ਯੰਗੂਨ (ਏਜੰਸੀਆਂ)- ਮਿਆਂਮਾਰ ਵਿਚ ਫੌਜੀ ਤਖ਼ਤਾਪਲਟ ਦੇ ਵਿਰੋਧ ਵਿਚ ਸੜਕਾਂ 'ਤੇ ਉਤਰ ਰਹੇ ਪ੍ਰਦਰਸ਼ਨਕਾਰੀਆਂ 'ਤੇ ਸ਼ਨੀਵਾਰ ਨੂੰ ਫਿਰ ਗੋਲੀਆਂ ਵਰ੍ਹਾਈਆਂ ਗਈਆਂ। ਇਸ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਇਸ ਦੱਖਣ ਪੂਰਬੀ ਏਸ਼ੀਆਈ ਦੇਸ਼ ਵਿਚ ਬੀਤੀ ਇਕ ਫਰਵਰੀ ਨੂੰ ਫੌਜੀ ਤਖ਼ਤਾਪਲਟ ਕਰ ਕੇ ਸੱਤਾ 'ਤੇ ਕਾਬਜ਼ ਹੋ ਗਈ ਸੀ। ਉਦੋਂ ਤੋਂ ਲੋਕਤੰਤਰ ਦੀ ਮੰਗ ਨੂੰ ਲੈ ਕੇ ਦੇਸ਼ ਵਿਚ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ਵਿਚ 70 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਇਹ ਵੀ ਪੜ੍ਹੋ -ਚੀਨ ਦਾ 2022 ਦੇ ਮੱਧ ਤੱਕ 70-80 ਫੀਸਦੀ ਆਬਾਦੀ ਨੂੰ ਕੋਵਿਡ-19 ਟੀਕਾ ਲਾਉਣ ਦਾ ਟੀਚਾ
ਮੌਕੇ 'ਤੇ ਮੌਜੂਦ ਦੋ ਲੋਕਾਂ ਨੇ ਦੱਸਿਆ ਕਿ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਵਿਚ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਪੁਲਸ ਨੇ ਫਾਇਰਿੰਗ ਕੀਤੀ। ਇਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਮੱਧ ਮਿਆਂਮਾਰ ਦੇ ਪਿਆਏ ਸ਼ਹਿਰ ਵਿਚ ਇਕ ਵਿਅਕਤੀ ਦੀ ਜਾਨ ਗਈ, ਜਦੋਂ ਕਿ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਯੰਗੂਨ ਵਿਚ ਸ਼ੁੱਕਰਵਾਰ ਰਾਤ ਪੁਲਸ ਦੀ ਫਾਇਰਿੰਗ ਵਿਚ ਦੋ ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ -ਜਾਰਡਨ ਦੇ ਸਿਹਤ ਮੰਤਰੀ ਨੇ ਹਸਪਤਾਲ 'ਚ ਮੌਤਾਂ ਹੋਣ ਤੋਂ ਬਾਅਦ ਅਹੁਦੇ ਤੋਂ ਦਿੱਤਾ ਅਸਤੀਫਾ
ਪਿਆਏ ਵਿਚ 23 ਸਾਲਾ ਇਕ ਪ੍ਰਦਰਸ਼ਨਕਾਰੀ ਨੇ ਕਿਹਾ ਸੁਰੱਖਿਆ ਦਸਤਿਆਂ ਨੇ ਸ਼ੁਰੂ ਵਿਚ ਜ਼ਖਮੀਆਂ ਨੂੰ ਹਸਪਤਾਲ ਲਿਜਾਣ ਲਈ ਮੌਕੇ 'ਤੇ ਐਂਬੂਲੈਂਸ ਨੂੰ ਪਹੁੰਚਣ ਨਹੀਂ ਦਿੱਤਾ। ਥੋੜ੍ਹੀ ਦੇਰ ਬਾਅਦ ਇਸ ਦੀ ਇਜਾਜ਼ਤ ਦਿੱਤੀ। ਦੱਸ ਦਈਏ ਕਿ ਫੌਜ ਬੀਤੀ ਇਕ ਫਰਵਰੀ ਨੂੰ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ (ਐੱਨ.ਐੱਲ.ਡੀ.) ਦੀ ਸਰਕਾਰ ਦਾ ਤਖ਼ਤਾਪਲਟ ਕਰ ਕੇ ਸੱਤਾ 'ਤੇ ਕਾਬਜ਼ ਹੋ ਗਈ। ਉਦੋਂ ਤੋਂ ਜ਼ਬਰਦਸਤੀ ਅਹੁਦੇ ਤੋਂ ਲਾਹੀ ਗਈ ਸਰਵ ਉੱਚ ਨੇਤਾ ਆਂਗ ਸਾਨ ਸੂ ਕੀ ਸਣੇ ਕਈ ਹਿਰਾਸਤ ਵਿਚ ਹੈ। ਫੌਜ ਨੇ ਆਂਗ ਸਾਨ 'ਤੇ ਰਿਸ਼ਵਤ ਲੈਣ ਅਤੇ ਨਾਜਾਇਜ਼ ਤੌਰ 'ਤੇ ਸੰਚਾਰ ਯੰਤਰ ਦਰਾਮਦਗੀ ਦੇ ਦੋਸ਼ ਲਗਾਏ ਗਏ ਹਨ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਕਜ਼ਾਕਿਸਤਾਨ 'ਚ ਦੁਰਘਟਨਾਗ੍ਰਸਤ ਹੋਇਆ ਜਹਾਜ਼, 4 ਦੀ ਮੌਤ ਤੇ 2 ਜ਼ਖਮੀ
NEXT STORY