਤੀ ਗਈ।
ਇਸ ਮਗਰੋਂ ਹੀ ਮਿਆਂਮਾਰ ਦੀਆਂ ਸੜਕਾਂ 'ਤੇ ਪ੍ਰਦਰਸ਼ਨ ਹੋ ਰਹੇ ਹਨ ਅਤੇ ਲੋਕ ਆਂਗ ਸਾਨ ਸੂ ਕੀ ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਭਾਵੇਂਕਿ ਬੀਤੇ ਕੁਝ ਦਿਨਾਂ ਵਿਚ ਸੈਨਾ ਨੇ ਹਮਲਾਵਰ ਰੱਵਈਆ ਅਪਨਾਇਆ ਹੋਇਆ ਹੈ ਅਤੇ ਪ੍ਰਦਰਸ਼ਨਕਾਰੀਆਂ 'ਤੇ ਸ਼ਰੇਆਮ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਨਾਲ ਹੀ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਪੋਸਟ ਕੀਤੇ ਜਾਣ 'ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਮਿਆਂਮਾਰ ਦੇ ਪ੍ਰਦਰਸ਼ਨਾਂ ਵਿਚ ਹੁਣ ਤੱਕ ਕੁੱਲ 2156 ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।
ਨੋਟ- ਮਿਆਂਮਾਕ ਸੈਨਾ ਦੀ ਸਖ਼ਤ ਕਾਰਵਾਈ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਓ।
8 ਸਾਲ ਦੀ ਬੱਚੀ ਨਾਲ ਜਬਰ ਜ਼ਿਨਾਹ ਕਰਨ ਵਾਲੇ ਮੌਲਵੀ ਨੂੰ ਫਾਂਸੀ ਅਤੇ 4 ਲੱਖ ਰੁਪਏ ਜੁਰਮਾਨੇ ਦੀ ਸਜ਼ਾ
NEXT STORY