ਕਰਾਚੀ (ਭਾਸ਼ਾ) : ਪਾਕਿਸਤਾਨ ’ਚ ਕਰਾਚੀ ਦੇ ਕੇਮਾਰੀ ਇਲਾਕੇ ਵਿੱਚ ਇਕ ਰਹੱਸਮਈ ਬੀਮਾਰੀ ਨਾਲ 14 ਬੱਚਿਆਂ ਸਣੇ 18 ਲੋਕਾਂ ਦੀ ਮੌਤ ਹੋ ਗਈ, ਜਿਸ ਕਾਰਨ ਉਥੋਂ ਦੇ ਲੋਕ ਬਹੁਤ ਸਹਿਮੇ ਹੋਏ ਹਨ। ਪਾਕਿਸਤਾਨ ਦੇ ਇਕ ਦੱਖਣੀ ਬੰਦਰਗਾਹ ਸ਼ਹਿਰ ਵਿੱਚ ਸਿਹਤ ਅਧਿਕਾਰੀ ਅਜੇ ਵੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲਗਾ ਸਕੇ। ਸਿਹਤ ਸੇਵਾਵਾਂ ਦੇ ਡਾਇਰੈਕਟਰ ਅਬਦੁਲ ਹਮੀਦ ਜੁਮਾਨੀ ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਕਿ ਕੇਮਾਰੀ ਦੇ ਮਾਵਾਚ ਗੋਥ ਇਲਾਕੇ 'ਚ 10 ਤੋਂ 25 ਜਨਵਰੀ ਦਰਮਿਆਨ ਰਹੱਸਮਈ ਬੀਮਾਰੀ ਨਾਲ 18 ਲੋਕਾਂ ਦੀ ਮੌਤ ਹੋ ਗਈ। ਇਸ ਸਿਲਸਿਲੇ ਵਿੱਚ ਉਪ ਕਮਿਸ਼ਨਰ ਦੇ ਹੁਕਮ ’ਤੇ ਇਕ ਫੈਕਟਰੀ ਮਾਲਕ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ। ਇਸ ਖੇਤਰ ਵਿੱਚ ਸੰਚਾਲਿਤ 3 ਫੈਕਟਰੀਆਂ ਤੋਂ ਸੋਇਆਬੀਨ ਦੇ ਨਮੂਨੇ ਲਏ ਗਏ ਹਨ ਅਤੇ ਲੱਗਦਾ ਹੈ ਕਿ ਮੌਤ ਦਾ ਕਾਰਨ ਸੋਇਆ ਐਲਰਜੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਫ਼ੈਨ ਜੰਮੂ-ਕਸ਼ਮੀਰ ਤੋਂ ਪੈਦਲ ਅਤੇ ਲਿਫ਼ਟ ਲੈ ਪੁੱਜਾ ਯਾਦਗਾਰ ’ਤੇ
ਪਾਕਿਸਤਾਨ ਦੀ ਸਿਹਤ ਟੀਮ ਹੈਰਾਨ
ਅਬਦੁਲ ਹਮੀਦ ਜੁਮਾਨੀ ਨੇ ਕਿਹਾ ਕਿ ਇਕ ਸਿਹਤ ਟੀਮ ਅਜੇ ਵੀ ਇਨ੍ਹਾਂ ਮੌਤਾਂ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੰਮ ਕਰ ਰਹੀ ਹੈ ਪਰ ਸਾਨੂੰ ਸ਼ੱਕ ਹੈ ਕਿ ਇਹ ਸਮੁੰਦਰ ਜਾਂ ਪਾਣੀ ਨਾਲ ਸਬੰਧਤ ਹੋ ਸਕਦਾ ਹੈ ਕਿਉਂਕਿ ਗੋਥ (ਪਿੰਡ) ਜਿੱਥੇ ਇਹ ਮੌਤਾਂ ਹੋਈਆਂ ਹਨ, ਉਹ ਤੱਟਵਰਤੀ ਖੇਤਰ ਦੇ ਬਹੁਤ ਨੇੜੇ ਹੈ। ਮਾਵਾਚ ਗੋਥ ਝੁੱਗੀ-ਝੌਂਪੜੀਆਂ ਵਾਲਾ ਇਕ ਇਲਾਕਾ ਹੈ, ਜਿੱਥੇ ਲੋਕ ਜ਼ਿਆਦਾਤਰ ਦਿਹਾੜੀਦਾਰ ਮਜ਼ਦੂਰ ਜਾਂ ਮਛੇਰੇ ਹਨ।
ਇਹ ਵੀ ਪੜ੍ਹੋ : ਲੋਕਾਂ ਨੇ ਮੁਹੱਲਾ ਕਲੀਨਿਕ ਦਾ ਕੀਤਾ ਵਿਰੋਧ ਤਾਂ 'ਆਪ' ਵਿਧਾਇਕ ਉੱਗੋਕੇ ਦਾ ਵਧਿਆ ਪਾਰਾ, ਵੀਡੀਓ ਹੋ ਰਹੀ ਵਾਇਰਲ
ਇਹ ਹਨ ਬਿਮਾਰੀ ਦੇ ਲੱਛਣ
ਜੁਮਾਨੀ ਨੇ ਦੱਸਿਆ ਕਿ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਪੁਸ਼ਟੀ ਕੀਤੀ ਹੈ ਕਿ ਮਰਨ ਤੋਂ ਪਹਿਲਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਤੇਜ਼ ਬੁਖਾਰ, ਗਲ਼ੇ 'ਚ ਸੋਜ ਅਤੇ ਸਾਹ ਲੈਣ 'ਚ ਮੁਸ਼ਕਿਲ ਹੋਈ ਸੀ। ਅਧਿਕਾਰੀ ਨੇ ਦੱਸਿਆ ਕਿ ਕੁਝ ਲੋਕਾਂ ਨੇ ਇਹ ਵੀ ਸ਼ਿਕਾਇਤ ਕੀਤੀ ਹੈ ਕਿ ਪਿਛਲੇ 2 ਹਫਤਿਆਂ ਤੋਂ ਖੇਤਰ ਤੋਂ ਅਜੀਬ ਬਦਬੂ ਆ ਰਹੀ ਹੈ। ਕੇਮਾਰੀ ਦੇ ਡਿਪਟੀ ਕਮਿਸ਼ਨਰ ਮੁਖਤਾਰ ਅਲੀ ਅਬਰੋ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਇਕ ਫੈਕਟਰੀ ਮਾਲਕ ਨੂੰ ਵੀ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ।
ਇਹ ਵੀ ਪੜ੍ਹੋ : ਲੰਡਨ 'ਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਸੋਫੀਆ ਦਲੀਪ ਸਿੰਘ ਦਾ ਹੋਵੇਗਾ ਵਿਸ਼ੇਸ਼ ਸਨਮਾਨ
ਉਨ੍ਹਾਂ ਕਿਹਾ ਕਿ ਹਵਾ ਵਿੱਚ ਸੋਇਆਬੀਨ ਦੀ ਧੂੜ ਦੇ ਕਣ ਗੰਭੀਰ ਬੀਮਾਰੀਆਂ ਅਤੇ ਮੌਤਾਂ ਦਾ ਕਾਰਨ ਵੀ ਬਣ ਸਕਦੇ ਹਨ ਅਤੇ ਇਸ ਵਿੱਚ ਹਵਾ ਪ੍ਰਦੂਸ਼ਣ ਤੇ ਮੌਸਮ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ। ਚੌਧਰੀ ਨੇ ਕਿਹਾ ਕਿ ਅਸੀਂ ਅਜੇ ਤੱਕ ਕਿਸੇ ਨਿਸ਼ਚਿਤ ਨਤੀਜੇ 'ਤੇ ਨਹੀਂ ਪਹੁੰਚੇ ਹਾਂ ਅਤੇ ਸੈਂਪਲਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਲੰਡਨ 'ਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਸੋਫੀਆ ਦਲੀਪ ਸਿੰਘ ਦਾ ਹੋਵੇਗਾ ਵਿਸ਼ੇਸ਼ ਸਨਮਾਨ
NEXT STORY